ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ : ਡਾ. ਦੀਵਾਨ ਸਿੰਘ ਕਾਲੇਪਾਣੀ

ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ : ਡਾ. ਦੀਵਾਨ ਸਿੰਘ ਕਾਲੇਪਾਣੀ

ਪੰਜਾਬੀ ਸਾਹਿਤ ਦੀ ਬਹੁਪੱਖੀ ਸ਼ਖਸੀਅਤ : ਡਾ. ਦੀਵਾਨ ਸਿੰਘ ਕਾਲੇਪਾਣੀ 

ਜਨਮ : 1897
ਸਥਾਨ : ਪਿੰਡ ਗਲੋਟੀਆਂ ਖੁਰਦ, ਜਿਲਾ ਸਿਆਲਕੋਟ,
ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ)
ਅਕਾਲ ਚਲਾਣਾ : 1944
ਕਾਰਜ-ਖੇਤਰ : ਡਾਕਟਰ, ਕਵੀ
ਭਾਸ਼ਾ : ਪੰਜਾਬੀ

ਡਾ. ਦੀਵਾਨ ਸਿੰਘ ਕਾਲੇਪਾਣੀ (1897-1944) ਪੰਜਾਬੀ ਦੇ ਕਵੀ ਅਤੇ ਉੱਘੇ ਭਾਰਤੀ ਦੇਸ਼ ਭਗਤ ਸਨ। ਉਨ੍ਹਾਂ ਨੇ 1920 ਵਿਆਂ ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਖੁੱਲੀ ਕਵਿਤਾ ਦੀ ਵਿਧਾ ਨੂੰ ਅਪਣਾਇਆ ਅਤੇ ਦੋ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ: ਵਗਦੇ ਪਾਣੀ (1938) ਅਤੇ ਅੰਤਿਮ ਲਹਿਰਾਂ (ਮਰਨ ਉਪਰੰਤ, 1962) । ਉਨ੍ਹਾਂ ਦੀ ਕਵਿਤਾ ਦੀ ਸੁਰ ਸਾਮਰਾਜ-ਵਿਰੋਧੀ ਅਤੇ ਸੰਗਠਿਤ ਧਰਮ ਦੇ ਖਿਲਾਫ਼ ਸੀ।
ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆਂ ਖੁਰਦ, ਜਿਲਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸੁੰਦਰ ਸਿੰਘ ਢਿੱਲੋਂ ਅਤੇ ਮਾਤਾ ਦਾ ਇੰਦਰ ਕੌਰ ਸੀ। ਬਚਪਨ ਵਿੱਚ ਹੀ ਮਾਂ ਅਤੇ ਪਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦਾ ਪਾਲਣ ਪੋਸ਼ਣ ਦਾਦੀ ਅਤੇ ਚਾਚੇ ਸ: ਸੋਹਣ ਸਿੰਘ ਨੇ ਕੀਤਾ। ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਬਾਅਦ ਉਹ ਡਸਕਾ ਦੇ ਮਿਸ਼ਨ ਸਕੂਲ ਵਿੱਚ ਦਾਖਲਾ ਹੋ ਗਏ। ਇਥੋਂ ਉਨ੍ਹਾਂ ਅੱਠਵੀਂ ਕੀਤੀ ਅਤੇ 1915 ਵਿੱਚ ਖਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਉਹ ਆਗਰਾ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਹੋ ਗਏ ਅਤੇ 1921 ਨੂੰ ਮੈਡੀਕਲ ਸਰਵਿਸ ਵਿੱਚ ਡਿਪਲੋਮਾ ਲੈਣ ਉਪਰੰਤ ਰਾਵਲਪਿੰਡੀ ਛਾਉਣੀ ਵਿੱਚ ਫ਼ੌਜੀ ਡਾਕਟਰ ਵਜੋਂ ਨਿਯੁਕਤ ਹੋ ਗਏ। ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਰੌਚਿਕ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੀ ਬਦਲੀ ਰੰਗੂਨ ਦੀ ਹੋ ਗਈ ਅਤੇ ਉਥੋਂ ਉਨ੍ਹਾਂ ਨੂੰ 1927 ਵਿੱਚ ਅੰਡੇਮਾਨ ਇੱਕ ਸਕੂਲ ਵਿੱਚ ਭੇਜ ਦਿੱਤਾ ਗਿਆ ਜਿਥੇ ਵਿਦਿਆਰਥੀਆਂ ਨੂੰ ਤਮਿਲ,ਤੇਲਗੂ ਅਤੇ ਪੰਜਾਬੀ ਪੜ੍ਹਾਈ ਜਾਂਦੀ ਸੀ।
ਡਾ: ਦੀਵਾਨ ਸਿੰਘ ਦਾ ਜਨਮ ਗਲੋਟੀਆਂ ਖੁਰਦ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ)) ਵਿਚ ਹੋਇਆ । ਮੁੱਢਲੀ ਵਿੱਦਿਆ ਉਨ੍ਹਾਂ ਨੇ ਅਪਣੇ ਪਿੰਡ ਤੋਂ ਪ੍ਰਾਪਤ ਕੀਤੀ । ਉਹ ਦੋ ਕੁ ਸਾਲ ਦੇ ਸਨ ਕਿ ਬਦਕਿਸਮਤੀ ਨਾਲ ਉਨ੍ਹਾਂ ਦੇ ਮਾਤਾ-ਪਿਤਾ ਗੁਜ਼ਰ ਗਏ । ਫਿਰ ਉਨ੍ਹਾਂ ਨੂੰ ਦਾਦੀ ਨੇ ਪਾਲਿਆ । ਉਹ ਉੱਚ ਵਿੱਦਿਆ ਪ੍ਰਾਪਤ ਕਰ ਕੇ ਮਿਲਟਰੀ ਮੈਡੀਕਲ ਸਕੂਲ ਆਗਰਾ ਵਿਚ ਦਾਖ਼ਲ ਹੋ ਗਏ ਅਤੇ ਮਿਲਟਰੀ ਵਿਚ ਡਾਕਟਰ ਨਿਯੁਕਤ ਹੋ ਗਏ । ਨੌਕਰੀ ਦੇ ਸਮੇਂ ਰਾਵਲਪਿੰਡੀ ਅਤੇ ਬਹੁਤ ਸਾਰੇ ਸਰਹੱਦੀ ਇਲਾਕਿਆਂ ਵਿਚ ਕੰਮ ਕਰਦੇ ਰਹੇ । ਬਹੁਤ ਸਮਾਂ ਉਨ੍ਹਾਂ ਨੇ ਅੰਬਾਲਾ ਅਤੇ ਡਿਕਸਈ ਵਿਚ ਕੰਮ ਕੀਤਾ । ਫਿਰ ਉਨ੍ਹਾਂ ਦੀ ਰੰਗੂਨ ਬਦਲੀ ਹੋ ਗਈ । ਰੰਗੂਨ ਉਸ ਵੇਲੇ ਭਾਰਤ ਦਾ ਹਿੱਸਾ ਸੀ । ਜਦ ਉਨ੍ਹਾਂ ਦੀ ਰੈਜਮੈਂਟ ਟੁੱਟ ਗਈ ਤਦ ਉਨ੍ਹਾਂ ਨੂੰ ਅੰਡੇਮਾਨ ਨਿਕੋਬਾਰ ਵਿਖੇ ਸਿਵਲ ਡਾਕਟਰ ਵਜੋਂ ਭੇਜ ਦਿੱਤਾ । ਉਹ ਥੋੜ੍ਹੀ ਤਨਖ਼ਾਹ ਵਿਚ ਗੁਜ਼ਾਰਾ ਕਰਦੇ ਰਹੇ, ਉਨ੍ਹਾਂ ਉੱਥੇ ਗ਼ਰੀਬਾਂ ਦੀ ਮੁਫ਼ਤ ਸੇਵਾ ਕੀਤੀ । ਇਸ ਤਰ੍ਹਾਂ ਉਸ ਥਾਂ ਦੇ ਸਾਰੇ ਲੋਕ ਉਨ੍ਹਾਂ ਦੀ ਇੱਜ਼ਤ ਕਰਦੇ ਸਨ । ਉਨ੍ਹਾਂ ਦੀਆਂ ਨਜ਼ਰਾਂ ਵਿਚ ਹਰ ਗ਼ਰੀਬ ਦੀ ਸਹਾਇਤਾ ਕਰਨੀ ਪੁੰਨ ਦਾ ਕਾਰਜ ਸੀ, ਚਾਹੇ ਲੋੜਵੰਦ ਕਿਸੇ ਵੀ ਜਾਤੀ ਅਤੇ ਧਰਮ ਦਾ ਹੋਵੇ । ਗੁਰਦੁਆਰੇ ਵਿਚ ਉਨ੍ਹਾਂ ਨੂੰ ਹਰ ਧਰਮ ਦੇ ਲੋਕ ਮਿਲਦੇ ।
ਸੰਨ 1939 ਈ: ਵਿਚ ਜਦੋਂ ਦੂਜਾ ਸੰਸਾਰ ਯੁੱਧ ਆਰੰਭ ਹੋਇਆ, ਉਸ ਵੇਲੇ ਵੀ ਉਹ ਲਗਾਤਾਰ ਡਾਕਟਰੀ ਸੇਵਾ ਵਿਚ ਰੁੱਝੇ ਰਹੇ । ਕੁਝ ਲੋਕ ਭਲੇ ਹਿੰਦੂ ਸਨ, ਉਹ ਉਨ੍ਹਾਂ ਦੀ ਪ੍ਰਸਿੱਧਤਾ ਕਰ ਕੇ ਖਾਰ ਖਾਂਦੇ । ਜਦ ਜਾਪਾਨੀਆਂ ਨੇ ਸੰਨ 1941 ਈਸਵੀ ਵਿਚ ਸਿੰਘਾਪੁਰ, ਮਲੇਸ਼ੀਆ ਤੇ ਬ੍ਰਹਮਾ ਆਦਿ ਇਲਾਕੇ ਜਿੱਤੇ ਅਤੇ ਅੰਡੇਮਾਨ ਨਿਕੋਬਾਰ ਵੀ ਜਿੱਤ ਲਿਆ ਤਾਂ ਉਨ੍ਹਾਂ ਦੀ ਹਕੂਮਤ ਆਉਣ ਨਾਲ, ਖ਼ਾਰ ਖਾਣ ਵਾਲੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਇਹ ਅੰਗਰੇਜ਼ਾਂ ਦਾ ਜਾਸੂਸ ਹੈ । ਉਸ ਨੂੰ ਜਾਸੂਸੀ ਦੀ ਸ਼ਿਕਾਇਤ ਦੇ ਆਧਾਰ ‘ਤੇ ਜਾਪਾਨੀਆਂ ਨੇ ਡਾ: ਦੀਵਾਨ ਸਿੰਘ ਕਾਲੇਪਾਣੀ ਸਮੇਤ ਹੋਰਨਾਂ ਨੂੰ ਵੀ ਗਿਝਫ਼ਤਾਰ ਕਰ ਲਿਆ । ਸਭ ਤੋਂ ਵੱਡਾ ਜਾਸੂਸੀ ਦਾ ਇਲਜ਼ਾਮ ਦੀਵਾਨ ਸਿੰਘ ‘ਤੇ ਲਾਇਆ ਗਿਆ । ਇਸ ਕਰਕੇ ਉਨ੍ਹਾਂ ਨੂੰ ਤਕਰੀਬਨ ਤਿੰਨ ਮਹੀਨੇ ਆਪਣੇ ਕਬਜ਼ੇ ਵਿਚ ਰੱਖਿਆ ਤੇ ਉਨ੍ਹਾਂ ਉੱਤੇ ਅਕਹਿ ਤੇ ਅਸਹਿ ਜ਼ੁਲਮ ਢਾਹੁੰਦੇ ਰਹੇ । ਇਕ ਦਿਨ ਜਾਪਾਨੀ ਜੇਲ੍ਹ ਅਫ਼ਸਰ ਨੇ ਕੈਂਚੀ ਮੰਗਵਾ ਕੇ ਇਨ੍ਹਾਂ ਦੇ ਕੇਸਾਂ ਦੀ ਬੇਅਦਬੀ ਕੀਤੀ । ਫਿਰ ਇਕ ਦਿਨ ਇਨ੍ਹਾਂ ਨੂੰ ਲੋਹੇ ਦੀ ਕੁਰਸੀ ‘ਤੇ ਬਿਠਾਇਆ ਅਤੇ ਹੇਠ ਅੱਗ ਬਾਲ ਦਿੱਤੀ, ਜਿਸ ਨਾਲ ਉਨ੍ਹਾਂ ਦਾ ਸਰੀਰ ਝੁਲਸ ਗਿਆ ।
ਜਾਪਾਨੀ ਘੜੀ ਮੁੜੀ ਜ਼ੋਰ ਪਾਉਂਦੇ- ਤੂੰ ਮੰਨ ਜਾ ਕਿ ਮੈਂ ਜਾਸੂਸੀ ਕੀਤੀ ਹੈ, ਤੈਨੂੰ ਛੱਡ ਦੇਵਾਂਗੇ । ਪਰ ਉਹ ਸੱਚੇ ਦੇਸ਼ ਭਗਤ ਸਨ ਅਤੇ ਆਪਣੇ ਇਰਾਦੇ ‘ਤੇ ਦਿਝੜ੍ਹ ਰਹੇ । ਫਿਰ 13 ਜਨਵਰੀ 1944 ਨੂੰ ਉਨ੍ਹਾਂ ਦੀ ਮੌਤ ਹੋ ਗਈ । ਉਨ੍ਹਾਂ ਦੇ ਮਿਝਤਕ ਸਰੀਰ ਨੂੰ ਸਮੁੰਦਰ ਦੇ ਕਿਨਾਰੇ ‘ਤੇ ਕੰਬਲ ਵਿਚ ਲਪੇਟ ਕੇ, ਉਸ ਉੱਪਰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ।
ਡਾ: ਦੀਵਾਨ ਸਿੰਘ ਕਾਲੇਪਾਣੀ ਇਕ ਚੰਗੇ ਡਾਕਟਰ, ਗ਼ਰੀਬਾਂ ਦੇ ਮਸੀਹਾ ਹੀ ਸਨ, ਉਹ ਚੰਗੇ ਲੇਖਕ ਵੀ ਸਨ । ਉਨ੍ਹਾਂ ਦੀ ਪੰਜਾਬ ਦੇ ਕਵੀਆਂ ਅਤੇ ਉੱਚ-ਕੋਟੀ ਦੇ ਕਵੀਆਂ ਨਾਲ ਸਾਂਝ ਸੀ । ਦੇਸ਼ ਦੀ ਆਜ਼ਾਦੀ ਖ਼ਾਤਰ ਉਨ੍ਹਾਂ ਦੀ ਕੁਰਬਾਨੀ ਅਦੁੱਤੀ ਹੈ । ਸ਼ਹੀਦਾਂ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂਅ ਸਦਾ ਅਮਰ ਰਹੇਗਾ ਅਤੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ।
ਉਨ੍ਹਾਂ ਦੇ ਸਪੁੱਤਰ ਸ: ਮਹਿੰਦਰ ਸਿੰਘ ਢਿੱਲੋਂ ਨੇ ਉਨ੍ਹਾਂ ਦੀ ਯਾਦ ਵਿਚ ਚੰਡੀਗੜ੍ਹ ਤੋਂ 11 ਕਿਲੋਮੀਟਰ ਦੂਰ, ਟੀ-ਪੁਆਇੰਟ ਮਾਜਰਾ ਤੋਂ ਇਕ ਕਿਲੋਮੀਟਰ ਸਿੱਸਵਾਂ ਵੱਲ ਬੱਦੀ ਸੜਕ ‘ਤੇ ਇਕ ਬਹੁਤ ਹੀ ਸ਼ਾਨਦਾਰ ਮਿਊਜ਼ੀਅਮ ਬਣਾਇਆ ਹੈ । ਜਿਸ ‘ਤੇ ਉਨ੍ਹਾਂ ਦੇ ਸਪੁੱਤਰ ਨੇ ਬਹੁਤ ਸਾਰਾ ਪੈਸਾ ਖ਼ਰਚਿਆ ਹੈ । ਉਨ੍ਹਾਂ ਇਕ ਕਵਿਤਾ ਯਸੂ ਮਸੀਹ ਉੱਤੇ ਲਿਖੀ ਹੈ । ਉਸ ਦਾ ਪਹਿਲਾ ਹਿੱਸਾ ਜਿਸਮਾਨੀ ਸ਼ਕਲੋਂ ਸੂਰਤ ਦਾ ਵਿਸਤਾਰ ਕਰਦਾ ਹੈ ਅਤੇ ਪਿਛਲਾ ਹਿੱਸਾ ਉਨ੍ਹਾਂ ਦੇ ਮਨ ਦੇ ਖ਼ਿਆਲਾਂ ਨੂੰ ਉਲੀਕਣ ਦਾ ਯਤਨ ਕਰਦਾ ਹੈ, ਜੋ ਇਸ ਤਰ੍ਹਾਂ ਹੈ:-
ਛਾਤੀ ਅੰਦਰ ਇਕ ਤੜਫ਼ਦਾ ਫ਼ੜਕਦਾ ਦਿਲ,
ਰਹਿਮਤ ਦਾ ਸਮੁੰਦਰ ਬੰਦ ਜਿਸ ਅੰਦਰ,
ਚੁੱਪ ਚਾਪ ਸੈਂ ਤੂੰ, ਲਿੱਸਾ ਜਿਹਾ ਮੂੰਹ ਤੇਰਾ,
ਦਿਲਗ਼ੀਰ, ਥੱਲੇ ਲੱਥੀਆਂ ਸੁੰਦਰ ਅੱਖਾਂ,
ਟੁਰਦਾ ਜਾਂਦਾ, ਲੰਮੀਆਂ ਲੰਮੀਆਂ ਪੁਲਾਂਘਾਂ ਭਰਦਾ,
ਬੜੇ-ਬੜੇ ਕਾਹਲੀ ਦੇ ਕੰਮ ਜਿਵੇਂ ਪਏ ਹੁੰਦੇ ਕਿਸੇ ਨੂੰ
ਸਾਰੇ ਜਹਾਨ ਦੀ ਪੀੜ ਤੇਰੇ ਸੀਨੇ,
ਸਾਰੇ ਜਹਾਨ ਦੇ ਫਿਕਰ ਤੇਰੇ ਸਿਰ।