ਵਪਾਰੀ  ਮਸੰਦ

ਵਪਾਰੀ  ਮਸੰਦ

ਪੜ੍ਹ ਪੋਥੀਆਂ ਵੇਚ ਮਾਫ਼ੀਨਾਮੇਂ,
ਫਿਰੇ ਵਧਾਈ ਕਾਰੋਬਾਰ ਬਾਬਾ।
ਸਿੱਖੀ ਭੇਸ ਦੇ ਵਿੱਚ ਤਖ਼ਤ ਬੈਠਾ,
ਕਰੇ ਬੁੱਚੜਾਂ ਵਾਲੇ ਵਪਾਰ ਬਾਬਾ।

ਫੰਡਰ ਮੱਝਾਂ, ਕੱਟੇ ਵੱਛੀਆਂ ਦਾ,
ਫਿਰੇ ਬਣਿਆਂ ਖਰੀਦਦਾਰ ਬਾਬਾ।
ਆਪਣੇ ਆਪ ਨੂੰ ਦੱਸੇ ਦੁੱਧ ਧੋਤਾ,
ਛੁਰੀ ਬੁੱਕਲ਼ ‘ਚ ਰੱਖੇ ਤਿਆਰ ਬਾਬਾ।

ਜਿੱਥੇ ਲੱਗੇ ਮਾਰ ਦਾਅ ਜਾਂਦਾ,
ਜਾਨੀ ਚੋਰ ਤੋਂ ਵੱਧ ਸ਼ੈਤਾਨ ਬਾਬਾ।
ਚਿਟਾਂ ਕਲੀਨ ਤੇ ਮਾਫ਼ੀਨਾਮਿਆਂ ਦੀ,
ਬੈਠਾ ਕੂੜ ਦੀ ਖੋਲ੍ਹੀ ਦੁਕਾਨ ਬਾਬਾ।

ਬਿੱਲੀ ਹੱਜ ਨੂੰ ਚੱਲੀ ਖਾ ਚੂਹੇ,
ਲਾਹੁੰਦਾ ਵਾਲ਼ ਤੋਂ ਫਿਰੇ ਖੱਲ ਬਾਬਾ।
ਫੋੜੇ ਫਿੰਨਸੀਆਂ ਦੇਣਗੇ ਫੇਹ ‘ਭਗਤਾ’,
ਜੇ ਅੱਜ ਨ੍ਹੀ ਤਾਂ ਸਹੀ ਕੱਲ੍ਹ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113