ਬੋਲ ਜੁਬਾਨੋਂ

ਬੋਲ ਜੁਬਾਨੋਂ

ਬੋਲ ਜੁਬਾਨੋਂ, ਤੀਰ ਕਮਾਨੋਂ ਮੁੜਦੇ ਨਈਂ,
ਪਿਆਰ ਦੇ ਧਾਗੇ, ਟੁੱਟ, ਦੁਬਾਰਾ ਜੁੜਦੇ ਨਈਂ।
ਪੈ ਜਾਵੇ ਜੇ ਗੰਢ, ਤਾਂ, ਰੜਕਦੀ ਰਹਿੰਦੀ ਏ,
ਦੁੱਖ ਲੱਗਦਾ, ਜਦ ਉਸਰੀ ਢੇਰੀ ਢਹਿੰਦੀ ਏ।

ਪਿਆਰ, ਮੁਹੱਬਤ, ਵਫ਼ਾ ਨਿਭਾਉਂਦਾ ਕੋਈ ਏ,
ਯਾਰ ਬਿਨਾਂ ਵੀ, ਜ਼ਿੰਦਗੀ ਸੱਜਣਾਂ ਮੋਈ ਏ।
ਦਿਲ ਦੇ ਸੌਦੇ, ਪੈਸੇ ਨਾਲ ਨਈ ਤੁੱਲਦੇ ਵੇ,
ਪੈਸੇ ਵਾਲੇ ਦੇਖੇ, ਕਈ ਇੱਥੇ ਰੁੱਲਦੇ ਵੇ।

ਥੋੜੀ ਖਾ ਲਓ, ਥੋੜੀ ਵਿੱਚ ਵੀ ਬਰਕਤ ਹੈ
ਦੇਖੀ ਚਲ ਤਮਾਸ਼ਾ ਦੁਨੀਆਂ ਸਰਕਸ਼ ਹੈ।
“ਸਾਬ” ਤਮਾਸ਼ਾ ਦੁਨੀਆਂ ਦਾ, ਤੂੰ ਤੱਕੀ ਜਾ
ਤੂੰ ਕਿਉਂ ਰੋਣਾ, ਦੇਖ ਕੇ, ਤੂੰ ਵੀ ਹੱਸੀ ਜਾ।
ਲੇਖਕ : ਸਾਬ ਲਾਧੂਪੁਰੀਆ
ਸੰਪਰਕ : 9855831446