ਸਿੱਧੂ ਵਲੋਂ ਬੇਅਦਬੀ ਧਰਨਿਆਂ ‘ਤੇ ਪੁਲਿਸ ਫਾਇਰਿੰਗ ਦੇ ਵੀਡੀਓ ਸਬੂਤ ਪੇਸ਼

ਸਿੱਧੂ ਵਲੋਂ ਬੇਅਦਬੀ ਧਰਨਿਆਂ ‘ਤੇ ਪੁਲਿਸ ਫਾਇਰਿੰਗ ਦੇ ਵੀਡੀਓ ਸਬੂਤ ਪੇਸ਼

ਸਿੱਧੂ ਵਲੋਂ ਬੇਅਦਬੀ ਧਰਨਿਆਂ ‘ਤੇ ਪੁਲਿਸ ਫਾਇਰਿੰਗ ਦੇ ਵੀਡੀਓ ਸਬੂਤ ਪੇਸ਼

ਚੰਡੀਗੜ੍ਹ: ਬੇਅਦਬੀ ਰਿਪੋਰਟ ‘ਤੇ ਬਾਦਲ ਪਰਿਵਾਰ ਦਿਨੋ-ਦਿਨ ਘਿਰਦਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਢੇਰ ਸਾਰੇ ਸਵਾਲ ਪੁੱਛ ਜਿੱਥੇ ਬਾਦਲ ਪਰਿਵਾਰ ਨੂੰ ਹੋਰ ਮੁਸ਼ਕਲ ਵਿੱਚ ਪਾ ਦਿੱਤਾ, ਉੱਥੇ ਹੀ ਆਪਣੇ ਲੀਡਰ ਤੇ ਮੁੱਖ ਮੰਤਰੀ ਦੀ ਗੱਲ ਵੀ ਕੱਟ ਦਿੱਤੀ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਕੱਟਦਿਆਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਆਈਐਸਆਈ ਦਾ ਹੱਥ ਨਹੀਂ ਹੈ।  ਸਿੱਧੂ ਨੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਫਰਜ਼ੀ ਕਰਾਰ ਦਿੱਤੀ ਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸੱਚਾ ਦੱਸਿਆ। ਉਨ੍ਹਾਂ ਕਿਹਾ ਕਿ ਬਾਦਲ ਨੂੰ ਬੇਅਦਬੀ ਮਾਮਲਿਆਂ ਬਾਰੇ ਰਿਪੋਰਟ ਪੇਸ਼ ਹੋਣ ਤੋਂ ਬਾਅਦ ਆਪਣੀ ਸਫ਼ਾਈ ਦੇਣ ਲਈ ਮੀਡੀਆ ਸਾਹਮਣੇ ਆਉਣ ‘ਚ ਪੰਜ ਦਿਨ ਕਿਉਂ ਲੱਗੇ। ਸਿੱਧੂ ਨੇ ਪੁੱਛਿਆ ਕਿ ਕੋਟਕਪੂਰਾ ‘ਚ ਅਜੀਤ ਸਿੰਘ ਦੇ ਜ਼ਖ਼ਮੀ ਹੋਣ ਦੀ ਐਫਆਈਆਰ ਦਰਜ ਕਿਉਂ ਨਹੀਂ ਹੋਈ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੀ ਐਫਆਈਆਰ ਨੂੰ 7 ਦਿਨ ਕਿਉਂ ਲੱਗੇ? ਨਵਜੋਤ ਸਿੱਧੂ ਨੇ ਸਵਾਲ ਚੁੱਕਿਆ ਕਿ ਪਿਛਲੀ ਸਰਕਾਰ ਸਮੇਂ ਗੋਲ਼ੀਕਾਂਡ ਦੀ ਜਾਂਚ ਦੌਰਾਨ ਡੇਢ ਸਾਲ ‘ਚ ਕੁਝ ਸਾਹਮਣੇ ਕਿਉਂ ਨਹੀਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਬਾਦਲ ਕਮਿਸ਼ਨ ਸਾਹਮਣੇ ਪੇਸ਼ ਕਿਉਂ ਨਹੀਂ ਹੋਏ। ਮੰਤਰੀ ਨੇ ਸਾਬਕਾ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੱਸਣ ਡੀਜੀਪੀ ਨੂੰ ਕੀ ਨਿਰਦੇਸ਼ ਦਿੱਤੇ ਸਨ। ਸਿੱਧੂ ਨੇ 14 ਅਕਤੂਬਰ, 2015 ਨੂੰ ਕੋਟਕਪੂਰਾ ਵਿੱਚ ਪੁਲਿਸ ਵੱਲੋਂ ਚਲਾਈ ਗੋਲ਼ੀ ਦਾ ਵੀਡੀਓ ਜਾਰੀ ਕਰ ਦਾਅਵਾ ਕੀਤਾ ਕਿ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕੋਈ ਵੀ ਪ੍ਰਦਰਸ਼ਨਕਾਰੀ ਹਮਲਾਵਰ ਰੌਂਅ ਵਿੱਚ ਨਹੀਂ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਭੜਕਾਇਆ। ਕੈਬਨਿਟ ਮੰਤਰੀ ਨੇ ਮੀਡੀਆ ਸਾਹਮਣੇ ਇਹ ਵੀਡੀਓ ਸਬੂਤ ਦੇ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹਦਿਆਂ ਮੰਗ ਕੀਤੀ ਕਿ ਬਾਦਲਾਂ ਵਿਰੁੱਧ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ।