ਰੁਝਾਨ ਖ਼ਬਰਾਂ
ਟਰੈਕਟਰਾਂ ‘ਤੇ ਝੰਡੇ ਲਗਾਕੇ ਐਨ.ਆਰ.ਆਈ. ਬਰਾਤ ਲੈ ਕੇ ਪੁੱਜਾ

ਟਰੈਕਟਰਾਂ ‘ਤੇ ਝੰਡੇ ਲਗਾਕੇ ਐਨ.ਆਰ.ਆਈ. ਬਰਾਤ ਲੈ ਕੇ ਪੁੱਜਾ

ਟਰੈਕਟਰ ‘ਤੇ ਖਾਲਸਾਈ ਅਤੇ ਕਿਸਾਨੀ ਝੰਡੇ ਲਗਾਏ

ਭਗਤਾ ਭਾਈਕਾ(ਵੀਰਪਾਲ ਭਗਤਾ): ਇਥੋਂ ਨਜਦੀਕੀ ਪਿੰਡ ਕੋਇਰ ਸਿੰਘ ਵਾਲਾ ਦੇ ਐਨਆਰਆਈ ਗੁਰਸਿੱਖ ਨੌਜਵਾਨ ਵਲੋਂ ਬਿਨ੍ਹਾ ਦਾਜ ਦਹੇਜ, ਗੁਰਮਿਤ ਮਰਿਯਾਦਾ ਅਨੁਸਾਰ ਟਰੈਕਟਰ ‘ਤੇ ਖਾਲਸਾਈ ਅਤੇ ਕਿਸਾਨੀ ਝੰਡਾ ਲਗਾਕੇ ਬਰਾਤ ਲਿਜਾਣ ਦੀ ਇਲਾਕੇ ਭਰ ਵਿਚ ਖੂਬ ਪ੍ਰਸੰਸਾ ਹੋ ਰਹੀ ਹੈ।
ਅੱਜ ਕੱਲ੍ਹ ਦੇ ਦੌਰ ਵਿਚ ਕੁਝ ਕੁ ਐਨਆਰਆਈ ਲੋਕ ਆਪਣੇ ਵਿਆਹ ਸਮੇਂ ਮੋਟੇ ਦਾਜ ਦਹੇਜ ਦੀ ਮੰਗ ਕਰਦੇ ਹਨ ਪ੍ਰੰਤੂ ਇਸਦੇ ਉਲਟ ਪਿੰਡ ਕੋਇਰ ਸਿੰਘ ਵਾਲਾ ਦੇ ਜੰਮਪਲ ਗੁਰਮੇਲ ਸਿੰਘ ਪੁੱਤਰ ਵਜੀਰ ਸਿੰਘ ਖਾਲਸਾ ਦੇ ਹੋਣਹਾਰ ਸਪੁੱਤਰ ਆਪਣੇ ਟਰੈਕਟਰ ਤੇ ਖਾਲਸਾਈ ਅਤੇ ਕਿਸਾਨੀ ਝੰਡਾ ਲਗਾਕੇ ਖੁੱਦ ਟਰੈਕਟਰ ਚਲਾ ਕੇ ਬਰਾਤ ਨਾਲ ਆਪਣੇ ਸਾਹੁਰੇ ਪਿੰਡ ਰੌਤਾਂ ਵਿਖੇ ਪੁੱਜਾ। ਉਕਤ ਐਨਆਰਆਈ ਨੌਜਵਾਨ ਗੁਰਮੇਲ ਸਿੰਘ ਦਾ ਸੁਭ ਵਿਆਹ
ਗੁਰਪ੍ਰੀਤ ਕੌਰ ਸਪੁੱਤਰੀ ਮੱਖਣ ਸਿੰਘ ਵਾਸੀ ਰੌਤਾਂ ਨਾਲ ਹੋਇਆ। ਜਿਕਰਯੋਗ ਹੈ ਕਿ ਜਦ ਸਾਰੀ ਬਰਾਤ ਪਿੰਡ ਕੋਇਰ ਸਿੰਘ ਵਾਲਾ ਤੋ ਰੌਤਾ ਲਈ ਟਰੈਕਟਰਾਂ ਉੱਪਰ ਕਿਸਾਨੀ ਅਤੇ ਖਾਲਸਾਈ ਝੰਡੇ ਲਗਾਕੇ ਰਵਾਨਾ ਹੋਈ ਤਾ ਰਸਤੇ ਵਿਚ ਖਿੱਚ ਦਾ ਕੇਂਦਰ ਬਣੀ ਹੋਈ ਸੀ। ਇਸ ਮੌਕੇ ਲੜਕੇ ਗੁਰਮੇਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਹੋਂਦ ਨੂੰ ਬਣਾਉਣ ਲਈ ਖਾਲਸਾਈ ਅਤੇ ਕਿਸਾਨੀ ਝੰਡਾ ਉਤਸਾਹ ਨਾਲ ਲਗਾਉਣ ਚਾਹੀਦਾ ਹੈ। ਉਨ੍ਹਾ ਕਿਹਾ ਮੌਜੂਦਾ ਸਮੇ ਕਿਸਾਨੀ ਸੰਘਰਸ ਸਿਖਰਾ ਤੇ ਹੈ ਅਤੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਲਈ ਸਾਨੂੰ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਹੈ।
ਇਸ ਮੌਕੇ ਪ੍ਰਚਾਰਕ ਸਤਨਾਮ ਸਿੰਘ ਚੰਦੜ, ਹਰਪ੍ਰੀਤ ਸਿੰਘ ਜਗਰਾਉਂ, ਪਰਗਟ ਸਿੰਘ ਮੁੱਦਕੀ, ਗੁਰਜੀਤ ਸਿੰਘ, ਸੁਖਜਿੰਦਰ ਸਿੰਘ ਬਿੱਟਾ ਭਗਤਾ, ਗੁਰਪ੍ਰੀਤ ਸਿੰਘ ਗੋਪੀ ਭਗਤਾ, ਡਾ. ਨਿਰਭੈ ਸਿੰਘ ਭਗਤਾ, ਜਸਪ੍ਰੀਤ ਸਿੰਘ ਬੂਟਾ, ਮਨਪ੍ਰੀਤ ਸਿੰਘ ਆਦਿ ਹਾਜਰ ਸਨ।