ਸਰ੍ਹੀ ਦੀਆਂ ਮਿਓਂਸਪਲ ਚੋਣਾਂ ਲਈ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸ਼ੁਰੂ

ਸਰ੍ਹੀ ਦੀਆਂ ਮਿਓਂਸਪਲ ਚੋਣਾਂ ਲਈ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਸ਼ੁਰੂ

ਸਰ੍ਹੀ ਫੱਸਟ ਅਤੇ ਸੇਫ ਸਰ੍ਹੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ

ਸਰ੍ਹੀ : (ਕੈਨੇਡੀਅਨ ਪੰਜਾਬ ਟਾਇਮਜ਼): ਸਰ੍ਹੀ ਦੀਆਂ ਮਿਓਂਸਪਲ ਚੋਣਾਂ ਜੋ 20 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਦੇ ਮੱਦੇ ਨਜ਼ਰ ਸਰ੍ਹੀ ਫੱਸਟ ਅਤੇ ਡੱਗ ਮੈਕਲਮ ਦੀ ਸੇਫ ਸਰ੍ਹੀ ਪਾਰਟੀ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਪਿਛਲੇ ਦਿਨੀ ਸਰ੍ਹੀ ਦੇ ਹੌਲੈਂਡ ਪਾਰਕ ਵਿੱਚ ਸਰ੍ਹੀ ਫਸਟ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਮੇਅਰ ਲਈ ਉਮੀਦਵਾਰ ਟੌਮ ਗਿੱਲ ਅਤੇ ਜਦਕਿ ਹੋਰ ਛੇ ਕਾਊਂਸਲਰ ਉਮੀਦਵਾਰਾਂ ਦੇ ਨਾਮ ਦਾ ਵੀ ਐਲਾਨ ਕੀਤਾ ਹੈ। ਜਿਨ੍ਹਾਂ ‘ਚ ਲਿੰਡਾ ਐਨਿਸ ਜੋ ਕਰਾਈਮ ਸਟੌਪਰ ਨਾਲ ਕੰਮ ਕਰਦੀ ਹੈ, ਪੌਲ ਹਿੱਲਸਡੋਨ ਟਰਾਂਸਲਿੰਕ ਅਧਿਕਾਰੀ ਨਾਰੀਮਾ ਡੀਲਾ ਕਰੂਜ਼ ਸਿਟੀ ਆਫ ਸਰੀ ਅਧਿਕਾਰੀ, ਟਰੇਵੋਰ ਹਾਲਫੋਰਡ ਟਰਾਂਸ ਕੈਨੇਡਾ ਅਧਿਕਾਰੀ, ਉਪਕਾਰ ਤਤਲੇ ਬਾਇਓ ਟੈਕ ਇੰਡ. ਅਧਿਕਾਰੀ, ਰਮਿੰਦਰ ਥੋਮਸ ਕਲੋਵਰ ਡੇਲ ਡਿਸਟਿਕ ਚੈਂਬਰ ਆਫ ਕੋਮਰਸ ਸ਼ਾਮਿਲ ਸਨ। ਟੌਮ ਗਿੱਲ ਨੇ ਕਿਹਾ ਕਿ ਇਹ ਟੀਮ ਬਹੁਤ ਵਧੀਆ ਅਤੇ ਸਰੀ ਦੀ ਰਹਿਣ ਵਾਲੀ ਹੈ। ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਕੰਮ ਕਰਨ ਲਈ ਤਿਆਰ ਹੈ। ਸਾਡੀ ਨਵੀਂ ਟੀਮ ਨਵੇਂ ਦ੍ਰਿਸ਼ਟੀਕੋਣ ਨਾਲ ਸਰੀ ਦੇ ਲੋਕਾਂ ਲਈ ਕੰਮ ਕਰੇਗੀ ।
ਹੌਲੈਂਡ ਪਾਰਕ ਵਿੱਚ ਟੌਮ ਗਿੱਲ ਵਲੋਂ ਉਮੀਦਵਾਰਾਂ ਦੇ ਐਲਾਨ ਕਰਨ ਸਮੇਂ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕੀਂ ਵੀ ਟੌਮ ਗਿੱਲ ਦੀ ਮਦਦ ਲਈ ਪਹੁੰਚੇ ਹੋਏ ਸਨ। ਜਿਨ੍ਹਾਂ ਵਿੱਚ ਫਰੂਟੀਕੈਨਾ ਦੇ ਮੁੱਖੀ ਟੋਨੀ ਸਿੰਘ, ਸੁੱਖ ਪੰਧੇਰ, ਜਗਮੋਹਣ ਸਿੰਘ, ਗੁਰਦੇਵ ਸਿੰਘ ਸੰਧੂ, ਪ੍ਰੇਮ ਸਿੰਘ ਬਿੰਨਿੰਗ, ਬਹਾਦਰ ਸਿੰਘ ਸੰਧੂ, ਪਿਆਰਾ ਸਿੰਘ ਨੱਤ, ਰਾਣਾ ਕੈਪੀਟਲ ਸਟੋਨਸ ਤੋਂ, ਸਤਨਾਮ ਸਿੰਘ ਜੌਹਲ, ਅਦਾਰਿਆਂ ਵਿੱਚੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਗੁਰਦੁਆਰਾ ਦੂਖ ਨਿਵਾਰਨ ਸਰੀ, ਸਿੱਖ ਅਕੈਡਮੀ ਸਰੀ, ਅਤੇ ਗੁਰਦੁਆਰਾ ਰਾਮਗੜ੍ਹੀਆ ਸਰੀ ਤੋਂ ਕਮੇਟੀ ਮੈਂਬਰ ਸ਼ਾਮਲ ਸਨ।
ਸੇਫ ਸਰ੍ਹੀ ਜੋ ਕਿ ਡੱਗ ਮੈਕਲਮ ਦੀ ਅਗਵਾਈ ਵਾਲੀ ਹੈ ਜਿਸ ਵਿੱਚ ਜੈਕ ਹੁੰਦਲ, ਸਟੀਫਨ ਪੈਟੀਗਰੀਊ ਅਤੇ ਮਨਦੀਪ ਨਾਗਰਾ ਸ਼ਾਮਲ ਹਨ ਡੱਗ ਮੈਕਲਮ ਦੀ ਅਗਵਾਈ ਵਾਲੀ ਸਲੇਟ ਪੂਰੇ ਜ਼ੋਰਾਂ ਨਾਲ ਲਾਈਟ ਰੇਲ ਦਾ ਵਿਰੋਧ ਕਰ ਰਹੀ ਹੈ ਅਤੇ ਸਕਾਈਟਰੇਨ ਲਿਆਉਣ ਦੀ ਗਲ ਕਰ ਰਹੀ ਹੈ । ਜ਼ਿਕਰਯੋਗ ਹੈ ਸਰੀ ਦੇ ਲਕਸ਼ਮੀ ਨਰਾਇਣ ਮੰਦਰ (140 ਅਤੇ 84 ਐਵਨਿਊ) ਦੇ ਨੇੜੇ ਵਾਲੇ ਮੰਦਰ ਦੇ ਪ੍ਰਧਾਨ ਅਤੇ ਡਿਵੈਲਪਰ ਪ੍ਰਸ਼ੋਤਮ ਗੋਇਲ ਵੀ ਸਰੀ ਦੀਆਂ ਚੋਣਾਂ ਵਿੱਚ ਕਿਸਮਤ ਅਜਮਾ ਰਹੇ ਹਨ ।