Copyright © 2019 - ਪੰਜਾਬੀ ਹੇਰਿਟੇਜ

ਤੂਫ਼ਾਨ ਪਿੱਛੋਂ ਭੂਚਾਲ ਨਾਲ ਕੰਬਿਆ ਜਾਪਾਨ

ਤੂਫ਼ਾਨ ਪਿੱਛੋਂ ਭੂਚਾਲ ਨਾਲ ਕੰਬਿਆ ਜਾਪਾਨ

ਤੂਫ਼ਾਨ ਪਿੱਛੋਂ ਭੂਚਾਲ ਨਾਲ ਕੰਬਿਆ ਜਾਪਾਨ

6.6 ਤੀਬਰਤਾ ਦਾ ਆਇਆ ਭੂਚਾਲ

ਟੋਕੀਓ : ਹੜ੍ਹ ਤੇ ਤੂਫ਼ਾਨ ਤੋਂ ਬਾਅਦ ਜਾਪਾਨ ‘ਤੇ ਹੁਣ ਭੂਚਾਲ ਦੀ ਮਾਰ ਪਈ ਹੈ। ਦੇਸ਼ ਦੇ ਉੱਤਰੀ ਟਾਪੂ ਹੋਕਾਈਡੋ ‘ਤੇ 6.6 ਤੀਬਰਤਾ ਦਾ ਤੇਜ਼ ਭੂਚਾਲ ਆਇਆ। ਇਸ ਕਾਰਨ ਦਰਜਨਾਂ ਘਰ ਢਹਿ ਗਏ ਤੇ ਕਈ ਸਥਾਨਾਂ ‘ਤੇ ਭਾਰੀ ਜ਼ਮੀਨੀ ਖਿਸਕਾਅ ਹੋਇਆ ਹੈ। ਇਸ ‘ਚ ਅੱਠ ਲੋਕ ਮਾਰੇ ਗਏ ਤੇ ਕਰੀਬ 300 ਲੋਕ ਜ਼ਖ਼ਮੀ ਹੋ ਗਏ। ਦਰਜਨਾਂ ਲੋਕ ਲਾਪਤਾ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੇਬੀ ਚੱਕਰਵਾਤੀ ਤੂਫ਼ਾਨ ਨੇ ਜਾਪਾਨ ‘ਤੇ ਕਹਿਰ ਢਾਹਿਆ ਸੀ। ਇਸ ਤੂਫ਼ਾਨ ਦੀ ਵਜ੍ਹਾ ਨਾਲ 11 ਲੋਕਾਂ ਦੀ ਮੌਤ ਹੋ ਗਈ ਸੀ ਤੇ ਸੈਕੜੇ ਗੱਡੀਆਂ, ਇਮਾਰਤਾਂ ਤੇ ਇਕ ਪੁਲ਼ ਨੂੰ ਨੁਕਸਾਨ ਪਹੁੰਚਿਆ ਸੀ। ਦੇਸ਼ ‘ਚ ਪਿਛਲੀ ਜੁਲਾਈ ‘ਚ ਹੜ੍ਹ ਕਾਰਨ ਕਰੀਬ 200 ਲੋਕਾਂ ਦੀ ਮੌਤ ਹੋ ਗਈ ਸੀ।
ਜਾਪਾਨੀ ਮੀਡੀਆ ਮੁਤਾਬਿਕ, 53 ਲੱਖ ਦੀ ਆਬਾਦੀ ਵਾਲੇ ਹੋਕਾਈਡੋ ਟਾਪੂ ‘ਤੇ ਤੜਕੇ ਕਰੀਬ ਤਿੰਨ ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸੂਬਾਈ ਰਾਜਧਾਨੀ ਸਪੋਰੋ ਤੋਂ 62 ਕਿਮੀ ਦੂਰ ਸੀ। ਭੂਚਾਲ ਕਾਰਨ ਕਈ ਥਾਵਾਂ ‘ਤੇ ਭਾਰੀ ਜ਼ਮੀਨੀ ਖਿਸਕਾਅ ਹੋਇਆ ਹੈ। ਜੇਬੀ ਤੂਫ਼ਾਨ ਨਾਲ ਪ੫ਭਾਵਿਤ ਇਸ ਟਾਪੂ ਦੇ ਹਵਾਈ ਸਰਵੇਖਣ ‘ਚ ਪਹਾੜਾਂ ਹੇਠਾਂ ਦੱਬੇ ਦਰਜਨਾਂ ਘਰ ਤਬਾਹ ਹੋਏ ਨਜ਼ਰ ਆਏ। ਕੈਬਨਿਟ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਪ੫ਧਾਨ ਮੰਤਰੀ ਸ਼ਿੰਜੋ ਅਬੇ ਨੇ ਕਿਹਾ, ‘ਅਸੀਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਾਂ।’ ਸਰਕਾਰ ਦੇ ਤਰਜਮਾਨ ਨੇ ਦੱਸਿਆ ਕਿ ਪੁਲਿਸ ਤੇ ਸੈਲਫ ਡਿਫੈਂਸ ਸਮੇਤ 20 ਹਜ਼ਾਰ ਰਾਹਤ ਤੇ ਬਚਾਅ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।