ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਅਰਮੇਨ ਲੈਂਡ ਅਤੇ ਵੈਨਕੂਵਰ ਦੇ ਕਈ ਗੈਸ ਸ਼ਟੇਸ਼ਨ ਰਹੇ ਬੰਦ

ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਲੋਅਰਮੇਨ ਲੈਂਡ ਅਤੇ ਵੈਨਕੂਵਰ ਦੇ ਕਈ ਗੈਸ ਸ਼ਟੇਸ਼ਨ ਰਹੇ ਬੰਦ

ਸਰੀ, (ਪਰਮਜੀਤ ਸਿੰਘ): ਪਿਛਲੇ ਕੁਝ ਦਿਨਾਂ ਤੋਂ ਮੈਟਰੋ ਵੈਨਕੂਵਰ ਦੇ ਲੋਕ ਗੈਸ ਸ਼ਟੇਸ਼ਨਾਂ ‘ਤੇ ਗੈਸ ਨਾਲ ਮਿਲਣ ਕਾਰਨ ਡਾਢੇ ਪ੍ਰੇਸ਼ਾਨ ਹਨ। ਵੈਨਕੂਵਰ, ਉੱਤਰੀ ਵੈਨਕੂਵਰ, ਕੋਕੁਇਟਲਮ, ਮੈਪਲ ਰਿਜ਼, ਸਰੀ, ਲੈਂਗਲੀ ਸਮੇਤ ਕਈ ਹੋਰ ਖੇਤਰਾਂ ਦੇ ਗੈਸ ਸਟੇਸ਼ਨਾਂ ‘ਤੇ ਪੀਲੀ ਟੇਪ ਲਿਪਟੀ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕਾਂ ਲਈ ਨਿਸ਼ਾਨ ਚਿਨ੍ਹ ਲਾਏ ਗਏ ਹਨ ਕਿ ਇਥੇ ਗੈਸ ਉਪਲੱਬਧ ਨਹੀਂ ਹੈ। ਇਥੇ ਗੈਸ ਨਾ ਮਿਲਣ ਦਾ ਕਾਰਨ ਦੱਸਦੇ ਹੋਏ ਕੈਲੀਬ੍ਰੇਟ ਦੇ ਪ੍ਰਮੁੱਖ ਸਲਾਹਕਾਰ ਪੌਲ ਪਾਸਕੋ ਦਾ ਕਹਿਣਾ ਹੈ ਕਿ ਵਾਸ਼ਿੰਗਟਨ ਦੀ ਵੌਟਕਾਮ ਕਾਊਂਟੀ ਦੀ ਬੀਪੀ ਚੈਰੀ ਪੁਆਇੰਟ ਰਿਫਾਇਨਰੀ ਪਿਛਲੇ ਹਫ਼ਤੇ ਰੱਖ-ਰਖਾਅ ਕਾਰਨ ਆਫਲਾਈਨ ਹੋ ਗਈ ਸੀ ਜਿਸ ਕਾਰਨ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਦੂਜਾ ਸਪਲਾਈ ਅਤੇ ਕੀਮਤਾਂ ਘੱਟਣ ਕਾਰਨ ਬੀ.ਸੀ. ‘ਚ ਗੈਸ ਦੀ ਖਪਤ ਇਸ ਵੀਕਐਂਡ ‘ਤੇ ਕਾਫੀ ਜ਼ਿਆਦਾ ਰਹੀ ਜਿਸ ਕਾਰਨ ਕਈ ਗੈਸ ਸ਼ਟੇਸ਼ਨ ਗੈਸ ਖਤਮ ਹੋਣ ਕਾਰਨ ਬੰਦ ਪਏ ਨਜ਼ਰ ਆਏ। ਉਨ੍ਹਾਂ ਦੱਸਿਆ ਰਿਫਾਨਰੀ ਪਹਿਲਾਂ ਹੀ ਬੈਕਅਪ ‘ਤੇ ਚਲ ਰਹੀ ਹੈ ਅਤੇ ਹੁਣ ਇਸ ਹਫ਼ਤੇ ਦੇ ਅੰਤ ਤੱਕ ਸਪਲਾਈ ਪਹਿਲਾਂ ਵਾਂਗ ਆਮ ਹੋਣ ਦੀ ਸੰਭਾਵਨਾ ਹੈ।