Copyright © 2019 - ਪੰਜਾਬੀ ਹੇਰਿਟੇਜ
ਫ਼ੌਜੀ ਬਜਟ ‘ਚੋਂ ਸਰਹੱਦ ‘ਤੇ ਦੀਵਾਰ ਨਹੀਂ ਬਣਵਾ ਸਕਣਗੇ ਟਰੰਪ

ਫ਼ੌਜੀ ਬਜਟ ‘ਚੋਂ ਸਰਹੱਦ ‘ਤੇ ਦੀਵਾਰ ਨਹੀਂ ਬਣਵਾ ਸਕਣਗੇ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾਉਣ ਦੀ ਯੋਜਨਾ ‘ਤੇ ਝਟਕਾ ਲੱਗਾ ਹੈ। ਸਾਨ ਫਰਾਂਸਿਸਕੋ ਦੀ ਇਕ ਅਪੀਲੀ ਅਦਾਲਤ ਨੇ ਦੀਵਾਰ ਨਿਰਮਾਣ ਲਈ ਫ਼ੌਜੀ ਬਜਟ ਵਿਚੋਂ ਢਾਈ ਅਰਬ ਡਾਲਰ (ਕਰੀਬ 17 ਹਜ਼ਾਰ ਕਰੋੜ ਰੁਪਏ) ਲੈਣ ਦੀ ਯੋਜਨਾ ‘ਤੇ ਰੋਕ ਲਗਾ ਦਿੱਤੀ ਹੈ।
ਅਦਾਲਤ ਨੇ ਨੂੰ ਆਪਣੇ ਫ਼ੈਸਲੇ ‘ਚ ਕਿਹਾ ਕਿ ਇਹ ਸੰਘੀ ਕਾਨੂੰਨ ਦਾ ਉਲੰਘਣ ਪ੍ਰਤੀਤ ਹੁੰਦਾ ਹੈ। ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀਆਂ ਉਨ੍ਹਾਂ ਦਲੀਲਾਂ ਨੂੰ ਵੀ ਖ਼ਾਰਜ ਕਰ ਦਿੱਤਾ ਕਿ ਇਸ ਤਰ੍ਹਾਂ ਦਾ ਖ਼ਰਚ ਲੋਕਾਂ ਦੇ ਹਿੱਤ ਲਈ ਜ਼ਰੂਰੀ ਹੈ। ਟਰੰਪ ਪ੍ਰਸ਼ਾਸਨ ਦੀ ਇਸ ਯੋਜਨਾ ਨੂੰ ਦੋ ਗ਼ੈਰ ਲਾਭਕਾਰੀ ਸੰਗਠਨਾਂ ਨੇ ਚੁਣੌਤੀ ਦਿੱਤੀ ਸੀ। ਸਰਹੱਦ ‘ਤੇ ਦੀਵਾਰ ਦਾ ਨਿਰਮਾਣ ਟਰੰਪ ਦਾ ਖ਼ਾਹਿਸ਼ੀ ਪ੍ਰਾਜੈਕਟ ਹੈ। ਉਨ੍ਹਾਂ ਦੀ ਦਲੀਲ ਹੈ ਕਿ ਮੈਕਸੀਕੋ ਸਰਹੱਦ ‘ਤੇ ਦੀਵਾਰ ਖੜ੍ਹੀ ਹੋਣ ਨਾਲ ਸ਼ਰਨਾਰਥੀ ਨਾਜਾਇਜ਼ ਰੂਪ ਨਾਲ ਅਮਰੀਕਾ ਵਿਚ ਦਾਖ਼ਲ ਨਹੀਂ ਹੋ ਸਕਣਗੇ। ਇਸ ਲਈ ਉਨ੍ਹਾਂ ਨੇ ਸੰਸਦ ਤੋਂ 6.7 ਅਰਬ ਡਾਲਰ (ਕਰੀਬ 46 ਹਜ਼ਾਰ ਕਰੋੜ ਰੁਪਏ) ਦਾ ਫੰਡ ਮੰਗਿਆ ਸੀ ਪ੍ਰੰਤੂ ਇਸ ‘ਤੇ ਸਹਿਮਤੀ ਨਾ ਬਣ ਸਕਣ ਕਾਰਨ ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਵਿਚ 35 ਦਿਨਾਂ ਤਕ ਸ਼ਟਡਾਊਨ ਰਿਹਾ ਸੀ। ਇਸ ਸਾਲ ਫਰਵਰੀ ਵਿਚ ਟਰੰਪ ਨੇ ਇਸ ਮੁੱਦੇ ‘ਤੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਤਾਂਕਿ ਦੀਵਾਰ ਦੇ ਨਿਰਮਾਣ ਲਈ ਫ਼ੌਜ ਅਤੇ ਹੋਰ ਸਰੋਤਾਂ ਤੋਂ ਰਕਮ ਦਾ ਪ੍ਰਬੰਧ ਕੀਤਾ ਜਾ ਸਕੇ।