Copyright © 2019 - ਪੰਜਾਬੀ ਹੇਰਿਟੇਜ

ਕਿਮ, ਟਰੰਪ ਦੇ ਕਾਰਜਕਾਲ ‘ਚ ਹੀ ਪਰਮਾਣੂ ਸੰਧੀ ਨੇਪਰੇ ਚਾੜ੍ਹਨਗੇ

ਕਿਮ, ਟਰੰਪ ਦੇ ਕਾਰਜਕਾਲ ‘ਚ ਹੀ ਪਰਮਾਣੂ ਸੰਧੀ ਨੇਪਰੇ ਚਾੜ੍ਹਨਗੇ

ਕਿਮ, ਟਰੰਪ ਦੇ ਕਾਰਜਕਾਲ ‘ਚ ਹੀ ਪਰਮਾਣੂ ਸੰਧੀ ਨੇਪਰੇ ਚਾੜ੍ਹਨਗੇ 

ਸਿਓਲ : ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਪਰਮਾਣੂ ਨਿਸ਼ਸਤਰੀਕਰਨ ਲਈ ਪਹਿਲੀ ਵਾਰ ਸਮਾਂ ਸੀਮਾ ਤੈਅ ਕੀਤੀ ਹੈ। ਉਹ ਇਸ ਪ੍ਰਿਯਆ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਵਿਚ ਹੀ ਪੂਰਾ ਕਰ ਲੈਣਾ ਚਾਹੁੰਦੇ ਹਨ। ਕਿਮ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਤੀਜੀ ਸਿਖਰ ਵਾਰਤਾ ਦੇ ਲਈ ਵੀ ਸਹਿਮਤੀ ਦੇ ਦਿੱਤੀ ਹੈ। ਦੋਵਾਂ ਨੇਤਾਵਾਂ ਦੀ ਇਹ ਵਾਰਤਾ 18 ਤੋਂ 20 ਸਤੰਬਰ ਨੂੰ ਉਂਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿਚ ਹੋਵੇਗੀ। ਕਿਮ ਨੇ ਦੱਖਣੀ ਕੋਰੀਆਈ ਪ੍ਰਤੀਨਿਧੀ ਮੰਡਲ ਨੂੰ ਕਿਹਾ ਕਿ ਉਨ੍ਹਾਂ ਨੂੰ ਟਰੰਪ ‘ਤੇ ਯਕੀਨ ਹੈ। ਉਹ ਜਨਵਰੀ, 2021 ਵਿਚ ਟਰੰਪ ਦੇ ਪਹਿਲਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲੇ ਪਰਮਾਣੂ ਨਿਸ਼ਸਤਰੀਕਰਨ ਦੀ ਸੰਧੀ ਨੂੰ ਪੂਰਾ ਕਰਨਾ ਅਤੇ ਅਮਰੀਕਾ ਨਾਲ ਦੁਸ਼ਮਣੀ ਖ਼ਤਮ ਕਰਨਾ ਚਾਹੁੰਦੇ ਹਨ।

ਅੜਿੱਕਾ ਵੀ ਹੋ ਸਕਦੈ ਦੂਰ
ਕਿਮ ਅਤੇ ਮੂਨ ਦੀ ਸਿਖਰ ਵਾਰਤਾ ਨਾਲ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਕਾਰ ਪਰਮਾਣੂ ਮਸਲੇ ‘ਤੇ ਅੜਿੱਕਾ ਦੂਰ ਹੋ ਸਕਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਅੜਿੱਕਾ ਪਿਛਲੇ ਮਹੀਨੇ ਉਸ ਸਮੇਂ ਪੈਦਾ ਹੋ ਗਿਆ ਸੀ ਜਦੋਂ ਜਦੋਂ ਟਰੰਪ ਨੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਉੱਤਰੀ ਕੋਰੀਆ ਦਾ ਦੌਰਾ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਉੱਤਰੀ ਕੋਰੀਆ ਦੇ ਪਰਮਾਣੂ ਨਿਸ਼ਸਤਰੀਕਰਨ ਵਿਚ ਪ੍ਰਗਤੀ ਨਾ ਹੋਣ ਨੂੰ ਇਸ ਦਾ ਕਾਰਨ ਦੱਸਿਆ ਸੀ। ਇਸ ਤੋਂ ਪਹਿਲੇ 12 ਜੂਨ ਨੂੰ ਸਿੰਗਾਪੁਰ ਵਿਚ ਟਰੰਪ ਅਤੇ ਕਿਮ ਵਿਚਕਾਰ ਇਤਿਹਾਸਕ ਸਿਖਰ ਵਾਰਤਾ ਹੋਈ ਸੀ।