Copyright & copy; 2019 ਪੰਜਾਬ ਟਾਈਮਜ਼, All Right Reserved

ਲੰਡਨ ‘ਚ ਟਰੰਪ ਦਾ ਹੋਇਆ ਜ਼ਬਰਦਸਤ ਵਿਰੋਧ

ਲੰਡਨ ‘ਚ ਟਰੰਪ ਦਾ ਹੋਇਆ ਜ਼ਬਰਦਸਤ ਵਿਰੋਧ

ਲੰਡਨ ‘ਚ ਟਰੰਪ ਦਾ ਹੋਇਆ ਜ਼ਬਰਦਸਤ ਵਿਰੋਧ

ਲੰਡਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬ੍ਰਿਟੇਨ ਪਹਿਲੀ ਤੇ ਵਿਵਾਦਿਤ ਯਾਤਰਾ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਤੇ ਇਸ ਲੜੀ ‘ਚ ਡਾਇਪਰ ‘ਚ ‘ਟਰੰਪ ਬੇਬੀ’ ਦਾ ਇਕ ਵਿਸ਼ਾਲ ਬਲੂਨ ਸੰਸਦ ਭਵਨ ਦੇ ਉੱਪਰ ਉਡਾਇਆ ਗਿਆ। ਪਾਰਟੀਮੈਂਟ ਸਕਵਾਇਰ ‘ਤੇ ਸਵੇਰੇ ਕਰੀਬ 9:30 ਵਜੇ ਨਾਰੰਗੀ ਰੰਗੇ ਦੇ ਇਸ ਬਲੂਨ ‘ਚ ਹਵਾ ਭਰੀ ਗਈ। ਇਸ ਦੌਰਾਨ ਲੋਕ ਤਾਲੀਆਂ ਵਜਾ ਰਹੇ ਸਨ। ਇਸ ਗੁਬਾਰੇ ਦੇ ਆਯੋਜਕ ਮੁਰੇ ਨੇ ਦੱਸਿਆ ਕਿ ਵਿਸ਼ਾਲ ਬਲੂਨ ਦਾ ਡਿਜ਼ਾਇਨ ਟਰੰਪ ਨਾਲ ਉਸ ਭਾਸ਼ਾ ‘ਚ ਗੱਲ ਕਰਨ ਦੇ ਲਈ ਕੀਤਾ ਗਿਆ ਹੈ ਜੋ ਉਹ ਸਮਝਦੇ ਹਨ ਕਿ ਨਿੱਜੀ ਅਪਮਾਨ ਹੈ। ਟਰੰਪ ਦਾ ਮਖੌਲ ਉਡਾਉਣ ਦੇ ਇਸ ਵਿਚਾਰ ‘ਤੇ ਕੁਝ ਲੋਕ ਕੁਝ ਲੋਕ ਅਸਹਿਜ ਮਹਿਸੂਸ ਕਰ ਸਕਦੇ ਹਨ ਪਰ ਮੁਰੇ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਨੇ ਅਜਿਹੀ ਮਾਹੌਲ ਬਣਾਇਆ ਹੈ ਜਿਥੇ ‘ਆਮ ਕੂਟਨੀਤਿਕ ਸਬੰਧ ਲਗਭਗ ਖਤਮ ਹਨ।’ ਆਯੋਜਕਾਂ ਨੇ ਦੱਸਿਆ ਕਿ ਇਸ ਵਿਸ਼ਾਲ ਬਲੂਨ ਦੇ ਲਈ 29,000 ਪਾਊਂਡ ਤੋਂ ਜ਼ਿਆਦਾ ਦੀ ਰਕਮ ਇਕੱਠੀ ਕੀਤੀ ਗਈ ਕਿਉਂਕਿ ਉਹ ਹਾਸੇ ਨਾਲ ਭਰਿਆ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਸਨ। ਪ੍ਰਦਰਸ਼ਨਕਾਰੀਆਂ ‘ਚ ਸ਼ਾਮਲ ਤੇ ਖੁਦ ਨੂੰ ਟਰੰਪ ਬੇਬੀ ਸਿਟਰਜ਼ ਸਮੂਹ ਦੀ ਮੈਂਬਰ ਦੱਸਣ ਵਾਲੀ ਭਾਰਤੀ ਮੂਲ ਦੀ ਸ਼ੀਲਾ ਮੈਨਨ ਨੇ ਕਿਹਾ ਕਿ ਮੇਰੇ ਲਈ ਇਹ ਇਕ ਬੇਹੱਦ ਸ਼ਾਨਦਾਰ ਬ੍ਰਿਟਿਸ਼ ਸਿਆਸੀ ਤੰਜ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਲੰਡਨ ਦੇ ਉੱਪਰ ‘ਬੇਬੀ ਟਰੰਪ’ ਨੂੰ ਉਡਾਉਣ ਦੀ ਇਜਾਜ਼ਤ ਦੇਣ ਦੇ ਆਪਣੇ ਫੈਸਲੇ ਦੀ ਹਮਾਇਤ ਕਰਦੇ ਹੋਏ ਕਿਹਾ ਕਿ ਇਹ ਵਿਰੋਧ ਅਮਰੀਕੀ ਵਿਰੋਧ ਨਹੀਂ ਹੈ। ਪਾਕਿਸਤਾਨੀ ਮੂਲ ਦੇ ਮੇਅਰ ਟਰੰਪ ਦੀ ਬ੍ਰਿਟੇਨ ਯਾਤਰਾ ਦੇ ਮੁੱਖ ਵਿਰੋਧੀ ਹਨ। ਪਿਛਲੇ ਸਾਲ ਲੰਡਨ ‘ਚ ਅੱਤਵਾਦੀ ਹਮਲੇ ‘ਤੇ ਟਰੰਪ ਦੇ ਟਵੀਟ ਦੀ ਉਹ ਨਿੰਦਾ ਕਰ ਚੁੱਕੇ ਹਨ। ਇਸ ਵਿਚਾਲੇ ਅਚਾਨਕ ਇਕ ਕਦਮ ਚੁੱਕਦੇ ਹੋਏ ਅਮਰੀਕੀ ਦੂਤਘਰ ਨੇ ਅਮਰੀਕੀ ਨਾਗਰਿਕਾਂ ਨੂੰ ਆਗਾਹ ਕੀਤਾ ਹੈ ਕਿ ਟਰੰਪ ਦੀ ਯਾਤਰਾ ਦੌਰਾਨ ਸਰਗਰਮੀ ਘੱਟ ਰੱਖੀ ਜਾਵੇ।