ਬਹੁਗਿਣਤੀ ਸਰ੍ਹੀ ਨਿਵਾਸੀਆਂ ਵਲੋਂ ਲਾਈਟ ਰੇਲ (ਐਲ.ਆਰ. ਟੀ.) ਦਾ ਵਿਰੋਧ

ਬਹੁਗਿਣਤੀ ਸਰ੍ਹੀ ਨਿਵਾਸੀਆਂ ਵਲੋਂ ਲਾਈਟ ਰੇਲ (ਐਲ.ਆਰ. ਟੀ.) ਦਾ ਵਿਰੋਧ

ਬਹੁਗਿਣਤੀ ਸਰ੍ਹੀ ਨਿਵਾਸੀਆਂ ਵਲੋਂ ਲਾਈਟ ਰੇਲ (ਐਲ.ਆਰ. ਟੀ.) ਦਾ ਵਿਰੋਧ 

ਸਰੀ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਵੱਖ ਵੱਖ ਸਰਵੇਖਣਾਂ ਅਨੁਸਾਰ ਬਹੁਗਿਣਤੀ ਸਰੀ ਨਿਵਾਸੀਆਂ ਵਲੋਂ ਐਲ. ਆਰ. ਟੀ. (ਲਾਇਟ ਰੇਲ) ਦਾ ਵਿਰੋਧ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਮੌਜ਼ੂਦਾ ਪ੍ਰਬੰਧਕ ਵਾਲੀ ਸਰੀ ਫਸਟ ਦੀ ਸਲੇਟ ਵਲੋਂ ਵਧਦੀ ਅਬਾਦੀ ਨੂੰ ਦੇਖਦਿਆਂ ਸਰੀ ਵਿੱਚ ਕਿੰਗ ਜੌਰਜ ਹਾਈਵੇ ਅਤੇ 104 ਐਵਨਿਊ ਉਪਰ ਲਾਇਟ ਰੇਲ ਲਿਆਂਦੀ ਜਾ ਰਹੀ ਹੈ ਅਤੇ ਇਸਦਾ ਕੰਮ 2020 ਵਿੱਚ ਸ਼ੁਰੂ ਹੋਣ ਦਾ ਅਨੁਮਾਨ ਹੈ ਅਤੇ ਇਸ ਪ੍ਰੋਜੈਕਟ ਤੇ 1.65 ਬੀਲੀਅਨ ਡਾਲਰ ਖਰਚ ਹੋਣਾ ਹੈ ਜਿਸ ਵਿੱਚ 40 ਪ੍ਰਤੀਸ਼ਤ ਫੈਡਰਲ ਸਰਕਾਰ ਅਤੇ 40 ਪ੍ਰਤੀਸ਼ਤ ਸੂਬਾ ਸਰਕਾਰ ਅੇ ਸਿਰਫ 20 ਪ੍ਰਤੀਸ਼ਤ ਸਿਟੀ ਆਫ ਸਰੀ ਨੇ ਖਰਚਣਾ ਹੈ ਪਰ ਇਸ ਪ੍ਰੋਜੈਕਟ ਦਾ  ਬਹੁਗਿਣਤੀ ਸਰੀ ਨਿਵਾਸੀਆਂ ਵਲੋਂ ਐਲ ਆਰ ਟੀ (ਲਾਇਟ ਰੇਲ) ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕ ਲਾਇਟ ਰੇਲ ਦੀ ਜਗ੍ਹਾ ਸਕਾਈ ਟਰੇਨ ਜਾਂ ਸਬਵੇਅ ਚਾਹੰਦੇ ਹਨ ਜਿਸ ਤਰਾਂ ਵੈਨਕੂਵਰ ਵਿੱਚ ਬਰੌਡਵੇਅ ਤੇ ਸਬਵੇਅ ਬਣਾਇਆ ਜਾ ਰਿਹਾ ਹੈ ਹੁਣ ਇਹ ਮੁੱਦਾ ਚੋਣਾਂ ਵਿੱਚ ਵੀ ਭੱਖ ਰਿਹਾ ਹੈ ਡੱਗ ਮਕਲਮ ਵਾਲੀ ਸਲੇਟ ਸੇਫ ਸਰੀ ਵਲੋਂ ਇਸਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਕਾਈਟਰੇਨ ਲਿਆਉਣ ਦੀ ਹਮਾਇਤ ਕੀਤੀ ਜਾ ਰਹੀ ਹੈ।