ਕੈਪਟਨ ਦਾ ਦਾਅਵਾ, ਬਾਦਲ ਨੇ ਹੀ ਦਿੱਤੇ ਸਨ ਬਹਿਬਲ ਕਲਾਂ ‘ਚ ਗੋਲੀ ਦੇ ਹੁਕਮ

ਕੈਪਟਨ ਦਾ ਦਾਅਵਾ, ਬਾਦਲ ਨੇ ਹੀ ਦਿੱਤੇ ਸਨ ਬਹਿਬਲ ਕਲਾਂ ‘ਚ ਗੋਲੀ ਦੇ ਹੁਕਮ

ਕੈਪਟਨ ਦਾ ਦਾਅਵਾ, ਬਾਦਲ ਨੇ ਹੀ ਦਿੱਤੇ ਸਨ ਬਹਿਬਲ ਕਲਾਂ ‘ਚ ਗੋਲੀ ਦੇ ਹੁਕਮ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਦੇ ਹੁਕਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਦਿੱਤੇ ਸਨ। ਗੱਲਬਾਤ ਕਰਦਿਆਂ ਉਨ੍ਹਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਕਿਵੇਂ ਗੋਲੀ ਚਲਾਉਣ ਦੇ ਹੁਕਮ ਦੇ ਸਕਦਾ ਹੈ। ਜੇਕਰ ਮੈਂ ਮੁੱਖ ਮੰਤਰੀ ਹਾਂ ਤਾਂ ਮੇਰੀ ਮਨਜ਼ੂਰੀ ਤੋਂ ਬਿਨਾਂ ਡੀਜੀਪੀ ਅਜਿਹੇ ਹੁਕਮ ਨਹੀਂ ਦੇ ਸਕਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬਾਦਲ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਕੈਪਟਨ ਨੇ ਕਿਹਾ ਕਿ ਬਾਦਲ ਝੂਠ ਬੋਲ ਰਿਹਾ ਹੈ। ਕੈਪਟਨ ਨੂੰ ਜਦੋਂ  ਪੁੱਛਿਆ ਗਿਆ ਕਿ ਬਾਦਲ ਆਖ ਰਹੇ ਹਨ ਕਿ ਉਨ੍ਹਾਂ ਨੂੰ ਮਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਬਾਦਲ ਨੂੰ ਕੌਣ ਮਰਵਾਉਣਾ ਚਹੁੰਦਾ ਹੈ, ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੇਅਦਬੀ ਕਾਂਡ ਦੀ ਜਾਂਚ ਸੀਬੀਆਈ ਤੋਂ ਕਿਸ ਢੰਗ ਨਾਲ ਵਾਪਸ ਲੈ ਕੇ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੀ ਜਾਵੇਗੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਹ ਢੰਗ ਤਰੀਕੇ ਵਕੀਲ ਹੀ ਦੱਸ ਸਕਦੇ ਹਨ। ਕਾਨੂੰਨੀ ਸਲਾਹ ਲਈ ਜਾ ਰਹੀ ਹੈ।