ਵੱਖ-ਵੱਖ ਸੜਕ ਹਾਦਸਿਆਂ ‘ਚ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਦੋ ਵਿਦਿਆਰਥੀਆਂ ਦੀ ਮੌਤ

ਵੱਖ-ਵੱਖ ਸੜਕ ਹਾਦਸਿਆਂ ‘ਚ ਸੰਦੀਪ ਸਿੰਘ ਧਾਲੀਵਾਲ ਅਤੇ ਜਸਕੀਰਤ ਸਿੰਘ ਦੋ ਵਿਦਿਆਰਥੀਆਂ ਦੀ ਮੌਤ

ਵੈਨਕੂਵਰ, (ਰਾਜ ਗੋਗਨਾ): ਬੀਤੇਂ ਦਿਨ ਕੈਨੇਡਾ ਚ’ ਹੋੲੋ 2 ਵੱਖ ਵੱਖ ਸੜਕ ਹਾਦਸੇ ਚ’ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ ਦੋ ਪੰਜਾਬੀ ਵਿਦਿਆਰਥੀਆ ਦੀ ਮੰਦਭਾਗੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੰਨਾ ਦੀ ਵੱਖ-ਵੱਖ ਸੜਕ ਹਾਦਸਿਆਂ ‘ਚ ਮੌਤ ਹੋ ਗਈ ਹੈ। ਇਕ ਨੋਜਵਾਨ ਵਿਦਿਆਰਥੀ ਜੋ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਸੂਬੇ ਵਿੱਚ ਤੇਜ਼ ਬਾਰਸ਼ ਕਾਰਨ ਵਾਪਰੇ ਹਾਦਸੇ ਦੌਰਾਨ ਮਾਰਿਆ ਗਿਆ ਜਿਸ ਦੀ ਪਹਿਚਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਹੈ।ਮਰਨ ਵਾਲੇ ਇਸ ਨੋਜਵਾਨ ਦਾ ਭਾਰਤ ਤੋ ਪਿਛੋਕੜ ਹਰਿਆਣਾ ਰਾਜ ਦੇ ਪਿੰਡ ਅਲੀਕਾ ਜਿਲ੍ਹਾ ਸਿਰਸਾ ਸੀ। ਜੋ ਸੰਨ 2021 ਦੇ ਸਤੰਬਰ ਦੇ ਮਹੀਨੇ ਚ’ ਅੰਤਰਰਾਸ਼ਟਰੀ ਸਟੂਡੈਟ ਦੇ ਵਜੋਂ ਪੜਾਈ ਲਈ ਕੈਨੇਡਾ ਆਇਆ ਸੀ। ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੀ ਮ੍ਰਿਤਕ ਦੇਹ ਉਸ ਦੀ ਜਨਮ ਭੂਮੀ ਵਿਖੇਂ ਭੇਜਣ ਲਈ ਗੌਫੰਡਮੀ ਪੇਜ ਉਸ ਦੇ ਨਜ਼ਦੀਕੀ ਵੱਲੋ ਸਥਾਪਤ ਕੀਤਾ ਗਿਆ ਹੈ ਤਾਂ ਜੋ ਉਸ ਦਾ ਬਦਨਸੀਬ ਪਰਿਵਾਰ ਆਖ਼ਰੀ ਸਮੇਂ ਉਸ ਦਾਮੂੰਹ ਦੇਖ ਸਕੇ ਅਤੇ ਉਸ ਦਾ ਸੰਸਕਾਰ ਉਸ ਦੀ ਜਨਮ ਭੂਮੀ ਤੇ ਕੀਤਾ ਜਾ ਸਕੇ।
ਦੂਸਰਾ ਹਾਦਸਾ ਬਿਟ੍ਰਿਸ ਕੋਲੰਬੀਆ ਵਿਖੇ ਵਾਪਰਿਆ ਜਿੱਥੇ ਨੋਜਵਾਨ ਵਿਦਿਆਰਥੀ ਜਸਕੀਰਤ ਸਿੰਘ ਜੋ ਵਿਦਿਆਰਥੀ ਵੀਜ਼ੇ ਤੇ ਸੰਨ 2018 ‘ਚ ਕੈਨੇਡਾ ਚ’ ਪੜਾਈ ਲਈ ਆਇਆ ਸੀ ਦੀ ਮੌਤ ਹੋ ਗਈ। ਜੋ ਹਰਿਆਣਾ ਰਾਜ ਤੋ ਜਿਸ ਦਾ ਪਿਛੋਕੜ ਅੰਬਾਲਾ ਨਾਲ ਦੱਸਿਆ ਜਾਂਦਾ ਹੈ। ਮ੍ਰਿਤਕ ਸੰਦੀਪ ਸਿੰਘ ਧਾਲੀਵਾਲ ਦੀ ਮੌਤ ਸੇਂਟ ਜੌਹਨਜ਼ ਦੇ ਪੱਛਮ ਵੱਲ ਸੋਲਜਰਜ਼ ਪੌਂਡ ਦੇ ਨੇੜੇ ਟ੍ਰਾਂਸ ਕੈਨੇਡਾ ਹਾਈਵੇਅ ‘ਤੇ ਲੰਘੇ ਸ਼ਨਿੱਚਰਵਾਰ ਬਾਅਦ ਦੁਪਹਿਰ ਦੇ ਕਾਰ ਬੇਕਾਬੂ ਹੋ ਗਈ ਜਿਸ ਨੇ ਕਈ ਪਲਟੀਆਂ ਖਾਂਦੀ ਹੋਈ ਹਾਈਵੇਅ ਦੇ ਵਿਚਕਾਰ ਬਣੇ ਇਕ ਡਿਵਾਈਡਰ ‘ਤੇ ਜਾ ਚੜ੍ਹੀ ਸੀ।ਜਿਸ ਨੂੰ ਸਥਾਨਕ ਪੈਰਾਮੈਡਿਕਸ ਵੱਲੋ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ।