ਖੇਤਾਂ ਦੀ ਗੱਲ

ਖੇਤਾਂ ਦੀ ਗੱਲ

ਇਸ ਵਾਰ ਵੀ ਸਾਵਣ ਆਇਆ,
ਇਸ ਵਾਰ ਵੀ ਬਾਰਿਸ਼ ਹੋਈ।

ਇਸ ਵਾਰ ਵੀ ਮਹਿਕਣ ਪੌਣਾਂ
ਮਿੱਟੀ ਦੀ ਲੈ ਕੇ ਖੁਸ਼ਬੋਈ।

ਇਸ ਵਾਰ ਵੀ ਵੱਡੇ ਧਨਾਢਾਂ,
ਸ਼ੁਗਲ ਸ਼ੌਕ ਫੁਰਮਾਏ।

ਐਤਕੀਂ ਵੀ ਕਿਰਤੀ ਦੀ ਕੁੱਲ੍ਹੀ,
ਤਿਪ ਤਿਪ ਕਰ ਕੇ ਚੋਈ।

ਇਸ ਵਾਰ ਵੀ ਸੰਸਦ ਦੇ ਵਿੱਚ
ਖੇਤਾਂ ਦੀ ਗੱਲ ਚੱਲੀ

ਪਰ ਧਰਤੀ ਦੇ ਪੁੱਤਰ ਦੀ
ਨਾ ਕਿਤੇ ਸੁਣਵਾਈ ਹੋਈ।

ਐਤਕੀਂ ਸਾਉਣ,ਵਿਯੋਗਣ ਵਾਂਗੂੰ,
ਦਰਦਾਂ ਲੈ ਕੇ ਆਇਆ।

ਜੀਕਣ ਕੰਤ ਵਿਹੁਣੀ ਜਾਵੇ,
ਚੁੰਨੀ ਉਹਲੇ ਰੋਈ।

ਕਿਸੇ ਨਵੀਂ ਵਿਆਹੀ ਦੀਆਂ
ਅੱਜ ਸੱਧਰਾਂ ਦਾ ਗਲ ਘੁਟਿਆ

ਕਿਸਾਨ ਮੋਰਚਾ ਦਿੱਲੀ ਤੇ ,
ਇੱਕ ਹੋਰ ਸ਼ਹਾਦਤ ਹੋਈ।

ਅੜਬ ਹਕੂਮਤ ਹਾਕਮ ਭੈੜਾ
ਰਹਿਮ ਦਿਲੀ ਨਾ ਭੋਰਾ

ਕਹੇ ਕਿਸਾਨਾਂ ਨੂੰ ਆਤੰਕੀ
ਰੋਜ ਕਰੇ ਬਗਦੋਈ।

ਅਗਲੇ ਸਾਲ ਵੀ ਸਾਵਣ ਆਉਣਾ
ਜਿੱਤ ਸਾਡੀ ਤੇ ਬਰਸੂ

ਨਾਲ ਸਿਰਾਂ ਇਤਿਹਾਸ ਲਿਖਾਂਗੇ
ਭਰਮ ਚ ਰਹੇ ਨਾ ਕੋਈ।

ਲੇਖਕ : ਕਪਿਲ ਦੇਵ ਬੈਲੇ
ਸੰਪਰਕ : 9464428531