ਸਰੀ ਦੇ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਨਿਊਯਾਰਕ ਦੇ ਹੋਟਲ ‘ਚੋਂ ਮਿਲੀ ਲਾਸ਼

ਸਰੀ ਦੇ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਨਿਊਯਾਰਕ ਦੇ ਹੋਟਲ ‘ਚੋਂ ਮਿਲੀ ਲਾਸ਼

ਸਰੀ, (ਪਰਮਜੀਤ ਸਿੰਘ): ਬੀ.ਸੀ. ਹਾਕੀ ਲੀਗ ਕਮਿਊਨਿਟੀ ‘ਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਟੀਮ ਦੇ ਇੱਕ ਖਿਡਾਰੀ ਪਰਮਜੋਤ ਧਾਲੀਵਾਲ ਨਿਊਯਾਰਕ ਦੇ ਇੱਕ ਹੋਟਲ ‘ਚ ਮ੍ਰਿਤਕ ਪਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਵੈਸਟ ਕਲੋਨਾ ਦੇ ਵਾਰੀਅਰ ਫਾਰਵਰਡ ਪਰਮਜੋਤ ”ਪਰਮ” ਧਾਲੀਵਾਲ ਐਤਵਾਰ 30 ਜੁਲਾਈ ਨੂੰ ਨਿਊਯਾਰਕ ਦੇ ਇੱਕ ਹੋਟਲ ‘ਚ ਮ੍ਰਿਤਕ ਪਾਇਆ ਗਿਆ। ਜਿਸ ਬਾਰੇ ਜਾਣਕਾਰੀ ਉਸ ਦੀ ਟੀਮ ਵਲੋਂ ਟਵਿੱਟਰ ‘ਤੇ ਸਾਂਝੀ ਕੀਤੀ ਗਈ। 23 ਸਾਲ ਦੇ ਪਰਮ ਧਾਲੀਵਾਲ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪਰਮ ਧਾਲੀਵਾਲ ਦੇ ਪਿਤਾ ਐਂਡੀ ਨੇ ਬੀਤੇ ਦਿਨੀਂ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਪੁੱਤਰ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਉਨ੍ਹਾਂ ਨੂੰ ਵੀ ਕੁਝ ਨਹੀਂ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਧਾਲੀਵਾਲ ਆਪਣੇ ਜੂਨੀਅਰ ਹਾਕੀ ਕਰੀਅਰ ਤੋਂ ਪਹਿਲਾਂ ਐਬਟਸਫੋਰਡ ਤੋਂ ਬਾਹਰ ਯੇਲ ਹਾਕੀ ਅਕੈਡਮੀ ਦੇ ਨਾਲ ਜੁੜਿਆ ਰਿਹਾ। ਜਿਸ ਦੀ ਸ਼ੁਰੂਆਤ ਉਸਨੇ 2015-16 ਬੀ.ਸੀ.ਐਚ.ਐਲ. ਸੀਜ਼ਨ ਵਿੱਚ ਚਿਲੀਵੈਕ ਚੀਫ਼ਸ ਨਾਲ ਕੀਤੀ ਸੀ। ਇਸ ਤੋਂ ਬਾਅਦ ਅਗਲੇ ਤਿੰਨ ਸੀਜ਼ਨ ਧਾਲੀਵਾਲ ਵਾਰੀਅਰਜ਼ ਦਾ ਦਿਗਜ਼ ਖਿਡਾਰੀ ਰਿਹਾ। ਪਰਮ ਧਾਲੀਵਾਲ ਦਾ ਅੰਤਿਮ ਸਸਕਾਰ 7 ਅਗਸਤ ਨੂੰ ਡੈਲਟਾ ‘ਚ ਰਿਵਰਸਾਈਡ ਫਿਊਨਰਲ ਹੋਲ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ ਅਤੇ ਬਾਅਦ ਦੁਪਹਿਰ ਅੰਤਿਮ ਅਰਦਾਸ ਗੁਰਦੁਆਰਾ ਦੁਖ ਨਿਵਾਰਨ ਸਾਹਿਬ 15255 68 ਐਵਨਿਊ, ਸਰੀ ਵਿਖੇ ਹੋਵੇਗੀ।