ਜਦੋਂ ਸਿੱਖ ਨੇ ਨੰਗੀਆਂ ਤਲਵਾਰਾਂ ਨਾਲ ਕੀਤਾ ਸੁਖਬੀਰ ਬਾਦਲ ਦਾ ਸਵਾਗਤ

ਜਦੋਂ ਸਿੱਖ ਨੇ ਨੰਗੀਆਂ ਤਲਵਾਰਾਂ ਨਾਲ ਕੀਤਾ ਸੁਖਬੀਰ ਬਾਦਲ ਦਾ ਸਵਾਗਤ

ਜਦੋਂ ਸਿੱਖ ਨੇ ਨੰਗੀਆਂ ਤਲਵਾਰਾਂ ਨਾਲ ਕੀਤਾ ਸੁਖਬੀਰ ਬਾਦਲ ਦਾ ਸਵਾਗਤ

ਫ਼ਰੀਦਕੋਟ:  ਫ਼ਰੀਦਕੋਟ ‘ਚ ਉਸ ਸਮੇਂ ਮਹੌਲ ਤਣਾਵਪੂਰਨ ਬਣ ਗਿਆ ਜਦੋਂ ਤਲਵੰਡੀ ਰੋਡ ‘ਤੇ ਸਥਿਤ ਪੈਲੇਸ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅਹੁੱਦੇਦਾਰਾਂ ਅਤੇ ਵਰਕਰਾ ‘ਚ ਜੋਸ਼ ਭਰ ਲਈ ਜਿਓ ਹੀ ਫ਼ਰੀਦਕੋਟ ਪੁੱਜੇ ਤਾਂ ਬਰਗਾੜੀ ਇਨਸਾਫ ਮੋਰਚੇ ਨਾਲ ਸਬੰਧਿਤ ਪੰਥਕ ਜਥੇਬੰਦੀਆਂ, ਸਿੱਖ ਜਥੇਬੰਦੀਆਂ ਸਮੇਤ ਨੌਜਵਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਸੁਰੂ ਕਰ ਦਿੱਤਾ ਗਿਆ, ਇਸ ਮੌਕੇ ਵੱਡੀ ਗਿਣਤੀ ‘ਚ ਤਾਇਨਾਤ ਪੁਲਿਸ ਬਲ ਦੀ ਹਾਜਰੀ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੇ ਹੱਥ ਵਿੱਚ ਨੰਗੀਆਂ ਤਲਵਾਰਾਂ, ਲਾਠੀਆਂ ਅਤੇ ਹੋਰ ਤੇਜਧਾਰ ਹਥਿਆਰ ਲੈ ਕੇ ਸਰੇਆਮ ਸੜਕਾਂ ‘ਤੇ ਸੁਖਬੀਰ ਸਿੰਘ ਬਾਦਲ ਨੂੰ ਵੰਗਾਰਿਆਂ ਗਿਆ ‘ਤੇ ਇੱਕ ਵਾਰ ਹਾਲਾਤ ਜੰਗ ਵਰਗੇ ਪੈਦਾ ਹੋ ਗਏ, ਜਿਸਨੂੰ ਮੌਕੇ ‘ਤੇ ਮੌਜੂਦ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ, ਇਸੇ ਕਰਕੇ ਫ਼ਰੀਦਕੋਟੀਏ ਸਹਿਮ ਗਏ। ਜ਼ਿਕਰਯੋਗ ਹੈ ਕਿ ਅਕਾਲੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਉਪਰੰਤ ਕਾਂਗਰਸ ਸਰਕਾਰ ਵੱਲੋਂ ਗਠਿਤ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਚ ਹੋਏ ਖੁਲਾਸਿਆਂ ਤੋਂ ਬਾਅਦ ਪੰਜਾਬ ਭਰ ‘ਚ ਬਾਦਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸੇ ਲੜ੍ਹੀ ਤਹਿਤ ਫਰੀਦਕੋਟ ‘ਚ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਕਾਲੀਆਂ ਝੰਡੀਆਂ, ਕਾਲੀਆਂ ਪੱਗਾ ਬੰਨ ਕੇ ਰੋਸ ਜਤਾਇਆ ਗਿਆ ਤਾਂ ਜੋ ਅਕਾਲੀ ਸਰਕਾਰ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਹਿਰਦੇ ਵਲੂੰਧਰ ਵਾਲੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਤਾਰ ਸੋਦਾ ਸਾਧ ਦੇ ਜਰੀਏ ਬਾਦਲਾਂ ਨਾਲ ਜੁੜਨ ਦੇ ਰਿਪੋਰਟ ਮੁਤਾਬਿਕ ਖੁਲਾਸੇ ਹੋ ਚੁੱਕੇ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਤਰੁੰਤ ਕਾਰਵਾਈ ਦੀ ਬਜਾਏ ਚੁੱਪੀ ਧਾਰੀ ਬੈਠੀ ਹੈ। ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਫ਼ਰੀਦਕੋਟ ਫੇਰੀ ਤੋਂ ਥੋੜਾ ਕੁ ਸਮਾਂ ਪਹਿਲਾਂ ਪਰਦਰਸ਼ਨਕਾਰੀਆਂ ਵਲੋਂ ਆਉਣ ਵਾਲੇ ਅਕਾਲੀਆਂ ‘ਤੇ ਟਮਾਟਰ ਸੁੱਟੇ ਗਏ ਅਤੇ ਹਾਥਾਪਾਈ ਵੀ ਹੋਈ, ਇਸੇ ਦੌਰਾਨ ਅਕਾਲੀ ਸਮਰਥਕਾਂ ਨਾਲ ਪ੍ਰਦਰਸ਼ਨਕਾਰੀਆਂ ਦੀ ਬਹਸਬਾਜੀ ਅਤੇ ਆਜ਼ਮਾਇਸ਼ ਸ਼ੁਰੂ ਹੋ ਗਈ, ਪੁਲਿਸ ਨੂੰ ਮਾਹੌਲ ਨੂੰ ਸ਼ਾਂਤ ਕਰਵਾਉਣ ਲਈ ਕੜੀ ਮਸ਼ੱਕਤ ਕਰਨੀ ਪਈ।