Copyright & copy; 2019 ਪੰਜਾਬ ਟਾਈਮਜ਼, All Right Reserved
2030 ਤੱਕ ਜਾ ਸਕਦੀਆਂ ਹਨ 2 ਕਰੋੜ ਲੋਕਾਂ ਦੀਆਂ ਨੌਕਰੀਆਂ, ਰੋਬੋਟ ਕਰਨਗੇ ਕੰਮ

2030 ਤੱਕ ਜਾ ਸਕਦੀਆਂ ਹਨ 2 ਕਰੋੜ ਲੋਕਾਂ ਦੀਆਂ ਨੌਕਰੀਆਂ, ਰੋਬੋਟ ਕਰਨਗੇ ਕੰਮ

ਵਾਸ਼ਿਗੰਟਨ : ਵਰਤਮਾਨ ਯੁੱਗ ਵਿੱਚ ਟੈਕਨੋਲੋਜੀ ਰਾਹੀਂ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਾਂਦੀਆਂ ਹਨ ਟੈਕਨੋਲੋਜੀ ਨੇ ਜਿਥੇ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਇਆ ਹੈ ਓਥੇ ਹੀ ਦੂਜੇ ਪਾਸੇ ਲੋਕਾਂ ਤੋਂ ਉਹਨਾਂ ਦਾ ਰੋਜਗਾਰ ਵੀ ਖੋਹਿਆ ਹੈ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਰੋਬੋਟ ਸਾਲ 2030 ਤਕ ਦੁਨੀਆ ਭਰ ‘ਚ ਮੈਨੂਫੈਕਚਰਿੰਗ ਸੈਕਟਰ ਦੀਆਂ 20 ਮਿਲੀਅਨ ਤੋਂ ਵੱਧ ਨੌਕਰੀਆਂ ਖ਼ਤਮ ਕਰ ਦੇਣਗ । ਬੁੱਧਵਾਰ ਨੂੰ ਜਾਰੀ ਕੀਤੇ ਅਨੁਮਾਨ ‘ਚ ਆਟੋਮੇਸ਼ਨ ਅਤੇ ਰੋਬੋਟਸ ਕਾਰਨ ਆਰਥਿਕ ਲਾਭ ਤਾਂ ਹੋਵੇਗਾ ਪਰ ਘਟ ਹੁਨਰ ਵਾਲੀਆਂ ਨੌਕਰੀਆਂ ਦੇ ਖ਼ਾਤਮੇ ਕਾਰਨ ਸਮਾਜ ਵਿਚ ਸਮਾਜਿਕ ਤੇ ਆਰਥਿਕ ਤਣਾਅ ਹੋਰ ਵਧੇਗਾ। ਰਿਪੋਰਟ ‘ਚ ਇਨ੍ਹਾਂ ਚਿੰਤਾਵਾਂ ‘ਤੇ ਚਾਨਣਾ ਪਾਇਆ ਗਿਆ ਹੈ। ਅਧਿਐਨ ਵਿਚ ਤਾਂ ਇੱਥੋਂ ਤਕ ਕਿਹਾ ਗਿਆ ਹੈ ਕਿ ਇਕੋ ਦੇਸ਼ ਵਿਚ ਘਟ ਹੁਨਰ ਦੀ ਜ਼ਰੂਰਤ ਵਾਲੇ ਖੇਤਰਾਂ ‘ਚ ਨੌਕਰੀਆਂ ਖ਼ਤਮ ਹੋਣ ਦੀ ਗਿਣਤੀ ਉੱਚ-ਹੁਨਰ ਖੇਤਰਾਂ ਦੇ ਮੁਕਾਬਲੇ ਦੁੱਗਣੀ ਹੋਵੇਗੀ। ਇਹ ਖੋਜ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਸੈਲਫ-ਡਰਾਈਵਿੰਗ ਕਾਰਾਂ ਅਤੇ ਟਰੱਕਾਂ, ਰੋਬੋਟ ਦੇ ਖਾਣਾ ਤਿਆਰ ਕਰਨ, ਆਟੋਮੇਟਿਡ ਕਾਰਖਾਨੇ ਅਤੇ ਗੁਦਾਮ ਦੇ ਆਪ੍ਰੇਸ਼ਨਜ਼ ਵਰਗੀਆਂ ਤਕਨੀਕ ਅਤੇ ਰੁਜ਼ਗਾਰ ‘ਤੇ ਉਸ ਦੇ ਅਸਰ ਬਾਰੇ ਡੂੰਘੀ ਚਰਚਾ ਹੋ ਰਹੀ ਹੈ।ਅਧਿਐਨ ਵਿਚ ਕਿਹਾ ਗਿਆ ਹੈ ਕਿ ਰਿਟੇਲ, ਹੈਲਥ ਕੇਅਰ, ਹੋਸਪੀਟੈਲਟੀ ਅਤੇ ਟਰਾਂਸਪੋਰਟ ਦੇ ਨਾਲ-ਨਾਲ ਕੰਸਟ੍ਰਕਸ਼ਨ ਅਤੇ ਖੇਤੀ ਸਮੇਤ ਕਈ ਖੇਤਰਾਂ ‘ਚ ਰੋਬੋਟ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ। ਅਧਿਐਨ ਅਨੁਸਾਰ, ਦੇਸ਼ ਅਤੇ ਖੇਤਰਾਂ ਦੇ ਆਧਾਰ ‘ਤੇ ਇਸ ਦਾ ਪ੍ਰਭਾਵ ਅਸਮਾਨ ਹੋਵੇਗਾ। ਇਕ ਬ੍ਰਿਟਿਸ਼-ਆਧਾਰਿਤ ਖੋਜ ਅਤੇ ਸਲਾਹ ਫਰਮ ਆਕਸਫੋਰਡ ਇਕਨਾਮਿਕਸ ਵਲੋਂ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਰੋਬੋਟਸ ਦੀ ਗਿਣਤੀ ਵਧਣ ਨਾਲ ਰੁਜ਼ਗਾਰ ਸਿਰਜਣਾ ਦੁਨੀਆ ਭਰ ਜਾਂ ਦੇਸ਼ਾਂ ਅੰਦਰ ਇੱਕੋ ਜਿਹੀ ਨਹੀਂ ਰਹੇਗੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਰੋਬੋਟ ਪਹਿਲਾਂ ਹੀ ਲੱਖਾਂ ਮੈਨੂਫੈਕਚਰਿੰਗ ਸੈਕਟਰ ਦੀਆਂ ਨੌਕਰੀਆਂ ਖਾ ਚੁੱਕੇ ਹਨ ਅਤੇ ਹੁਣ ਸਰਵਿਸ ਸੈਕਟਰ ‘ਚ ਵੀ ਉਨ੍ਹਾਂ ਦਾ ਵਿਸਤਾਰ ਹੋ ਰਿਹਾ ਹੈ ਜੋ ਕੰਪਿਊਟਰ ਵਿਜ਼ਨ, ਸਪੀਚ ਰਿਕੋਗਨਿਸ਼ਨ ਅਤੇ ਮਸ਼ੀਨ ਲਰਨਿੰਗ ‘ਚ ਚੰਗਾ ਕੰਮ ਕਰ ਰਹੇ ਹਨ।