ਪੀਲ ਰੀਜਨਲ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਪਰਦਾਫਾਸ਼

ਪੀਲ ਰੀਜਨਲ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਪਰਦਾਫਾਸ਼

ਪੀਲ ਰੀਜਨਲ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦਾ ਪਰਦਾਫਾਸ਼

8 ਮਹੀਨੇ ਚੱਲੇ ਜੁਆਇੰਟ ਫੋਰਸਿਜ਼ ਆਪਰੇਸ਼ਨ ਤੋਂ ਬਾਅਦ 10 ਗੈਗਸਟਰਾਂ ਨੂੰ ਕੀਤਾ ਕਾਬੂ  

ਟਰਾਂਟੋ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਪੀਲ ਰੀਜਨਲ ਪੁਲਿਸ ਦੀ ਅਗਵਾਈ ਹੇਠ ਇੱਕ ਦਰਜਨ ਤੋਂ ਜ਼ਿਆਦਾ ਪੁਲਿਸ ਟੀਮਾਂ ਵਲੋਂ ਚੱਲੇ 8 ਮਹੀਨੇ ਦੇ ਲੰਬੇ ਜੁਆਇੰਟ ਫੋਰਸਿਜ਼ ਆਪਰੇਸ਼ਨ ਤੋਂ ਬਾਅਦ ਡਰਗਸ ਸਪਲਾਈ ਕਰਨ ਵਾਲੇ 10 ਗੈਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ 9 ਗੈਂਗਸਟਰ ਪੰਜਾਬ ਮੂਲ ਦੇ ਹਨ, ਜਿਨ੍ਹਾਂ ਦਾ ਸੰਬੰਧ ਪੰਜਾਬ ਦੇ ਗੁਰਦਾਸਪੁਰ, ਜਲੰਧਰ ਅਤੇ ਲੁਧਿਆਣਾ ਜਿਲ੍ਹਿਆਂ ਨਾਲ ਹੈ। ਇਹ ਪਿਛਲੇ 20 ਤੋਂ 40 ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ ਅਤੇ ਕੈਨੇਡੀਅਨ ਨਾਗਰਿਕਤਾ ਵੀ ਲੈ ਰੱਖੀ ਹੈ। ਸੂਤਰਾਂ ਅਨੁਸਾਰ, ਇਹਨਾਂ ਵਿਚੋਂ ਜ਼ਿਆਦਾਤਰ ਟਰਾਂਸਪੋਰਟ ਨਾਲ ਜੁੜੇ ਹੋਏ ਹਨ ਅਤੇ ਟਰਾਲਾ ਡਰਾਇਵਰ ਹੋਣ ਦੇ ਚਲਦੇ ਚੋਰੀ ਦੇ ਵਾਹਨਾਂ ਉੱਤੇ ਇਹ ਡਰੱਗਸ ਦੀ ਸਪਲਾਈ ਕਰਦੇ ਸਨ। ਗ੍ਰਿਫਤਾਰ ਲੋਕਾਂ ਵਿੱਚ ਰਵੀ ਸ਼ੰਕਰ (56) ਨਿਵਾਸੀ ਬਰੈਂਪਟਨ, ਗੁਰਿੰਦਰ ਬੇਦੀ ( 52 ) ਨਿਵਾਸੀ ਬਰੈਂਪਟਨ, ਭੂਪਿੰਦਰ ਰਾਜਾ ( 64 ) ਨਿਵਾਸੀ ਬਰੈਂਪਟਨ, ਆਜ਼ਾਦ ਅਲੀ ( 63 ) ਨਿਵਾਸੀ ਕਿਚਨਰ, ਦਰਸ਼ਨ ਬੇਦੀ (71) ਨਿਵਾਸੀ ਵੁਡਸਟਾਕ, ਸੱਤਨਰਾਇਣ ( 35 ) ਨਿਵਾਸੀ ਬਰੈਂਪਟਨ, ਸੁਖਵੀਰ ਬਰਾੜ ( 28 ) ਨਿਵਾਸੀ ਬਰੈਂਪਟਨ, ਗੁਰਪ੍ਰੀਤ ਢਿੱਲੋਂ ( 39 ) ਨਿਵਾਸੀ ਬਰੈਂਪਟਨ, ਦਿਲਬਾਗ ਔਜਲਾ ( 70 ) ਨਿਵਾਸੀ ਬਰੈਂਪਟਨ ਅਤੇ ੇ ਕਰਨ ਘੁਮਾਨ ( 44 ) ਨਿਵਾਸੀ ਬਰੈਂਪਟਨ ਦਾ ਨਾਮ ਸ਼ਾਮਿਲ ਹੈ। ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਨਜ ਨੇ ਦੱਸਿਆ ਕਿ ਇਨ੍ਹਾਂ ਵਲੋਂ ਸਪਲਾਈ ਕੀਤੇ ਜਾਂਦੇ ਨਸ਼ਿਆਂ ਦਾ ਜਾਲ ਕੈਨੇਡਾ-ਪੰਜਾਬ ਤੋਂ ਇਲਾਵਾ ਅਮਰੀਕਾ ਅਤੇ ਪਾਕਿਸਤਾਨ ਤੱਕ ਫੈਲਿਆ ਹੋਇਆ ਸੀ। ਪੁਲਿਸ ਵਲੋਂ ਗ੍ਰਿਫਤਾਰ ਦੋਸ਼ੀਆਂ ਉੱਤੇ 80 ਤੋਂ ਜਿਆਦਾ ਚਾਰਜ਼ ਲਗਾਏ ਗਏ, ਜਿਨ੍ਹਾਂ ਵਿੱਚ ਡਰਗਸ, ਅਫੀਮ ਅਤੇ ਉਸਦੀ ਟਰਾਂਸਪੋਰਟੇਸ਼ਨ, ਚੋਰੀ ਦੇ ਸਾਮਾਨ ਮਿਲਣਾ, 2.600 ਕਿੱਲੋ ਅਫੀਮ, 1.400 ਕਿੱਲੋ ਹੈਰੋਇਨ , 17 ਗਰਾਮ ਮੈਥੇਮਫੈਟਾਮਾਇਨ, 1 ਕਿੱਲੋ ਭੰਗ, 45 ਲੱਖ ਅਮਰੀਕੀ ਡਾਲਰ, ਚੋਰੀ ਦੇ ਕਾਰਗੋ ਟਰੈਕਟਰ – ਟਰਾਲੇ ਅਤੇ 50 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਹੋਏ ਹਨ ।