ਮਾਪੇ

ਮਾਪੇ

ਬਜ਼ੁਰਗਾਂ ਦੀ ਸੇਵਾ…. ਅੱਜ ਅਸੀਂ ਜ਼ਿਨਸਮੈਨ ਬਣ ਗਏ ਅਸੀਂ ਡਿਗਰੀਆਂ ਪੜ੍ਹਾਈਆਂ ਬਹੁਤ ਉੱਚੀਆਂ ਕਰ ਲਈਆਂ ਸਾਡੇ ਪਰਿਵਾਰ ਖਾਣ ਪੀਣ ਸਭ ਬਦਲ ਗਏ। ਨਵਾਂ ਜ਼ਮਾਨਾ ਨਵੇਂ ਨੈੱਟ ਨੇ ਬੰਦੇ ਨੂੰ ਬਦਲ ਕੇ ਰੱਖ ਦਿੱਤਾ। ਪੁਰਾਣੇ ਸਮੇਂ ਵਿੱਚ ਦਾਦੀ-ਦਾਦੇ ਦੀਆਂ ਬੁਝਾਰਤਾਂ ਕਿੱਥੇ ਗਈਆਂ। ਨਾ ਪੁਰਾਣੀਆਂ ਬੁਝਾਰਤਾਂ ਰਹਿ ਗਈਆਂ, ਨਾ ਪੁਰਾਣੇ ਗੀਤ ਸੱਭਿਆਚਾਰ ਪੁਰਾਣੇ ਘਰਾਂ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਸਭ ਛੱਗ ਗਏ। ਆਪਸ ਵਿੱਚ ਪਿਆਰ, ਘਰ ਵਿੱਚ ਮਿਲਵਰਤਣ, ਇਕੱਠੀਆਂ ਇੱਕ ਮੰਜੇ ਤੇ ਬੈਠ ਕੇ ਰੋਟੀਆਂ ਖਾਣੀਆਂ, ਆਏ ਗਏ ਰਾਹੀਂ ਨੂੰ ਚਾਹ ਪਾਣੀ ਪੁੱਛਣਾ ਪਿੰਡ ਵਿੱਚ ਹਰ ਇੱਕ ਦਾ ਆਉਣ ਜਾਣ ਬਣਿਆ ਹੀ ਰਹਿੰਦਾ ਸੀ।
ਸਮਾਂ ਬਦਲਦਾ ਵੇਖ ਕੇ ਅਸੀਂ ਬਜ਼ੁਰਗਾਂ ਨੂੰ ਵੀ ਬਦਲ ਕੇ ਰੱਖ ਦਿੱਤਾ ਪਰ ਉਸ ਤੋਂ ਜ਼ਿਆਦਾ ਕਿੱਥੇ ਅਸੀਂ ਬਦਲ ਗਏ। ਪੁਰਾਣੇ ਸਾਡੇ ਮਾਪੇ ਕੁਝ ਥੋੜ੍ਹਾ ਬਦਲੇ ਪਰ ਅਸੀਂ ਤਾਂ ਬਹੁਤ ਜ਼ਿਆਦਾ ਆਪਣੇ ਆਪਸ ਵਿੱਚ ਪਿਆਰ ਮਿਲਵਰਤਨ ਨੂੰ ਬਦਲ ਕੇ ਰੱਖ ਦਿੱਤਾ। ਆਪਸੀ ਪਿਆਰ ਦੂਰ ਹੋ ਗਏ ਮਿਲਵਰਤਣ ਘੱਟ ਗਏ ਅੱਜ ਅਸੀਂ ਬਜ਼ੁਰਗਾਂ ਤੋਂ ਦੂਰ ਰਹਿਣ ਦੀ ਆਦਤ ਪਾ ਲਈ ਹੈ। ਵਿਛੋੜਿਆਂ ਨੇ ਹਰ ਇੱਕ ਨੂੰ ਇਕੱਲੇ ਰਹਿਣ ਦਾ ਰੂਪ ਧਾਰਨ ਕਰ ਕੇ ਰੱਖ ਦਿੱਤਾ ਅੱਜ ਕੁਝ ਪਰਿਵਾਰ ਜਿਵੇਂ ਕਿ ਬੰਦੇ, ਜਨਾਨੀ ਦੀ ਬੱਚਿਆਂ ਦੇ ਕਾਰਨ ਮਾਂ ਪਿਓ ਨੂੰ ਅਸੀਂ ਘਰੋਂ ਕੱਢ ਰਹੇ ਹਾਂ ਆਪਣੇ ਤੋਂ ਵੱਖ ਕਰ ਰਹੇ ਹਾਂ ਕਿ ਅਸੀਂ ਗੁਰੂ ਦੀ ਦਿੱਤੀ ਸਿੱਖਿਆ ਦੇ ਅਨੁਸਾਰ ਚੱਲ ਰਹੇ ਹਾਂ ਬਜ਼ੁਰਗਾਂ ਮਾਪਿਆਂ ਨੂੰ ਘਰੋਂ ਕੱਢਣਾ ਬਾਹਰ ਕਿਸੇ ਹੋਰ ਥਾਂ ਤੇ ਜਾ ਕੇ ਛੱਡ ਆਉਣਾ ਕਿ ਇਹ ਸਿੱਖਾਂ ਅਤੇ ਬੰਦਿਆਂ ਵਾਸਤੇ ਸਹੀ ਗੱਲ ਹੈ? ਸਾਡੇ ਦੇਸ਼ ਪੰਜਾਬ ਵਿੱਚ ਬਾਹਰ ਬਿਰਧ ਆਸ਼ਰਮਾਂ ਅਤੇ ਹੋਰ ਕਈ ਸੰਸਥਾਵਾਂ ਤੇ ਮੁੰਡੇ ਆਪਣੇ ਮਾਂ ਪਿਓ ਨੂੰ ਉਥੇ ਛੱਡ
ਆਉਂਦੇ ਹਨ। ਅਮਰੀਕਾ ਕੈਨੇਡਾ ਵਿੱਚ ਇਨ੍ਹਾਂ ਦੇਸ਼ਾਂ ਵਿੱਚ ਵੀ ਕਈ ਥਾਵਾਂ ਤੇ ਬਿਰਧ ਆਸ਼ਰਮ ਜਾਂ ਹੋਰ ਕਈ ਤਰ੍ਹਾਂ ਦੀਆਂ ਸੰਸਥਾਵਾਂ ਬਣੀਆਂ ਹਨ ਜਿੱਥੇ ਕਿ ਲੋਕ ਬਜ਼ੁਰਗਾਂ ਨੂੰ ਛੱਡ ਆਉਂਦੇ ਹਨ। ਕੀ ਇਹ ਗੱਲ੍ਹਾਂ ਆਮ ਹਰ ਇਨਸਾਨ ਵਾਸਤੇ ਚੰਗੀਆਂ ਹਨ? ਜਿਨ੍ਹਾਂ ਨੇ ਨਿੱਕੇ ਨਿੱਕੇ ਪਾਲਿਆ ਪੋਸਿਆ ਪੜ੍ਹਾਈਆਂ ਕਰਕੇ ਵੱਡੇ ਵੱਡੇ ਕਰਕੇ ਜਵਾਨ ਕਰਕੇ ਪੜ੍ਹਾਈਆਂ ਕਰਾ ਕੇ ਨੌਕਰੀਆਂ ਦਵਾਈਆਂ ਤੇ ਵਿਆਹ ਤੋਂ ਬਾਅਦ ਵਿੱਚ ਬਜ਼ੁਰਗਾਂ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ। ਕਿਸੇ ਦੇ ਘਰ ਕੋਈ ਮੁੰਡਾ ਹੈ ਜਾਂ ਕੁੜੀ ਹੈ ਕੁੜੀਆਂ ਨੇ ਤਾਂ ਵਿਆਹ ਕਰਵਾ ਕੇ ਆਪਣੇ ਨਵੇਂ ਘਰ ਚਲੇ ਜਾਣਾ ਹੈ ਪਰ ਮੁੰਡਿਆਂ ਨੇ ਤਾਂ ਉਥੇ ਹੀ ਰਹਿਣਾ ਹੈ। ਜ਼ਮੀਨਾਂ ਮਰਲਿਆਂ ਵਾਸਤੇ ਤਾਂ ਪੁੱਤ ਤਿਆਰ ਰਹਿੰਦੇ ਹਨ ਕਿ ਸਾਰੀਆਂ ਜ਼ਮੀਨਾਂ ਬੈਂਕ ਬੈਲੇਸ ਸਾਰੇ ਛਾਪਾਂ ਗਹਿਣੇ ਸਾਨੂੰ ਹੀ ਮਾਂ ਪਿਓ ਦੇ ਜਾਵੇ ਪਰ ਉਨ੍ਹਾਂ ਨੂੰ ਘਰ ਰੱਖਣ ਦੀ ਇਜਾਜ਼ਤ ਨਹੀਂ। ਸਾਡੀ ਬਾਣੀ ਗੁਰਾਂ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਮਾਪੇ, ਮਾਂ ਪਿਓ ਦੀ ਸੇਵਾ ਗੁਰੂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਆਪਣੇ ਬਜ਼ੁਰਗਾਂ ਦੀ ਸੇਵਾ ਹੈ। ਪਰ ਅਸੀਂ ਬਾਣੀ ਕਿੰਨੀ ਕੁ ਪੜ੍ਹੀ ਹੈ ਕਿੰਨਾ ਬਾਣੀ ਪੜ੍ਹੀ ਕੇ ਉਸ ਤੇ ਵਿਚਾਰ ਕੀਤਾ ਹੈ ਜਿਹੜਾ ਕਿ ਸਾਨੂੰ ਇਸ ਗੱਲਾਂ ਦਾ ਪਤਾ ਲੱਗ ਜਾਵੇ। ਅਸੀਂ ਤਾਂ ਹੋਰ ਹੀ ਵਹਿਮਾਂ ਭਰਮਾਂ ਵਿੱਚ ਪੈ ਕੇ ਆਪਣੇ ਘਰਾਂ ਵਿੱਚ ਕਈ ਤਰ੍ਹਾਂ ਦੀ ਵੰਡੀਆਂ ਪਾ ਚੁੱਕੇ ਹਾਂ। ਜਿਨ੍ਹਾਂ ਦੇ ਮਾਪੇ ਇਸ ਦੁਨੀਆਂ ਵਿੱਚ ਨਹੀਂ ਉਨ੍ਹਾਂ ਨੂੰ ਪੁੱਛ ਕੇ ਵੇਖੋ ਕਿਸ ਤਰ੍ਹਾਂ ਉਨ੍ਹਾਂ ਦਾ ਜੀਵਨ ਗੁਜ਼ਰ ਰਿਹਾ ਹੈ। ਪਹਿਲੀ ਗੱਲ ਤਾਂ ਇੱਕ ਜਨਮ ਦੇਣਾ ਬੱਚੇ ਨੂੰ ਬੜਾ ਔਖਾ ਹੈ ਨੌਂ ਮਹੀਨੇ ਪੇਟ ਵਿੱਚ ਰੱਖਣਾ ਉਸ ਤੋਂ ਬਾਅਦ ਜਨਮ ਦੇਣਾ ਪਾਲਣਾ ਪੋਸਣਾ ਬਹੁਤ ਵੱਡੀ ਗੱਲ ਹੈ। ਪੜ੍ਹਾਈਆਂ ਕਰਵਾਉਣੀਆਂ ਖਿਡਾਉਣਾ ਮਨ ਦੇ ਸਾਰੇ ਸ਼ੌਕ ਪੂਰੇ ਕਰਨੇ ਪੱਚੀ ਛੱਬੀ ਸਾਲ ਤੋਂ ਬਾਅਦ ਵਿੱਚ ਵਿਆਹ ਕਰਨਾ। ਘਰ ਵਿੱਚ ਨਵੀਂ ਜ਼ਨਾਨੀ ਆਉਣ ਤੇ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦੇਣਾ। ਮੈਂ ਸਭ ਔਰਤਾਂ ਦੀ ਗੱਲ ਨਹੀਂ ਖਰ ਰਿਹਾ ਕਿਉਂਕਿ ਪੰਜੇ ਉਂਗਲਾਂ ਹੱਥ ਦੀਆਂ ਬਰਾਬਰ ਨਹੀਂ ਹੁੰਦੀਆਂ। ਇਸ ਤਰ੍ਹਾਂ ਦੇ ਆਮ ਹੀ ਕੇਸ ਦੇਖਣ ਨੂੰ ਬਹੁਤ ਮਿਲਦੇ ਹਨ। ਵਿਆਹ ਤੋਂ ਬਾਅਦ ਵਿੱਚ ਮੁੰਡੇ ਦੇ ਜ਼ਨਾਨੀਆਂ ਕਰਕੇ ਹੀ ਮਾਂ ਪਿਓ ਨੂੰ ਘਰੋਂ ਬਾਹਰ ਹੋਣਾ ਪੈਂਦਾ ਹੈ। ਉਹ ਹੀ ਪਿਓ ਦੇ ਮੋਢਿਆਂ ਤੇ ਬੈਠ ਕੇ ਝੂਟੇ ਲੈਣੇ ਪੜ੍ਹਾਈਆਂ ਕਰਨੀਆਂ ਪਿਓ ਦੀਆਂ ਮਿਹਨਤਾਂ ਕਰਕੇ ਹੀ ਕਮਾਈਆਂ ਕਰਕੇ ਹੀ ਬੱਚੇ ਮੁੰਡੇ ਉੱਚੇ ਪਦਵੀਆਂ ਤੱਕ ਪਹੁੰਚਦੇ ਹਨ। ਪਿਓਵਾਂ ਦੇ ਸਿਰ ਤੇ ਹੀ ਅੱਜ ਪੁੱਤ ਸਰਦਾਰੀਆਂ ਕਰ ਰਹੇ ਹਨ ਤੇ ਕਰਦੇ ਹੀ ਰਹਿਣਗੇ ਪਰ ਜਦੋਂ ਬਜ਼ੁਰਗਾਂ ਦੀ ਵਾਰੀ ਆਉਂਦੀ ਹੈ ਤਾਂ ਇਹ ਸਭ ਸਾਥ ਛੱਡ ਜਾਂਦੇ ਹਨ। ਫੇਸਬੁੱਕ ਨੇ ਵਰਸਐੱਪ ਤੇ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਜ਼ੁਰਗ ਬਾਹਰ ਥਾਂ-ਥਾਂ ਤੇ ਠੋਕਰਾਂ ਖਾ ਰਹੇ ਹਨ। ਕਈ ਵਾਰ ਪਿੰਡਾਂ ਸ਼ਹਿਰਾਂ ਦੀਆਂ ਨੁੱਕਰਾਂ ਤੇ ਤਰਪਾਲਾਂ ਪਾ ਕੇ ਥੱਲੇ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇੱਥੋਂ ਤੱਕ ਕਿ ਕਈ ਥਾਵਾਂ ਤੇ ਬਜ਼ੁਰਗ ਮਾਤਾਵਾਂ ਲੋਕਾਂ ਨੂੰ ਰੋਕ ਰੋਕ ਕੇ ਗੱਡੀਆਂ ਅੱਗੇ ਹੱਥ ਦੇ ਕੇ ਪੈਸੇ ਮੰਗਦੇ ਆਮ ਹੀ ਵੇਖੇ ਜਾਂਦੇ ਹਨ। ਅਮਰੀਕਾ ਕੈਨੇਡਾ ਵਿੱਚ ਤਾਂ ਕਈ ਇੱਦਾਂ ਦੀਆਂ ਥਾਵਾਂ ਘਰ ਵੀ ਹਨ ਜਿਨ੍ਹਾਂ ਵਿੱਚ ਪੁੱਤਾਂ ਨੇ ਬਜ਼ੁਰਗਾਂ ਦੀਆਂ ਮੰਜੀਆਂ ਆਪਣੇ ਗਰਾਜਾਂ ਵਿੱਚ ਰੱਖੀਆਂ ਹਨ ਜਿੱਥੇ ਕਿ ਗੱਡੀਆਂ ਖਿਲਾਰਨ ਦੀ ਥਾਂ ਹੁੰਦੀ ਹੈ। ਪੈਸੇ ਵਿੱਚ ਖੇਡ ਰਹੇ ਸੋਹਣੇ ਸੋਹਣੇ ਘਰ ਗੱਡੀਆਂ ਇਸ ਆਰਾਮ ਨਾਲ ਜ਼ਿੰਦਗੀ ਕੱਟ ਰਹੇ ਇਹ ਸਭ ਇਨ੍ਹਾਂ ਮਾਪਿਆਂ ਦੀਆਂ ਹੀ ਮਿਹਰਬਾਨੀਆਂ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਹਾਂ। ਪਰ ਕਈ ਮਾੜੀ ਕਿਸਮਤ ਦੇ ਕਾਰਨ ਮਾਪਿਆਂ ਦੀ ਸੇਵਾ ਆਪਣੇ ਰਜਿਸਟਰ ਵਿੱਚ ਦਰਜ ਨਹੀਂ ਕਰਵਾ ਸਕੇ। ਘਰ ਵਿੱਚ ਅਸੀਂ ਬਜ਼ੁਰਗਾਂ ਨੂੰ ਪਾਣੀ ਨਹੀਂ ਪੁੱਛਦੇ ਪਾਣੀ ਦਾ ਗਲਾਸ ਦੇਣ ਲੱਗੀਆਂ ਕੰਨੀ ਕਤਰਾਉਂਦੇ ਹਾਂ ਬਾਹਰ ਅਸੀਂ ਧਾਰਮਿਕ ਸਥਾਨਾਂ ਤੇ ਜਾ ਜਾ ਕੇ ਸੇਵਾ ਕਰਨੀ, ਭਾਂਡੇ ਮਾਂਜਣੇ, ਲੰਗਰ ਛਕਾਉਣਾ, ਜੁੱਤੀਆਂ ਝਾੜੀਆਂ ਇਸ ਤਰ੍ਹਾਂ ਦੇ ਪਾਖੰਡ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ। ਜੇ ਅਸੀਂ ਘਰ ਬਜ਼ੁਰਗ ਹੀ ਰੋਂਦੇ ਧੋਂਦੇ ਛੱਡ ਜਾਂਦੇ ਹਾਂ ਅਤੇ ਬਾਹਰ ਕੇ ਸੇਵਾ ਕਰਦੇ ਹਾਂ ਤਾਂ ਇਸ ਸੇਵਾ ਦਾ ਕੋਈ ਮੁੱਲ ਨਹੀਂ ਸਾਨੂੰ ਮਿਲੇਗਾ। ਹਰ ਇੱਕ ਬੰਦੇ ਦੇ ਅੰਦਰ ਰੱਬ ਵੱਸਦਾ ਹੈ ਪਰ ਰੱਬ, ਗੁਰੂ ਵੇਖਣ ਅਸੀਂ ਮੰਦਰ ਮਸਜਦ ਗੁਰਦੁਆਰੇ ਦੇ ਅੰਦਰ ਹੀ ਜਾਂਦੇ ਹਾਂ। ਕਿ ਰੱਬ ਗੁਰੂ ਸਿਰਫ਼ ਧਾਰਮਿਕ ਸਥਾਨਾਂ ਦੇ ਅੰਦਰ ਹੀ ਬੈਠਾ ਹੈ ਪਰ ਉਹ ਤਾਂ ਹਰ ਇੱਕ ਦੇ ਬੰਦੇ ਦੇ ਅੰਦਰ ਵਸਦਾ ਹੈ। ਪਰ ਰੱਬ ਤਾਂ ਹਰ ਇੱਕ ਬੰਦੇ ਦੇ ਅੰਦਰ ਹਰ ਇੱਕ ਦੇ ਘਰ ਵੱਸਦਾ ਹੈ। ਪਰ ਅਸੀਂ ਰੱਬ ਜਾਂ ਗੁਰੂ ਲੱਭਣ ਤਾਂ ਧਾਰਮਿਕ ਸਥਾਨਾਂ ਤੇ ਹੀ ਜਾਂਦੇ ਹਾਂ। ਇਹ ਵਹਿਮ ਭਰਮ ਸਾਡੇ ਮਨ ਦੇ ਭੁਲੇਖੇ ਸਾਡੇ ਅੰਦਰ ਘਰ ਕਰ ਚੁੱਕੇ ਹਨ ਸੋ ਇਨ੍ਹਾਂ ਨੂੰ ਕੱਢਣਾ ਬਹੁਤ ਔਖਾ ਹੈ। ਇਹ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹਰ ਥਾਂ ਹਰ ਪੰਨੇ ਤੇ ਸਾਨੂੰ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੀ ਹੈ ਪਰ ਸਾਡੇ ਕੋਲ ਬਾਣੀ ਪੜ੍ਹਨ ਦਾ ਟਾਈਮ ਨਹੀਂ ਹੈ ਇੱਕ ਕਿੱਸੇ ਪ੍ਰਚਾਰਕ ਦੀ ਗੱਲ ਯਾਦ ਆਈ ਕਿਸੇ ਮੁੰਡੇ ਨੂੰ ਕਿਸੇ ਨੇ ਪੁੱਛਿਆ ਕਿ ਮਾਂ ਪਿਓ ਤੇਰੇ ਘਰ ਰਹਿੰਦੇ ਹਨ ਅੱਗੋਂ ਉਸ ਦਾ ਜਵਾਬ ਸੀ ਮਾਂ ਪਿਓ ਮੇਰੇ ਕੋਲ ਨਹੀਂ ਰਹਿੰਦੇ ਮੈਂ ਉਨ੍ਹਾਂ ਦੇ ਘਰ ਰਹਿੰਦਾ ਹਾਂ। ਕਾਸ਼ ਜੇ ਸਾਰੇ ਮਾਪਿਆਂ ਦੇ ਪੁੱਤ ਇਸ ਤਰ੍ਹਾਂ ਦੇ ਹੋ ਜਾਣ ਤਾਂ ਮਾਪਿਆਂ ਨੂੰ ਥਾਂ-ਥਾਂ ਤੇ ਠੋਕਰਾਂ ਨਾ ਖਾਣੀਆਂ ਪੈਣ।
ਕਈ ਮਾਪਿਆਂ ਦੀਆਂ ਕੁੜੀਆਂ ਵੀ ਸਮਝਦਾਰ ਹਨ ਜਦੋਂ ਪੁੱਤ ਮਾਂ ਪਿਓ ਨੂੰ ਨਹੀਂ ਸਾਂਭ ਦੇ ਤਾਂ ਉਹ ਆਪਣੇ ਘਰ ਵੀ ਉਨ੍ਹਾਂ ਨੂੰ ਰੱਖ ਕੇ ਉਨ੍ਹਾਂ ਦੀ ਦੇਖਭਾਲ ਕਰਦੀਆਂ ਹਨ ਸੋ ਉਨ੍ਹਾਂ ਨੂੰ ਮੇਰੀ ਕਲਮ ਹੱਥ ਜੋੜ ਕੇ ਸਿਜਦਾ ਕਰਦੀ ਹੈ ਸੋ ਆਓ ਇਸ ਲੇਖ ਨੂੰ ਸਾਰੇ ਪੜ੍ਹ ਕੇ ਜੀਵਨ ਬਦਲਣ ਦੀ ਕੋਸ਼ਿਸ਼ ਕਰਦੇ ਬਜ਼ੁਰਗਾਂ ਦੀ ਸੇਵਾ ਕਰੀਏ। ਉਨ੍ਹਾਂ ਦਾ ਮਾਣ ਸਨਮਾਨ ਕਰੀਏ ਇਹ ਜ਼ਿੰਦਗੀ ਇੱਕ ਸੁਪਨਾ ਹੈ ਹੱਸ ਖੇਡ ਕੇ ਲੰਘਾਈਏ। ਜਿਹੜੇ ਬੱਚੇ ਮਾਪਿਆ ਨੂੰ ਘਰੋਂ ਕੱਢ ਰਹੇ ਹਨ ਉਹ ਵੀ ਤਾਂ ਦਿਨ ਦੂਰ ਨਹੀਂ ਜਦ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਘਰੋਂ ਕੱਢਣਗੇ ਤਾਂ ਫਿਰ ਉਨ੍ਹਾਂ ਤੇ ਕੀ ਬੀਤੇਗੀ। ਉਦੋਂ ਸਾਡੇ ਸਿਰ ਤੋਂ ਪਾਣੀ ਲੰਘ ਚੁੱਕਿਆ ਹੋਵੇਗਾ ਇਸ ਲਈ ਬਾਅਦ ਵਿੱਚ ਕੀਤੀਆਂ ਗੱਲਾਂ ਕਰ ਪਛਤਾਉਣ ਨਾਲੋਂ ਪਹਿਲਾਂ ਹੀ ਸਮਝ ਜਾਣਾ ਚੰਗਾ ਹੈ। ਲੇਖ ਪੜ੍ਹ ਕੇ ਤੁਹਾਡੇ ਵਿਚਾਰ ਦੇਣ ਵਾਲਿਆਂ ਦੀ ਉਡੀਕ ਵਿੱਚ :

ਸਿੰਦਰ ਸਿੰਘ ਮੀਰਪੁਰੀ
-00155928508411