ਕਿਹੜੀ ਉਮਰ ਸਹੀ ਹੈ ਜਿਮ ਜਾਣ ਲਈ

ਕਿਹੜੀ ਉਮਰ ਸਹੀ ਹੈ ਜਿਮ ਜਾਣ ਲਈ 

ਆਪਣੀ ਲੁੱਕ ਅਤੇ ਫਿਟਨੈੱਸ ਨੂੰ ਲੈ ਕੇ ਹਰ ਯੰਗਸਟਰ ਕ੍ਰੇਜ਼ੀ ਹੈ ਪਰ ਟੀਨਏਜਰ ‘ਚ ਇਹ ਕ੍ਰੇਜ਼ ਜ਼ਿਆਦਾ ਦੇਖਿਆ ਜਾ ਸਕਦਾ ਹੈ। ਜਿੱਥੇ ਲੜਕੀਆਂ ਜੀਰੋ ਫਿੱਗਰ ਅਤੇ ਸਲਿਮ ਲੁੱਕ ਲਈ ਜਿਮ ਜਾਂਦੀਆਂ ਹਨ ਉੱਥੇ ਹੀ ਲੜਕੇ ਸਿਕਸ ਪੈਕ, ਐਬਸ, ਮਸਲਸ ਅਤੇ ਬਾਡੀ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੇ ਹਨ। ਕਈ ਪੇਰੇਂਟਸ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਜਿਮ ਭੇਜਣ ਲੱਗਦੇ ਹਨ ,ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਮ ਜਾਣ ਦੀ ਸਹੀ ਉਮਰ ਕਿਹੜੀ ਹੈ ਇਸ ਬਾਰੇ ‘ਚ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਸਾਨੂੰ ਇਸ ਦੇ ਸਹੀ ਫਾਇਦੇ ਮਿਲ ਸਕਦੇ ਹਨ। ਤਾਂ ਆਓ ਜਾਣਦੇ ਹਾਂ ਸਾਨੂੰ ਜਿਮ ਜਾਣਾ ਕਦੋਂ ਸ਼ੁਰੂ ਕਰਨਾ ਚਾਹੀਦਾ ਹੈ।
ਬਚਪਨ
ਸਾਡੇ ਸਰੀਰ ਦਾ ਵਿਕਾਸ ਜਨਮ ਤੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਦੋ ਚਾਰ ਮਹੀਨੇ ਦਾ ਬੱਚਾ ਹੱਥ ਪੈਰ ਮਾਰਣ ਲੱਗਦਾ ਹੈ ਇੱਥੋਂ ਹੀ ਉਸ ਦੀ ਕਸਰਤ ਸ਼ੁਰੂ ਹੁੰਦੀ ਹੈ। ਬਾਅਦ ‘ਚ ਜਿਵੇਂ-ਜਿਵੇਂ ਬੱਚੇ ਦਾ ਵਿਕਾਸ ਹੁੰਦਾ ਹੈ ਉਵੇਂ-ਉਵੇਂ ਉਸ ਦੇ ਸਰੀਰ ‘ਚ ਲਚੀਲਾਪਨ ਅਤੇ ਸ਼ਕਤੀ ਆਉਣ ਲੱਗਦੀ ਹੈ। ਚਲਣ, ਦੌੜਣ ਅਤੇ ਖੇਡਣ ਨਾਲ ਉਸ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। 5 ਤੋਂ 8 ਸਾਲ ਦੀ ਉਮਰ ‘ਚ ਜਿਮ ਜਾਣਾ ਸਹੀ ਨਹੀਂ ਹੈ।
ਕਦੋਂ ਕਰੀਏ ਜਿਮ ਜੁਆਇਨ
13-14 ਸਾਲ ਦੀ ਉਮਰ ‘ਚ ਹੱਡੀਆਂ ਅਤੇ ਸਰੀਰ ਦੇ ਅੰਗ ਮਜ਼ਬੂਤ ਹੋ ਜਾਂਦੇ ਹਨ ਪਰ ਜਿਮ ਜੁਆਇਨ ਕਰਨ ਦੀ ਇਹ ਸਹੀ ਉਮਰ ਨਹੀਂ ਹੈ। ਘਰ ‘ਚ ਕਸਰਤ ਅਤੇ ਬਾਹਰ ਸਾਇਕਲਿੰਗ ਜਾਂ ਗੇਮਸ ਖੇਡ ਕੇ ਉਨ੍ਹਾਂ ਦੇ ਸਰੀਰ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। 14 ਤੋਂ 15 ਸਾਲ ਦੀ ਉਮਰ ‘ਚ ਸਰੀਰ ‘ਚੋਂ ਲਚੀਲਾਪਨ ਦੂਰ ਹੋ ਜਾਂਦਾ ਹੈ ਅਤੇ ਇਸ ਉਮਰ ‘ਚ ਜਿਮ ਜਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
– ਸ਼ੁਰੂਆਤ ਦੇ ਦਿਨਾਂ ‘ਚ ਆਸਾਨ ਕਸਰਤ ਹੀ ਕਰੋ।
– ਜਿਮ ਐਕਸਪਰਟ ਦੀ ਦੇਖ-ਰੇਖ ‘ਚ ਹੀ ਕਸਰਤ ਕਰੋ ਅਤੇ ਡਾਈਟ ਲਿਸਟ ਵੀ ਬਣਵਾਓ।
– ਕੋਈ ਵੀ ਕਸਰਤ ਲੰਬੇ ਸਮੇਂ ਤਕ ਨਾ ਕਰੋ।
– ਕਿਸੇ ਮਾਰਕਿਟ ਪ੍ਰਾਡਕਟ ਦੀ ਵਰਤੋਂ ਨਾ ਕਰੋ।
ਵਰਤੋਂ ਇਹ ਸਾਵਧਾਨੀਆਂ
– ਜਦੋਂ ਤੁਸੀਂ ਜਿਮ ਜਾਣਾ ਸ਼ੁਰੂ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਸਰੀਰ ਨੂੰ ਥਕਾਵਟ ਨਾ ਹੋਵੇ। ਅੱਧੇ ਘੰਟੇ ਤੋਂ ਜ਼ਿਆਦਾ ਕਸਰਤ ਨਹੀਂ ਕਰਨੀ ਚਾਹੀਦੀ। ਬਾਅਦ ‘ਚ ਹੌਲੀ-ਹੌਲੀ ਇਸ ਸਮੇਂ ਨੂੰ ਵਧਾਉਣਾ ਸ਼ੁਰੂ ਕਰ ਦਿਓ।
– ਆਪਣੇ ਖਾਣੇ ‘ਚੋਂ ਤਲੀਆਂ ਅਤੇ ਬਜਾਰੂ ਚੀਜ਼ਾਂ ਨੂੰ ਕੱਢ ਦਿਓ। ਕੋਲਡ ਡ੍ਰਿੰਕ ਦੀ ਥਾਂ ਜੂਸ ਦੀ ਵਰਤੋਂ ਕਰੋ।
– ਆਪਣੇ ਬਾਕੀ ਕੰਮਾਂ ‘ਤੇ ਜਿਮ ਦਾ ਅਸਰ ਨਾ ਹੋਣ ਦਿਓ ਸਭ ਕੰਮ ਰੂਟੀਨ ਨਾਲ ਕਰੋ। ਆਪਣੇ ਖਾਣ, ਪੜ੍ਹਣ, ਆਰਾਮ ਕਰਨ, ਸੌਣ, ਉੱਠਣ ਦਾ ਟਾਈਮ ਟੇਬਲ ਬਣਾਓ।
– ਘੱਟ ਉਮਰ ਦੀਆਂ ਲੜਕੀਆਂ ਨੂੰ ਆਪਣੀ ਸਰੀਰਕ ਪ੍ਰੇਸ਼ਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਮਹਾਵਾਰੀ ਆ ਸਕਦੀ ਹੈ। ਸਹੀ ਡਾਈਟ ਦੀ ਕਮੀ ਕਾਰਨ ਭਾਰ ਜ਼ਿਆਦਾ ਵਧ ਜਾਂਦਾ ਹੈ।