Copyright © 2019 - ਪੰਜਾਬੀ ਹੇਰਿਟੇਜ
ਟਰੰਪ ਦਾ ਕਾਰਟੂਨ ਬਣਾਉਣ ਵਾਲੇ ਕੈਨੇਡਾ ਦੇ ਕਾਰਟੂਨਿਸਟ ਨੂੰ ਗਵਾਉਣੀ ਪਈ ਨੌਕਰੀ

ਟਰੰਪ ਦਾ ਕਾਰਟੂਨ ਬਣਾਉਣ ਵਾਲੇ ਕੈਨੇਡਾ ਦੇ ਕਾਰਟੂਨਿਸਟ ਨੂੰ ਗਵਾਉਣੀ ਪਈ ਨੌਕਰੀ

ਕੈਨੇਡਾ ਦੇ ਇਕ ਕਾਰਟੂਨਿਸਟ ਮਾਈਕਲ ਡੇ ਐਡਰ ਦੋ ਦਹਾਕਿਆਂ ਤੋਂ ਕਾਰਟੂਨ ਚਿੱਤਰ ਬਣਾਉਣ ਦਾ ਕੰਮ ਕਰਦੇ ਆ ਰਹੇ ਹਨ ਪਰ ਅਮਰੀਕੀ ਰਾਸ਼ਟਰਪਤੀ ਅਤੇ ਅਮਰੀਕਾ-ਮੈਕਸੀਕੋ ਬਾਰਡਰ ਦਾ ਇਕ ਕਾਰਟੂਨ ਬਨਾਉਣ ਉੱਤੇ ਉਹਨਾਂ ਨੂੰ ਚਾਰ ਅਖਬਾਰਾਂ ਨਾਲ ਆਪਣੇ ਕੰਟ੍ਰੈਕਟ ਤੋਂ ਹੱਥ ਧੋਣੇ ਪਏ ਹਨ, ਇਸ ਤਸਵੀਰ ਵਿਚ ਟਰੰਪ ਇਕ ਗੋਲਫ ਕਾਰਟ ਨਾਲ ਦਿੱਖ ਰਹੇ ਹਨ, ਜਿਸ ਵਿਚ ਔਸਕਰ ਅਲਬਰਟੋ ਮਾਰਟੀਨੇਜ਼ ਰਾਮੀਰੇਜ਼ ਦੇ ਨਾਲ ਉਸਦੀ 23 ਮਹੀਨੇ ਦੀ ਲੜਕੀ ਵਾਲੇਰੀਆ ਨੂੰ ਵੀ ਦਰਸ਼ਾਇਆ ਗਿਆ ਹੈ। ਇਹ ਪਿਓ ਧੀ ਅਮਰੀਕਾ-ਮੈਕਸੀਕੋ ਦਾ ਬਾਰਡਰ ਪਾਰ ਕਰਦੇ ਸਮੇ ਰਿਓ ਗ੍ਰੈੰਡੇ ਨਦੀ ਵਿਚ ਡੁੱਬ ਗਏ ਸਨ। ਇਸ ਕਾਰਟੂਨ ਨੇ ਕੈਨੇਡਾ-ਅਮਰੀਕਾ ਅਤੇ ਉਸਦੇ ਆਸ ਪਾਸ ਦੇ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ, ਕੁਝ ਹਾਲੀਵੁਡ ਦੀ ਹਸਤੀਆਂ ਨੇ ਕਿਹਾ ਕਿ ਇਸ ਚਿੱਤਰ ਲਈ ਤਾਂ ਇਨਾਮ ਮਿਲਣਾ ਚਾਹੀਦਾ ਹੈ, ਐੱਡਰ ਨੇ ਟਵਿੱਟਰ ਉਤੇ ਦੱਸਿਆ ਕਿ ਉਨ੍ਹਾਂ ਨੂੰ ਚਾਰ ਅਖਬਾਰ ਕੰਪਨੀਆਂ ਮੋਨਕਸ਼ਨ ਟਾਇਮਸ ਟ੍ਰਾੰਸਕਕ੍ਰਿਪਟ, ਫੇਡਰਿਕਸ਼ਨ ਡੇਲੀ ਗਲੇਨਰ, ਟੈਲੀਗ੍ਰਾਫ ਜਰਨਲ ਅਤੇ ਟੈਲੀਗ੍ਰਾਫ ਸੇਂਟ ਜੋਨ ਵਿੱਚੋ ਕੱਢ ਦਿਤਾ ਗਿਆ ਹੈ , ਐੱਡਰ ਨੇ ਕਾਰਟੂਨਿਸਟ ਦੀ ਤਰਾਹ ਆਪਣਾ ਸਫ਼ਰ ਸਾਲ 2000 ਵਿਚ ਸ਼ੁਰੂ ਕੀਤਾ ਸੀ।