ਮਨੁੱਖੀ ਸਿਹਤ ਦੇ ਮਸਲੇ

 

ਮਨੁੱਖੀ ਸਿਹਤ ਦੇ ਮਸਲੇ

ਲੇਖਕ : ਦਿਨੇਸ਼ ਸੀ. ਸ਼ਰਮਾ
ਦੁਨੀਆਂ ਹਾਲੇ ਤੱਕ ਕਰੋਨਾਵਾਇਰਸ ਦੀ ਆਲਮੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਉੱਭਰ ਨਹੀਂ ਸਕੀ ਅਤੇ ਭਾਰਤ ਸਣੇ ਬਹੁਤ ਸਾਰੇ ਮੁਲਕਾਂ ਵਿਚ ਕੋਵਿਡ-19 ਦੇ ਨਵੇਂ ਕੇਸ ਹਾਲੇ ਵੀ ਸਾਹਮਣੇ ਆ ਰਹੇ ਹਨ। ਇਸ ਮਹਾਂਮਾਰੀ ਦਾ ਖ਼ਾਤਮਾ ਕਰ ਦੇਣ ਦੀਆਂ ਕੋਸ਼ਿਸ਼ਾਂ ਦੌਰਾਨ ਇਕ ਨਵਾਂ ਸਿਹਤ ਖ਼ਤਰਾ ਖੜ੍ਹਾ ਹੋ ਗਿਆ ਹੈ ਜੋ ਮੰਕੀਪੌਕਸ (ਮੋਨਕਏਪੋਣ) ਨਾਮੀ ਬਿਮਾਰੀ ਦਾ ਕਈ ਮੁਲਕਾਂ ਵਿਚ ਫੈਲਾਅ ਹੈ। ਇਸ ਬਿਮਾਰੀ ਦੇ ਹੁਣ ਤੱਕ 75 ਮੁਲਕਾਂ ਵਿਚ ਤਕਰੀਬਨ 17 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ। ਭਾਰਤ ਵਿਚ ਵੀ ਹੁਣ ਤੱਕ ਇਸ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਕੋਵਿਡ ਮਹਾਂਮਾਰੀ ਦਾ ਕਾਰਨ ਬਣੇ ਸਾਰਸ-ਕੋਵ-2 (ਸ਼ਅ੍ਰਸ਼-ਛੌੜ-2) ਵਰਗਾ ਨਵਾਂ ਵਾਇਰਸ ਨਹੀਂ ਹੈ, ਪਰ ਮੰਕੀਪੌਕਸ ਉਨ੍ਹਾਂ ਮੁਲਕਾਂ ਵਿਚ ਵੀ ਤੇਜ਼ੀ ਨਾਲ ਫੈਲਿਆ ਹੈ ਜਿਨ੍ਹਾਂ ਵਿਚ ਇਹ ਪਹਿਲਾਂ ਕਦੇ ਨਹੀਂ ਸੀ ਦੇਖਿਆ ਗਿਆ। ਬਿਮਾਰੀ ਦੇ ਇਸ ਸੰਕਟ ਨੂੰ ਕੌਮਾਂਤਰੀ ਸਿਹਤ ਐਮਰਜੈਂਸੀ ਐਲਾਨਿਆ ਗਿਆ ਹੈ ਕਿਉਂਕਿ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੇ ਮਾਹਿਰਾਂ ਨੂੰ ਜਾਪਦਾ ਹੈ ਕਿ ਮੰਕੀਪੌਕਸ ਕੌਮਾਂਤਰੀ ਪੱਧਰ ‘ਤੇ ਹਾਲੇ ਹੋਰ ਫੈਲੇਗੀ। ਇਹ ਬਿਮਾਰੀ ਦੇ ਫੈਲਾਅ ਦੇ ਸ਼ੁਰੂਆਤੀ ਦਿਨ ਹਨ ਅਤੇ ਇਸ ਦੇ ਫੈਲਾਅ ਦੇ ਤਰੀਕਿਆਂ ਬਾਰੇ ਵਿਗਿਆਨਕ ਅੰਕੜੇ ਹਾਲੇ ਸਾਹਮਣੇ ਆ ਰਹੇ ਹਨ। ਇਸ ਦੇ ਮੱਦੇਨਜ਼ਰ ਬਿਮਾਰੀ ਨਾਲ ਸਬੰਧਿਤ ਮੌਜੂਦ ਅੰਕੜਿਆਂ ਅਤੇ ਬੀਤੇ ਦੀ ਜਾਣਕਾਰੀ ਦੇ ਆਧਾਰ ਉਤੇ ਚੌਕਸੀ ਰੱਖਣ ਤੇ ਜਨਤਕ ਸਿਹਤ ਸਬੰਧੀ ਕਦਮ ਚੁੱਕੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ। ਉਂਝ, ਹਾਲ ਦੀ ਘੜੀ ਵਾਇਰਸ ਵੱਲੋਂ ਲੋਕਾਂ ਦੇ ਸਫ਼ਰ ਆਦਿ ਵਿਚ ਵਿਘਨ ਪੈਦਾ ਕੀਤੇ ਜਾਣ ਦਾ ਜ਼ਿਆਦਾ ਖ਼ਤਰਾ ਨਹੀਂ ਹੈ ਅਤੇ ਇਸ ਦੀ ਵੈਕਸੀਨ ਪਹਿਲਾਂ ਹੀ ਮੌਜੂਦ ਹੈ। ਇਸ ਕਾਰਨ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ।
ਇਸ ਦੇ ਬਾਵਜੂਦ ਜਿਸ ਵਾਰਵਾਰਤਾ (ਡਰੲਤੁੲਨਚੇ) ਨਾਲ ਨਵੇਂ ਸਿਹਤ ਖ਼ਤਰੇ ਉੱਭਰ ਰਹੇ ਹਨ, ਉਸ ਤੋਂ ਇਹੋ ਭਾਸਦਾ ਹੈ ਕਿ ਇਹ ਉੱਭਰ ਤੇ ਮੁੜ-ਉੱਭਰ ਰਹੀਆਂ ਲਾਗਾਂ, ਖ਼ਾਸਕਰ ਪਸ਼ੂਆਂ-ਜਾਨਵਰਾਂ ਨਾਲ ਸਬੰਧਿਤ ਬਿਮਾਰੀਆਂ ਦਾ ਜ਼ਿਕਰ ਹਾਲੇ ਸਿਹਤ ਸਬੰਧੀ ਬਿਰਤਾਂਤ ਉੱਤੇ ਭਾਰੀ ਰਹੇਗਾ। ਮੰਕੀਪੌਕਸ ਇਕ ਮੁੜ-ਉੱਭਰਨ ਵਾਲੀ ਬਿਮਾਰੀ ਹੈ। ਇਹ ਮੱਧ ਅਤੇ ਪੱਛਮੀ ਅਫ਼ਰੀਕਾ ਦੇ ਦਰਜਨ ਭਰ ਮੁਲਕਾਂ ਦੀ ਪਿਛਲੀ ਲਗਪਗ ਅੱਧੀ ਸਦੀ ਤੋਂ ਮੁਕਾਮੀ ਬਿਮਾਰੀ ਹੈ। ਹੁਣ ਇਸ ਕਾਰਨ ਫ਼ਿਕਰਮੰਦੀ ਪੈਦਾ ਹੋ ਰਹੀ ਹੈ ਕਿਉਂਕਿ ਇਸ ਦੀ ਮਾਰ ਦਰਜਨਾਂ ਅਜਿਹੇ ਮੁਲਕਾਂ ਤੱਕ ਫੈਲ ਗਈ ਹੈ ਜਿਨ੍ਹਾਂ ਦੀ ਇਹ ਸਥਾਨਕ ਬਿਮਾਰੀ ਨਹੀਂ ਹੈ।
ਮੰਕੀਪੌਕਸ ਵੀ ਚੇਚਕ (ਸਮੳਲਲਪੋਣ) ਦੇ ਵਰਗ ਨਾਲ ਹੀ ਸਬੰਧਿਤ ਵਾਇਰਸ ਹੈ। ਇਸ ਦਾ ਹਾਲੀਆ ਇਤਿਹਾਸ ਚੇਚਕ ਨਾਲ ਜੁੜਿਆ ਹੋਇਆ ਹੈ। ਮੰਕੀਪੌਕਸ ਵਾਇਰਸ ਪਹਿਲੀ ਵਾਰ 1959 ਵਿਚ ਨਵੀਆਂ ਦਵਾਈਆਂ ਦੀ ਪਰਖ ਲਈ ਪ੍ਰਯੋਗਸ਼ਾਲਾ ਦੇ ਤਜਰਬਿਆਂ ਵਿਚ ਵਰਤੇ ਜਾਂਦੇ ਲੰਬੀ ਪੂਛ ਵਾਲੇ ਅਫ਼ਰੀਕੀ ਮਕੌਕ ਬਾਂਦਰਾਂ ਵਿਚ ਦੇਖਿਆ ਗਿਆ ਸੀ। ਇਹ ਪਹਿਲੀ ਵਾਰ ਕੋਪਨਹੇਗਨ ਦੀ ਇਕ ਪ੍ਰਯੋਗਸ਼ਾਲਾ ਵਿਚ ਉਨ੍ਹਾਂ ਬਾਂਦਰਾਂ ‘ਚ ਸਾਹਮਣੇ ਆਇਆ ਜਿਹੜੇ ਸਿੰਗਾਪੁਰ ਤੋਂ ਦਰਾਮਦ ਕੀਤੇ ਗਏ ਸਨ। ਜਦੋਂ ਡਬਲਿਊਐੱਚਓ ਨੇ ਚੇਚਕ ਦੇ ਖ਼ਾਤਮੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਇਸ ਦੇ ਮੈਡੀਕਲ ਅਫ਼ਸਰ ਇੰਚਾਰਜ ਡੀ.ਏ. ਹੈਂਡਰਸਨ ਨੇ ਇਹ ਪਤਾ ਲਾਉਣ ਲਈ ਅਧਿਐਨ ਕੀਤਾ ਸੀ ਕਿ ਕੀ ਬਾਂਦਰਾਂ ਵਰਗੇ ਗ਼ੈਰ-ਇਨਸਾਨੀ ਪ੍ਰਾਈਮੇਟਸ (ਪਰਿਮੳਟੲਸ – ਆਗੂ-ਮਾਨਸ ਜਾਂ ਨਰਵਾਨਰ) ਚੇਚਕ ਦੇ ਵਾਇਰਸ ਦਾ ਭੰਡਾਰ ਸਨ। ਇਹ ਆਪਣੇ ਆਪ ਵਿਚ ਬਹੁਤ ਅਹਿਮ ਸੀ ਕਿਉਂਕਿ ਜੇ ਜੰਗਲ ਵਿਚ ਇੰਝ ਚੇਚਕ ਦਾ ਭਾਰੀ ਭੰਡਾਰ ਹੋਵੇ ਤਾਂ ਇਹ ਇਨਸਾਨਾਂ ਵਿਚ ਚੇਚਕ ਦੇ ਖ਼ਾਤਮੇ ਦੇ ਪ੍ਰੋਗਰਾਮ ਲਈ ਖ਼ਤਰਾ ਖੜ੍ਹਾ ਕਰ ਸਕਦਾ ਸੀ।
ਭਾਰਤ ਵੱਲੋਂ 1960ਵਿਆਂ ਤੇ 1970ਵਿਆਂ ਦੌਰਾਨ ਜਾਨਵਰਾਂ ਉੱਤੇ ਅਧਿਐਨਾਂ ਲਈ ਪੱਛਮੀ ਮੁਲਕਾਂ ਦੀਆਂ ਪ੍ਰਯੋਗਸ਼ਾਲਾਵਾਂ ਵਾਸਤੇ ਬਾਂਦਰ ਬਰਾਮਦ ਕੀਤੇ ਜਾਂਦੇ ਸਨ। ਹੈਂਡਰਸਨ ਨੇ ਆਪਣੇ ਅਧਿਐਨ ਦੌਰਾਨ ਅਜਿਹੀਆਂ 26 ਵੱਡੀਆਂ ਪ੍ਰਯੋਗਸ਼ਾਲਾਵਾਂ ਦਾ ਸਰਵੇਖਣ ਕੀਤਾ ਜਿੱਥੇ ਤਜਰਬਿਆਂ ਲਈ ਵਰਤੇ ਜਾਂਦੇ ਬਾਂਦਰਾਂ ਦੀਆਂ ਬਸਤੀਆਂ ਸਨ। ਉਨ੍ਹਾਂ ਵਿਚੋਂ ਬਹੁਤ ਸਾਰੇ ਬਾਂਦਰਾਂ ਵਿਚ ਮੰਕੀਪੌਕਸ ਵਾਇਰਸ ਹੋਣ ਦਾ ਪਤਾ ਲੱਗਾ ਪਰ ਕਿਤੇ ਵੀ ਇਸ ਦੇ ਇਨਸਾਨਾਂ ਵਿਚ ਫੈਲਣ ਦੀ ਗੱਲ ਸਾਹਮਣੇ ਨਹੀਂ ਆਈ। ਲੈਡਰਲ ਲੈਬਾਰਟਰੀਜ਼ ਵਿਚ ਅਜਿਹੇ ਤਕਰੀਬਨ 8000 ਬਾਂਦਰ ਸੰਭਾਲੇ ਜਾਂਦੇ ਸਨ ਅਤੇ ਉੱਥੇ ਭਾਰਤ ਤੋਂ ਮੰਗਵਾਏ ਗਏ ਕੁਝ ਰੀਸਸ ਜਾਂ ਲਾਲ ਬਾਂਦਰਾਂ ਵਿਚ ਇਹ ਵਾਇਰਸ ਪਾਇਆ ਗਿਆ। ਇਸੇ ਤਰ੍ਹਾਂ ਇਕ ਹੋਰ ਅਮਰੀਕੀ ਦਵਾ ਕੰਪਨੀ ਵਾਯਥ ਲੈਬਾਰਟਰੀਜ਼ ਵਿਚ ਵੀ ਭਾਰਤ ਤੋਂ ਮੰਗਵਾਏ ਗਏ ਬਾਂਦਰਾਂ ਵਿਚ ਮੰਕੀਪੌਕਸ ਦਾ ਵਾਇਰਸ ਮਿਲਿਆ।
ਹੈਂਡਰਸਨ ਦਾ ਇਹ ਅਧਿਐਨ 1968 ਵਿਚ ਛਪਿਆ ਜਿਹੜਾ ਭਾਰਤੀ ਬਾਂਦਰਾਂ ਵਿਚ ਮੰਕੀਪੌਕਸ ਦੀ ਮੌਜੂਦਗੀ ਵੱਲ ਅਹਿਮ ਇਸ਼ਾਰਾ ਕਰਦਾ ਹੈ। ਅਧਿਐਨ ਨੇ ਸਿੱਟਾ ਕੱਢਿਆ ਸੀ ਕਿ ‘ਮਨੁੱਖ ਇਸ ਵਾਇਰਸ ਪ੍ਰਤੀ ਮੁਕਾਬਲਤਨ ਅਸੰਵੇਦਨਸ਼ੀਲ’ ਹੋ ਸਕਦਾ ਹੈ ਪਰ ਉਹ ਉਦੋਂ ਗ਼ਲਤ ਸਾਬਤ ਹੋਇਆ ਜਦੋਂ 1970 ਵਿਚ ਅਫ਼ਰੀਕੀ ਮੁਲਕ ਕਾਂਗੋ ਵਿਚ ਡਬਲਿਊਐੱਚਓ ਦੇ ਚੇਚਕ ਦੇ ਖ਼ਾਤਮੇ ਸਬੰਧੀ ਅਧਿਕਾਰੀਆਂ ਨੂੰ ਇਨਸਾਨਾਂ ਵਿਚ ਮੰਕੀਪੌਕਸ ਦਾ ਪਹਿਲਾ ਕੇਸ ਮਿਲਿਆ। ਜਿੱਥੋਂ ਪਹਿਲਾ ਮਾਮਲਾ ਮਿਲਿਆ, ਉਸ ਖ਼ਿੱਤੇ ਵਿਚ ਬਾਂਦਰਾਂ ਦੀਆਂ ਕਈ ਕਿਸਮਾਂ ਰਹਿੰਦੀਆਂ ਹਨ ਅਤੇ ਮੁਕਾਮੀ ਲੋਕ ਬਾਂਦਰ ਦੇ ਮਾਸ ਨੂੰ ਸੁਆਦੀ ਮੰਨਦੇ ਹਨ। ਮੁਕਾਮੀ ਬਿਮਾਰੀ ਵਾਲੇ ਮੁਲਕਾਂ ਤੋਂ ਬਾਹਰ ਪਹਿਲਾ ਕੇਸ 2003 ਵਿਚ ਅਮਰੀਕਾ ਵਿਚ ਮਿਲਿਆ ਸੀ।
ਜਾਨਵਰ ਬਹੁਤ ਸਾਰੇ ਜਰਾਸੀਮਾਂ ਤੇ ਵਾਇਰਸਾਂ ਦਾ ਭੰਡਾਰ ਹੁੰਦੇ ਹਨ। ਕਈ ਵਾਰ ਇਹ ਵਾਇਰਸ ਹੋਰ ਜਾਨਵਰਾਂ ਵਿਚ ਵੀ ਚਲੇ ਜਾਂਦੇ ਹਨ ਤੇ ਇਨਸਾਨਾਂ ਵਿਚ ਵੀ ਆ ਜਾਂਦੇ ਹਨ। ਹਾਲੀਆ ਸਾਲਾਂ ਦੌਰਾਨ ਅਸੀਂ ਪਸ਼ੂਆਂ ਕਾਰਨ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਮਾਰ ਝੱਲੀ ਹੈ, ਜਿਵੇਂ ਏਵੀਅਨ ਫਲੂ, ਸਾਰਸ, ਮਹਾਂਮਾਰੀ ਫਲੂ ਐਚ1ਐਨ1, ਐਮਈਆਰਐੱਸ-ਸੀਓਵੀ, ਈਬੋਲਾ ਅਤੇ ਸਾਰਸ-ਕੋਵ-2 ਆਦਿ। ਇੱਥੋਂ ਤੱਕ ਕਿ ਆਮ ਹੋਣ ਵਾਲੀ ਰੇਬੀਜ਼ (ਹਲਕਾਅ) ਦੀ ਬਿਮਾਰੀ ਵੀ ਜਾਨਵਰਾਂ ਤੋਂ ਹੀ ਆਉਂਦੀ ਹੈ ਜੋ ਕੁੱਤਿਆਂ ਕਾਰਨ ਹੁੰਦੀ ਹੈ। ਅਜਿਹੀਆਂ ਬਿਮਾਰੀਆਂ ਦਾ ਕਾਰਨ ਬਣਦੇ ਵਾਇਰਸ ਇਨਸਾਨਾਂ, ਜਾਨਵਰਾਂ ਅਤੇ ਵਾਤਾਵਰਨ ਵਿਚਕਾਰ ਆਪਸੀ ਕਿਰਿਆ/ ਮੇਲਜੋਲ ਕਾਰਨ ਫੈਲਦੇ ਹਨ ਅਤੇ ਉਹ ਮਨੁੱਖਾਂ ਤੇ ਜਾਨਵਰਾਂ ਦੀ ਸਿਹਤ ਉੱਤੇ ਮਾੜਾ ਅਸਰ ਪਾਉਂਦੇ ਹਨ ਅਤੇ ਉਨ੍ਹਾਂ ਦਾ ਖ਼ੁਰਾਕ ਸਪਲਾਈ ਉੱਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਨਸਾਨਾਂ ਤੇ ਜਾਨਵਰਾਂ ਦਰਮਿਆਨ ਵਧ ਰਹੇ ਸੰਪਰਕ ਲਈ ਬਹੁਤ ਸਾਰੇ ਕਾਰਕ ਜ਼ਿੰਮੇਵਾਰ ਹਨ – ਜੰਗਲਾਂ ਦੇ ਸਫ਼ਾਏ ਤੋਂ ਲੈ ਕੇ ਮਾਸ ਦੀ ਵਧ ਰਹੀ ਖ਼ਪਤ ਅਤੇ ਨਾਲ ਹੀ ਪਸ਼ੂਆਂ-ਜਾਨਵਰਾਂ ਨੂੰ ਪਾਲਤੂ ਬਣਾਉਣ ਦਾ ਰੁਝਾਨ। ਹਾਲੀਆ ਸਾਲਾਂ ਦੌਰਾਨ ਭਾਰਤੀ ਲੋਕਾਂ ਵਿਚ ਵੀ ਵਿਦੇਸ਼ੀ ਤੇ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਨੂੰ ਪਾਲਤੂ ਬਣਾ ਕੇ ਰੱਖਣ ਦਾ ਸ਼ੌਕ ਵਧਿਆ ਹੈ। ਪਸ਼ੂਧਨ ਤੇ ਹੋਰ ਜਾਨਵਰ ਜਿਵੇਂ ਬਾਂਦਰ ਤੇ ਕੁੱਤੇ ਆਦਿ ਬਹੁਤ ਸਾਰੇ ਇਲਾਕਿਆਂ ਵਿਚ ਕਾਫ਼ੀ ਨਜ਼ਦੀਕੀ ਹਾਲਾਤ ‘ਚ ਰਹਿੰਦੇ ਹਨ। ਇਸ ਤੋਂ ਇਲਾਵਾ ਵਧਦੇ ਹੋਏ ਸਫ਼ਰ, ਬਦਲ ਰਹੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਜਾਨਵਰਾਂ ਦੇ ਮਾਸ ਦੇ ਕੌਮਾਂਤਰੀ ਵਪਾਰ ਕਾਰਨ ਵੀ ਅਜਿਹੀਆਂ ਲਾਗਾਂ ਦਾ ਖ਼ਤਰਾ ਵਧ ਰਿਹਾ ਹੈ।
ਜਾਨਵਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਅਤੇ ਨੱਥ ਪਾਉਣ ਲਈ ਮਨੁੱਖੀ ਅਤੇ ਜਾਨਵਰਾਂ ਦੀਆਂ ਲਾਗਾਂ ਸਬੰਧੀ ਇਕਮੁੱਠ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ ਜਿਸ ਨੂੰ ‘ਵਨ ਹੈਲਥ’ (‘ੋਨੲ ਹੲੳਲਟਹ’) ਕਰਾਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਜਾਨਵਰਾਂ ਤੇ ਇਨਸਾਨੀ ਸਿਹਤ, ਖ਼ੁਰਾਕ ਸਪਲਾਈ ਅਤੇ ਜੰਗਲੀ ਜਾਨਵਰਾਂ ਆਦਿ ਸਬੰਧੀ ਕੰਮ ਕਰਨ ਵਾਲੇ ਵੱਖੋ-ਵੱਖ ਅਦਾਰਿਆਂ/ਵਿਭਾਗਾਂ/ਏਜੰਸੀਆਂ ਨੂੰ ਮਿਲ ਕੇ ਤਾਲਮੇਲ ਨਾਲ ਕੰਮ ਕਰਨਾ ਚਾਹੀਦਾ ਹੈ। ਮਨੁੱਖਾਂ, ਪਸ਼ੂਆਂ ਅਤੇ ਜੰਗਲੀ ਜਾਨਵਰਾਂ ਵਿਚਲੀਆਂ ਸਾਂਝੀਆਂ ਲਾਗਾਂ ਦੀ ਲਗਾਤਾਰ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਪਿਛਲੇ ਕੁਝ ਸਾਲਾਂ ਦੌਰਾਨ ‘ਵਨ ਹੈਲਥ’ ਨੂੰ ਲਾਗੂ ਕਰਨ ਲਈ ਕਈ ਅੰਤਰ-ਖੇਤਰੀ ਕਮੇਟੀਆਂ, ਯੋਜਨਾਵਾਂ ਅਤੇ ਢਾਂਚੇ ਤਿਆਰ ਕੀਤੇ ਗਏ ਹਨ, ਪਰ ਇਸ ਦਿਸ਼ਾ ਵਿਚ ਪੇਸ਼ਕਦਮੀ ਦੀ ਰਫ਼ਤਾਰ ਕਾਫ਼ੀ ਢਿੱਲੀ ਹੈ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਠਹੲ ਂੳਟਿੋਨੳਲ ਛੲਨਟਰੲ ਡੋਰ ਧਿਸੲੳਸੲ ਛੋਨਟਰੋਲ) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਵਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਜ਼ੂਨੋਟਿਕ ਕਮੇਟੀਆਂ ਬਣਾਉਣ ਦੀ ਹਦਾਇਤ ਦਿੱਤੀ ਹੈ, ਪਰ ਸਾਰੇ ਸੂਬਿਆਂ ਵਿਚ ਹਾਲੇ ਇਹ ਬੁਨਿਆਦੀ ਢਾਂਚਾ ਕਾਇਮ ਨਹੀਂ ਕੀਤਾ ਗਿਆ। ਜਿੱਥੇ ਕਿਤੇ ਅਜਿਹੀਆਂ ਕਮੇਟੀਆਂ ਬਣਾਈਆਂ ਵੀ ਗਈਆਂ ਹਨ, ਉੱਥੇ ਵੀ ਚੌਕਸੀ ਅਤੇ ਨਿਗਰਾਨੀ ਰੱਖਣ ਵਰਗੇ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਪਸ਼ੂ ਪਾਲਣ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੰਮਾਂ ਵਿਚ ਤਾਲਮੇਲ ਪੱਖੋਂ ਕਾਫ਼ੀ ਅਸਪਸ਼ਟਤਾ ਦਿਖਾਈ ਦਿੰਦੀ ਹੈ। ਵੱਖ-ਵੱਖ ਪੱਧਰਾਂ ਉੱਤੇ ਤਕਨੀਕੀ ਸਮਰੱਥਾ ਦੀ ਵੀ ਘਾਟ ਹੈ। ਉੱਤਰ-ਪੂਰਬੀ ਸਰਹੱਦੀ ਸੂਬਿਆਂ ਵਿਚ ਸਰਹੱਦਾਂ ਦੇ ਆਰ-ਪਾਰ ਫੈਲਣ ਵਾਲੇ ਜਰਾਸੀਮਾਂ ਸਬੰਧੀ ਵੀ ਚੌਕਸੀ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ, ਨਵੀਆਂ ਮਨੁੱਖੀ ਲਾਗਾਂ ਉੱਤੇ ਨਜ਼ਰ ਰੱਖਣ ਸਬੰਧੀ ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ (ੀਨਟੲਗਰੳਟੲਦ ਧਿਸੲੳਸੲ ਸ਼ੁਰਵਇਲਲੳਨਚੲ ਫਰੋਗਰੳਮਮੲ) ਨੂੰ ਵੀ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਭਾਰਤ ਵਿਚ ਵੱਡੀ ਗਿਣਤੀ ਪਸ਼ੂਧਨ ਅਤੇ ਇਨਸਾਨੀ ਆਬਾਦੀਆਂ ਦੇ ਜੰਗਲਾਂ ਅਤੇ ਜੰਗਲੀ ਜੀਵਾਂ ਦੇ ਰਹਿਣ ਵਾਲੀਆਂ ਥਾਵਾਂ ਦੇ ਕਰੀਬ ਰਹਿੰਦੇ ਹੋਣ ਕਾਰਨ ਭਾਰਤ ਵਿਚ ਜਾਨਵਰਾਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਫੈਲਣ ਦਾ ਬਹੁਤ ਖ਼ਤਰਾ ਹੈ। ਪਹਿਲਾਂ ਕੋਵਿਡ ਮਹਾਂਮਾਰੀ ਅਤੇ ਹੁਣ ਮੰਕੀਪੌਕਸ ਦਾ ਫੈਲਣਾ, ਇਨਸਾਨੀ ਸਿਹਤ ਉੱਤੇ ਲਟਕ ਰਹੀ ਖ਼ਤਰੇ ਦੀ ਤਲਵਾਰ ਅਤੇ ਇਸ ਸਬੰਧੀ ਫ਼ੌਰੀ ਕਦਮ ਚੁੱਕੇ ਜਾਣ ਦੀ ਲੋੜ ਦੀ ਯਾਦ ਦਿਵਾਉਂਦਾ ਹੈ। ਭਾਰਤ ਵਿਚ ਹਰ ਪੱਧਰ ‘ਤੇ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਲੋੜੀਂਦੀ ਤਕਨੀਕੀ ਕਿਰਤ-ਸ਼ਕਤੀ ਵਿਕਸਿਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ‘ਵਨ ਹੈਲਥ’ ਪ੍ਰੋਗਰਾਮ ਨੂੰ ਹਕੀਕੀ ਰੂਪ ਵਿਚ ਸਾਕਾਰ ਕਰਨ ਲਈ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਨਿਵੇਸ਼ਾਂ ਦੀ ਤਰਜੀਹ ਤੈਅ ਕਰਨ ਦੀ ਲੋੜ ਹੈ।