ਨਾਫਟਾ ਡੀਲ ਮੁੜ ਠੰਡੇ ਬਸਤੇ ‘ਚ, ਨਹੀਂ ਬਣ ਸਕੀ ਸਹਿਮਤੀ

ਨਾਫਟਾ ਡੀਲ ਮੁੜ ਠੰਡੇ ਬਸਤੇ ‘ਚ, ਨਹੀਂ ਬਣ ਸਕੀ ਸਹਿਮਤੀ

ਵਾਸ਼ਿੰਗਟਨ – ਅਮਰੀਕਾ ਅਤੇ ਕੈਨੇਡਾ ਵਿਚਾਲੇ ਉੱਤਰ ਅਮਰੀਕੀ ਸੁਤੰਤਰ ਵਪਾਰ ਸਮਝੌਤਾ (ਨਾਫਟਾ) ਗੱਲਬਾਤ ‘ਤੇ ਸਹਿਮਤੀ ਨਹੀਂ ਬਣ ਸਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗੱਲਬਾਤ ‘ਚ ਸਮਝੌਤਾ ਅਮਰੀਕਾ ਦੀਆਂ ਸ਼ਰਤਾਂ ‘ਤੇ ਹੋਵੇਗਾ, ਉਥੇ ਹੀ ਕੈਨੇਡਾ ਨਾ-ਮਾਤਰ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ, ਉਹ ਇਕ ਵਧੀਆ ਸਮਝੌਤਾ ਚਾਹੁੰਦਾ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਦੀ ਨਾਫਟਾ ਗੱਲਬਾਤ ਕਿਸੇ ਸਿਰੇ ਨਹੀਂ ਚੜ੍ਹ ਰਹੀ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫਰੀਲੈਂਡ ਨੇ ਕਿਹਾ ਕਿ ਉਸ ਦੀ ਟੀਮ ਅਜੇ ਤੱਕ ਵੱਡੇ ਮੁੱਦਿਆਂ ‘ਤੇ ਸਹਿਮਤੀ ਨਹੀਂ ਬਣਾ ਸਕੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫਰੀਲੈਂਡ ਦੇ ਡੇਅਰੀ ਉਤਪਾਦਾਂ ‘ਚ ਛੋਟ ਦੇ ਕਈ ਪ੍ਰਸਤਾਵਾਂ ਦੇ ਬਾਵਜੂਦ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਇਟਜਰ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹੈ।

ਨਾਫਟਾ ਸੌਦੇ ‘ਚ ਕੈਨੇਡਾ ਦੀ ਜ਼ਰੂਰਤ ਨਹੀਂ : ਅਮਰੀਕਾ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਉੱਤਰੀ ਅਮਰੀਕਾ ਮੁਕਤ ਵਾਪਾਰ ਸਮਝੌਤਾ (ਨਾਫਟਾ) ਵਿਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਾਂਗਰਸ ਨੂੰ ਇਸ ਵਿਚ ਦਖਲਅੰਦਾਜ਼ੀ ਨਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਨਹੀਂ ਤਾਂ ਉਹ ਦੁਵੱਲੇ ਵਪਾਰ ਸਮਝੌਤੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇਣਗੇ। ਟਰੰਪ ਨੇ ਸ਼ਨੀਵਾਰ ਨੂੰ ਟਵਿੱਟਰ ‘ਤੇ ਕਿਹਾ,’ਨਵੇਂ ਨਾਫਟਾ ਸੌਦੇ ‘ਚ ਕੈਨੇਡਾ ਨੂੰ ਰੱਖਣ ਦੀ ਕੋਈ ਰਾਜਨੀਤਕ ਜ਼ਰੂਰਤ ਨਹੀਂ ਹੈ। ਜੇਕਰ ਅਸੀਂ ਦਹਾਕਿਆਂ ਤੋਂ ਅਪਸ਼ਬਦ ਸੁਣਨ ਤੋਂ ਬਾਅਦ ਅਮਰੀਕਾ ਲਈ ਉਚਿਤ ਸੌਦਾ ਨਹੀਂ ਕਰਦੇ ਹਨ ਤਾਂ ਕੈਨੇਡਾ ਬਾਹਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਇਨ੍ਹਾਂ ਗੱਲ੍ਹਾਂ ਵਿਚ ਦਖਅੰਦਾਜ਼ੀ ਨਹੀਂ ਕਰਨੀ ਚਾਹੀਦੀ ਜਾਂ ਫਿਰ ਮੈਂ ਪੂਰੀ ਤਰ੍ਹਾਂ ਨਾਲ ਨਾਫਟਾ ਨੂੰ ਖਤਮ ਕਰ ਦਿਆਂਗਾ ਅਤੇ ਅਸੀਂ ਪਹਿਲਾਂ ਨਾਲੋਂ ਵਧੀਆ ਸਥਿਤੀ ਵਿਚ ਹੋਵਾਂਗੇ।
ਜ਼ਿਕਰਯੋਗ ਹੈ ਕਿ ਮੈਕਸਿਕੋ ਨਾਲ ਦੁਵੱਲੇ ਸਮਝੌਤੇ ‘ਤੇ ਦਸਤਖਤ ਕਰਨ ਦੇ ਇਰਾਦੇ ਨਾਲ ਕਾਂਗਰਸ ਨੂੰ ਸ਼ੁੱਕਰਵਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਅਮਰੀਕਾ ਅਤੇ ਕੈਨੇਡਾ ਵਿਚ ਨਾਫਟਾ ਵਾਰਤਾ ‘ਤੇ ਸਹਿਮਤੀ ਨਾ ਬਣਨ ਕਾਰਨ ਦੋਵਾਂ ਦੇਸ਼ਾਂ ਵਿਚ ਜਾਰੀ ਵਾਰਤਾ ਸ਼ੁੱਕਰਵਾਰ ਨੂੰ ਖਤਮ ਹੋ ਗਈ ਸੀ। ਟਰੰਪ ਨੇ ਸੋਮਵਾਰ ਨੂੰ ਮੈਕਸੀਕੋ ਨਾਲ ਸੌਦਾ ਕੀਤਾ ਸੀ। ਸਾਂਸਦਾਂ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਕੈਨੇਡਾ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਮੈਕਸੀਕੋ ਨਾਲ ਹੋਏ ਸਮਝੌਤੇ ਨੂੰ ਕਾਂਗਰਸ ਤੋਂ ਇਕਰਾਰਨਾਮਾ ਹਾਸਲ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਨਾਲ ਦੁਵੱਲੇ ਸਮਝੌਤੇ ਨੂੰ ਹਾਸਲ ਕਰਨ ਲਈ ਡੈਮੋਕ੍ਰੇਟ ਤੋਂ ਸਮਰਥਨ ਦੀ ਜ਼ਰੂਰਤ ਹੋਵੇਗੀ।

ਅਮਰੀਕੀ ਵਪਾਰ ਦਾ ਫਾਇਦਾ ਹੋ ਰਿਹਾ ਹੈ ਕੈਨੇਡਾ ਨੂੰ : ਟਰੰਪ


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੈਨੇਡਾ ਕਈ ਸਾਲਾਂ ਤੋਂ ਅਮਰੀਕੀ ਵਪਾਰ ਦਾ ਫਾਇਦਾ ਚੁੱਕਦਾ ਆ ਰਿਹਾ ਹੈ। ਟਰੰਪ ਨੇ ਅਮਰੀਕੀ ਰਾਜ ਉੱਤਰੀ ਕੈਰੋਲਿਨਾ ‘ਚ ਭਾਸ਼ਣ ਦੌਰਾਨ ਕਿਹਾ, ”ਮੈਂ ਕੈਨੇਡਾ ਨੂੰ ਪਸੰਦ ਕਰਦਾ ਹਾਂ ਪਰ ਕੈਨੇਡਾ ਕਈ ਸਾਲਾਂ ਤੋਂ ਸਾਡੇ ਦੇਸ਼ ਦਾ ਫਾਇਦਾ ਉਠਾ ਰਿਹਾ ਹੈ।”

 

ਇਹ ਵੀ ਪੜ੍ਹੋ :  ਮੱਕੜ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਇਕ ਹੋਰ ਸਾਬਕਾ ਪ੍ਰਧਾਨ ਨੇ ਖੋਲ੍ਹੇ ਡੇਰੇ ਦੀ ਮੁਆਫੀ ਦੇ ਰਾਜ