Copyright & copy; 2019 ਪੰਜਾਬ ਟਾਈਮਜ਼, All Right Reserved
ਆਰਟੀਫੀਸ਼ੀਅਲ ਇੰਟੈਲੀਜੈਂਸ ਬਣਿਆ ਹੈਕਰਾਂ ਦਾ ਸਭ ਤੋਂ ਪਸੰਦੀਦਾ ਹਥਿਆਰ

ਆਰਟੀਫੀਸ਼ੀਅਲ ਇੰਟੈਲੀਜੈਂਸ ਬਣਿਆ ਹੈਕਰਾਂ ਦਾ ਸਭ ਤੋਂ ਪਸੰਦੀਦਾ ਹਥਿਆਰ

ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਨੇ ਬੀਤੇ ਕੁਝ ਸਾਲਾਂ ‘ਚ ਕਾਫੀ ਤਰੱਕੀ ਕੀਤੀ ਹੈ। ਇਹ ਸਾਡੇ ਜੀਵਨ ਦੇ ਹਰ ਹਿੱਸੇ ‘ਚ ਹੌਲੀ-ਹੌਲੀ ਆਪਣੀ ਥਾਂ ਬਣਾ ਰਹੀ ਹੈ। ਇਹ ਤਕਨੀਕ ਜਿਥੇ ਇਕ ਪਾਸੇ ਸਾਨੂੰ ਬਿਹਤਰ ਭਵਿੱਕ ਵਲ ਲੈ ਕੇ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਇਸ ਨਾਲ ਹੋਣ ਵਾਲੇ ਨੁਕਸਾਨ ਦੀਆਂ ਖਬਰਾਂ ਵੀ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ-ਕੱਲ ਹੈਕਰਾਂ ਦਾ ਸਭ ਤੋਂ ਪਸੰਦੀਦਾ ਹਥਿਆਰ ਬਣਿਆ ਹੋਇਆ ਹੈ। ਆਨਲਾਈਨ ਫਰਾਡ ਲਈ ਹੈਕਰ ਇਸ ਤਕਨੀਕ ਦਾ ਬੜੀ ਚਲਾਕੀ ਨਾਲ ਇਸਤੇਮਾਲ ਕਰਦੇ ਹਨ। ਇਸ ਤਕਨੀਕ ਨਾਲ ਹੈਕਰ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦੇ ਹਨ। ਹਾਲ ਹੀ ‘ਚ ਹੈਕਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲਇਕ ਕੰਪਨੀ ਦੇ ਸੀ.ਈ.ਓ. ਨੂੰ 2,43,000 ਡਾਲਰ (ਕਰੀਬ 1 ਕਰੋੜ 75 ਲੱਖ ਰੁਪਏ) ਦਾ ਚੂਨਾ ਲਗਾ ਦਿੱਤਾ।
ਦੂਜੇ ਦੇਸ਼ਾਂ ‘ਚ ਭੇਜੇ ਗਏ ਪੈਸੇ
ਵਾਲ ਸਟਰੀਟ ਜਨਰਲ ‘ਚ ਛਪੀ ਇਕ ਰਿਪੋਰਟ ਮੁਤਾਬਕ, ਇਨ੍ਹਾਂ ਜਾਲਸਾਜਾਂ ਨੇ ਇਕ ਜਰਮਨ ਕੰਪਨੀ ਦੇ ਸੀ.ਈ.ਓ. ਦੀ ਆਵਾਜ਼ ਦੀ ਨਕਲ ਕਰਕੇ ਯੂ.ਕੇ. ਦੀ ਇਕ ਕੰਪਨੀ ਦੇ ਸੀ.ਈ.ਓ. ਨਾਲ ਠੱਗੀ ਕਰ ਲਈ। ਘਟਨਾ ਮਾਰਚ ਦੀ ਹੈ ਜਦੋਂ ਯੂ.ਕੇ. ਬੇਸਡ ਇਕ ਐਨਰਜੀ ਫਰਮ ਦੇ ਸੀ.ਈ.ਓ. ਨੂੰ ਉਨ੍ਹਾਂ ਦੀ ਕੰਪਨੀ ਦੇ ਪੈਰੰਟ ਕੰਪਨੀ ਦੇ ਸੀ.ਈ.ਓ. ਦਾ ਫੋਨ ਆਉਂਦਾ ਹੈ। ਅਸਲ ‘ਚ ਉਨ੍ਹਾਂ ਨੂੰ ਇਹ ਫੋਨ ਪੈਰੰਟ ਕੰਪਨੀ ਦੇ ਸੀ.ਈ.ਓ. ਨੇ ਨਹੀਂ ਸਗੋਂ ਆਰਟੀਫੀਸ਼ੀਅਲ ਦੀ ਮਦਦ ਨਾਲ ਆਵਾਜ਼ ਬਦਲ ਕੇ ਜਾਲਸਾਜਾਂ ਨੇ ਕੀਤਾ ਸੀ।
ਯੂ.ਕੇ. ਵਾਲੀ ਕੰਪਨੀ ਦੇ ਸੀ.ਈ.ਓ. ਨੂੰ ਇਸ ਗੱਲ ਦਾ ਜ਼ਰਾ ਵੀ ਪਤਾ ਲੱਗ ਸਕਿਆ ਕਿ ਉਹ ਕਿਸੇ ਗਲਤ ਆਦਮੀ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਨੇ ਬਿਜ਼ਨੈੱਸ ਡੀਲ ਸਮਝ ਕੇ ਹੈਕਰਾਂ ਦੇ ਦੱਸੇ ਹੋਏ ਹੰਗਰੀ ਦੇ ਇਕ ਸਪਲਾਇਰ ਦੇ ਖਾਤੇ ‘ਚ ਪੈਸੇ ਟ੍ਰਾਂਸਫਰ ਕਰ ਦਿੱਤੇ।
ਰਿਪੋਰਟ ‘ਚ ਅੱਗੇ ਕਿਹਾ ਗਿਆ ਕਿ ਹੰਗਰੀ ਤੋਂ ਬਾਅਦ ਇਨ੍ਹਾਂ ਪੈਸਿਆਂ ਨੂੰ ਮੈਕਸੀਕੋ ਦੇ ਨਾਲ ਹੀ ਹੋਰ ਦੇਸ਼ਾਂ ‘ਚ ਵੀ ਟ੍ਰਾਂਸਫਰ ਕੀਤਾ ਗਿਆ। ਇੰਨਾ ਹੀ ਨਹੀਂ ਇਨ੍ਹਾਂ ਜਾਲਸਾਜਾਂ ਨੇ ਸੀ.ਈ.ਓ. ਨੂੰ ਇਕ ਘੰਟੇ ‘ਚ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਸੀ ਜਿਸ ਨੂੰ ਉਹ ਜਲਦੀ ਹੀ ਰਿਫੰਡ ਵੀ ਕਰਨ ਵਾਲੇ ਸਨ। ਹਾਲਾਂਕਿ, ਇਹ ਪੈਸੇ ਉਨ੍ਹਾਂ ਨੂੰ ਕਦੇ ਵਾਪਸ ਨਹੀਂ ਮਿਲੇ।
ਜਾਂਚ ‘ਚ ਜੁਟੀਆਂ ਏਜੰਸੀਆਂ
ਕੁਝ ਟੈਕਨਾਲੋਜੀ ਮਾਹਿਰਾਂ ਨੇ ਦੱਸਿਆ ਕਿ ਇਹ ਹੈਕਰ ਹੈਕਿੰਗ ਅਤੇ ਜਾਲਸਾਜੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਆਧਾਰਿਤ ਵਾਇਸ ਜਨਰੇਟਿੰਗ ਸਾਫਟਵੇਅਰ ਦਾ ਇਸਤੇਮਾਲ ਕਰਦੇ ਹਨ। ਇਹ ਸਾਫਟਵੇਅਰ ਇੰਨੇ ਐਡਵਾਂਸ ਹਨ ਕਿ ਕਿਸੇ ਦੀ ਵੀ ਆਵਾਜ਼ ਦੀ ਹੂ-ਬ-ਹੂ ਨਕਲ ਕਰ ਲੈਂਦੇ ਹਨ ਜਿਸ ਨੂੰ ਪਛਾਣ ਪਾਉਣਾ ਲਗਭਗ ਅਸੰਭਵ ਹੈ। ਜਾਂ ਏਜੰਸੀਆਂ ਇਸ ਫਰਾਡ ਦੀ ਪੜਤਾਲ ‘ਚ ਲੱਗੀਆਂ ਹਨ ਪਰ ਹੁਣ ਤਕ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਹਾਲਾਂਕਿ, ਇਸ ਫਰਾਡ ‘ਚ ਜਿਸ ਫਰਮ ਨੂੰ ਪੈਸਿਆਂ ਦਾ ਨੁਕਸਾਨ ਹੋਇਆ ਹੈ ਉਸ ਨੂੰ ਇੰਸ਼ੋਰੈਂਸ ਕੰਪਨੀ ਨੇ ਭਰ ਦਿੱਤਾ ਹੈ।