Copyright & copy; 2019 ਪੰਜਾਬ ਟਾਈਮਜ਼, All Right Reserved
ਕਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਤਾ ਪੁਲਿਸ ਅਫ਼ਸਰ ਬਲਵੰਤ ਸਿੰਘ ਭੀਖੀ ਸਨਮਾਨਿਤ

ਕਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਤਾ ਪੁਲਿਸ ਅਫ਼ਸਰ ਬਲਵੰਤ ਸਿੰਘ ਭੀਖੀ ਸਨਮਾਨਿਤ

-ਮਨੁੱਖਤਾ ਦੇ ਭਲੇ ਲਈ ਬਣਿਆਂ ਇੱਕ ਮਿਸ਼ਾਲ, -ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਮੋਹਰੀ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਜਿੱਥੇ ਕਰੋਨਾ ਵਾਇਰਸ ਦੇ ਖ਼ਾਤਮੇ ਲਈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਉਚੇਚੇ ਤੌਰ ‘ਤੇ ਮਨੁੱਖਤਾ ਦੇ ਜੀਵਨ ਨੂੰ ਬਚਾਉਣ ਵਿੱਚ ਰੁੱਝੀਆਂ ਹੋਈਆਂ ਹਨ, ਉੱਥੇ ਵੱਖ ਵੱਖ ਸਰਕਾਰੀ ਮਹਿਕਮਿਆਂ ਦੇ ਉੱਚ ਅਫ਼ਸਰਾਂ ਵੱਲੋਂ ਵੀ ਆਪਣੇ ਤੌਰ ‘ਤੇ ਇਸ ਕਰੋਪੀ ਨਾਲ ਨਜਿੱਠਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
ਇਸੇ ਤਰਾਂ ਕਰੋਨਾ ਵਾਇਰਸ ਦੇ ਖ਼ਾਤਮੇ ਲਈ ਮਾਨਸਾ ਜ਼ਿਲ੍ਹੇ ਦੇ ਕੁਆਰਡੀਨੇਟਰ ਵਜੋਂ ਕੰਮ ਕਰ ਰਹੇ ਪੰਜਾਬ ਪੁਲਿਸ ਵਿੱਚ ਤਾਇਨਾਤ ਏ ਐਸ ਆਈ ਬਲਵੰਤ ਸਿੰਘ ਭੀਖੀ ਵੀ ਆਪਣੀ ਸਰਕਾਰੀ ਨੌਕਰੀ ਦੌਰਾਨ ਕਰੋਨਾ ਸੰਬੰਧੀ ਲੋਕਾਂ ਨੂੰ ਉਚੇਚੇ ਤੌਰ ‘ਤੇ ਜਾਗਰੂਕ ਕਰਨ ਵਿੱਚ ਰੁੱਝਿਆ ਹੋਇਆ ਹੈ। ਫ਼ੋਨ ਦੇ ਜ਼ਰੀਏ ਬਲਵੰਤ ਸਿੰਘ ਭੀਖੀ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਆਪਣੇ ਪੱਧਰ ‘ਤੇ ਅਤੇ ਆਪਣੇ ਮਹਿਕਮੇ ਵੱਲੋਂ ਕਰੋਨਾ ਵਾਇਰਸ ਤੋਂ ਜਿੱਤ ਪ੍ਰਾਪਤ ਕਰਨ ਲਈ ਮਨੁੱਖਤਾ ਖ਼ਾਤਰ ਆਰ ਪਾਰ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਕਰੋਨਾ ਵਾਇਰਸ ਉੱਪਰ ਕਾਬੂ ਨਹੀਂ ਪਾ ਲਿਆ ਜਾਂਦਾ, ਓਨੀ ਦੇਰ ਲੋਕਾਂ ‘ਚ ਵਿਚਰ ਕੇ ਉਨ੍ਹਾਂ ਨੂੰ ਇਸ ਦੀ ਰੋਕਥਾਮ ਅਤੇ ਇਸ ਦੇ ਬਚਾਓ ਲਈ ਹਰ ਕੋਸ਼ਸ਼ਿ ਕਰਦਾ ਰਹਾਂਗਾ। ਜਿੱਥੇ ਸ. ਭੀਖੀ ਨੂੰ ਪਹਿਲਾਂ ਵੀ ਸਮਾਜ ਦੀ ਸੇਵਾ ਬਦਲੇ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਉੱਥੇ ਉਨ੍ਹਾਂ ਨੂੰ ਕਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਚਣ ਲਈ ਮਨੁੱਖਤਾ ਦੇ ਭਲੇ ਸੰਬੰਧੀ ਸਮਾਜ ਦੀ ਸੇਵਾ ਕਰਨ ਉਪਰੰਤ ਜ਼ਿਲ੍ਹਾ ਮਾਨਸਾ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਬਲਵੰਤ ਸਿੰਘ ਭੀਖੀ ਦੇ ਮਨ ਅੰਦਰ ਲੋਕਾਂ ਦੀ ਸੇਵਾ ਕਰਨ ਦਾ ਜਨੂਨ ਭਰਿਆ ਹੋਇਆ ਹੈ ਜਿਸ ਕਰਕੇ ਉਹ ਮਨੁੱਖਤਾ ਨੂੰ ਹੀ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਸ. ਭੀਖੀ ਹੋਰਾਂ ਲਈ ਇੱਕ ਮਿਸਾਲ ਸਿੱਧ ਹੋਇਆ ਹੈ ਜਿਸ ਨੇ ਆਪਣੀ ਜ਼ੁੰਮੇਵਾਰੀ ਵਾਲੀ ਨੌਕਰੀ ਦੌਰਾਨ ਸਮਾਜ ਦੀ ਸੇਵਾ ਕਰਨੀ ਆਪਣਾ ਮੁੱਢਲਾ ਫਰਜ ਸਮਝਿਆ ਹੈ। ਝੱਬਰ ਨੇ ਦੱਸਿਆ ਕਿ ਜਦੋਂ ਬਲਵੰਤ ਸਿੰਘ ਭੀਖੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨੁੱਖਤਾ ਦੇ ਭਲੇ ਲਈ ਕਾਰਜ ਸ਼ੁਰੂ ਕਰਨ ਲਈ ਅਸ਼ੀਰਵਾਦ ਲੈਣ ਗਏ ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਵੱਲੋਂ ਸਨਮਾਨ ਦਿੱਤਾ ਗਿਆ।
ਸ. ਭੀਖੀ ਸਮਾਜਿਕ ਕੰਮਾਂ ਤੋਂ ਇਲਾਵਾ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਸਹਿਯੋਗ ਦੇਣ ਵਿੱਚ ਜ਼ਿਲ੍ਹਾ ਮਾਨਸਾ ਵਿੱਚ ਸਭ ਤੋਂ ਮੋਹਰੀ ਗਿਣੇ ਜਾਂਦੇ ਇੱਕ ਇਮਾਨਦਾਰ ਪੁਲਿਸ ਅਫ਼ਸਰ ਹਨ।