ਪ੍ਰਧਾਨ ਮੰਤਰੀ ਨੇ ਦਿੱਤਾ ਸਰ੍ਹੀ ‘ਚ ਵੱਧਦੀ ਗੈਂਗ ਹਿੰਸਾ ਦੇ ਹੱਲ ਦਾ ਭਰੋਸਾ

ਪ੍ਰਧਾਨ ਮੰਤਰੀ ਨੇ ਦਿੱਤਾ ਸਰ੍ਹੀ ‘ਚ ਵੱਧਦੀ ਗੈਂਗ ਹਿੰਸਾ ਦੇ ਹੱਲ ਦਾ ਭਰੋਸਾ

ਪ੍ਰਧਾਨ ਮੰਤਰੀ ਨੇ ਦਿੱਤਾ ਸਰ੍ਹੀ ‘ਚ ਵੱਧਦੀ ਗੈਂਗ ਹਿੰਸਾ ਦੇ ਹੱਲ ਦਾ ਭਰੋਸਾ 

ਸਰ੍ਹੀ: (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਰ੍ਹੀ ਵਿਖੇ ਕੀਤੀ ਗਈ ‘ਵੇਕ ਅਪ ਸਰੀ’ ਰੈਲੀ ਦੇ ਆਯੋਜਕਾਂ ਸਮੇਤ ਵੱਖ ਵੱਖ ਕਮਿਊਨਿਟੀ ਦੇ ਉੱਚ ਅਧਿਕਾਰੀਆਂ ਨਾਲ ਵੱਧਦੀ ਗੈਂਗ ਹਿੰਸਾ ਦੇ ਗੰਭੀਰ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੈਂਗ ਹਿੰਸਾ ਦੇ ਹੱਲ ਲਈ ਲਿਬਰਲ ਸਰਕਾਰ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਗੈਂਗ ਹਿੰਸਾ ਨੂੰ ਰੋਕਣਾ ਸਭ ਤੋਂ ਵੱਡੀ ਚੁਣੌਤੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸ਼ਾਮਿਲ ਲੋਕਾਂ ਭਰੋਸਾ ਦਿਵਾਇਆ ਕਿ ਸਰਕਾਰ ਵਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਤਾਂ ਜੋ ਕਮਿਊਨਿਟੀ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਵੇਕਅੱਪ ਰੈਲੀ ਦੇ ਬੁਲਾਰੇ ਸੁੱਖੀ ਸੰਧੂ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਬੱਚਿਆਂ ਨੂੰ ਅਜਿਹੀਆਂ ਗੈਂਗਾਂ ਤੋਂ ਦੂਰ ਰੱਖਣ ਲਈ ਚਲਾਏ ਜਾਂਦੇ ਪ੍ਰੋਗਰਾਮਾਂ ਦੇ ਫੰਡਾਂ ‘ਚ ਵਾਧਾ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੇ ਗੈਂਸ ਹਿੰਸਾ ‘ਤੇ ਕਾਬੂ ਲਈ ਫੈਡਰਲ ਟਾਸਕ ਫੋਰਸ ਦੀ ਵੀ ਮੰਗ ਕੀਤੀ। ਸੰਧੂ ਨੇ ਕਿਹਾ ਕਿ ”ਗੈਂਗ ਹਿੰਸਾ ਨਾਲ ਨਜਿੱਠਣ ਲਈ ਸਰਕਾਰ ਵਲੋਂ 326 ਮਿਲੀਅਨ ਡਾਲਰ ਦੀ ਘੋਸ਼ਨਾ ਵੀ ਕੀਤੀ ਗਈ ਸੀ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਮਿਊਨਿਟੀ ਦੀ ਸੁਰੱਖਿਆ ਲਈ ਇਹ ਪੈਸਾ ਕਦੋਂ ਅਤੇ ਕਿਥੇ ਖਰਚ ਖਰਚ ਕੀਤਾ ਜਾ ਰਿਹਾ ਹੈ? ਉਨਾਂ ਕਿਹਾ ਕਿ 17 ਨਵੰਬਰ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਹਿਲੀ ਵਰ੍ਹੇਗੰਢ ਮੌਕੇ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ ਸਰਕਾਰ ਤੋਂ ਕਮਿਊਨਿਟੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਜਾਵੇਗੀ।