Copyright © 2019 - ਪੰਜਾਬੀ ਹੇਰਿਟੇਜ
ਅਮਰੀਕਾ ‘ਚ ‘ਡੋਰੀਅਨ’ ਤੂਫਾਨ ਨੇ ਢਾਇਆ ਕਹਿਰ

ਅਮਰੀਕਾ ‘ਚ ‘ਡੋਰੀਅਨ’ ਤੂਫਾਨ ਨੇ ਢਾਇਆ ਕਹਿਰ

ਵਾਸ਼ਿੰਗਟਨ: ਅਮਰੀਕਾ ਵਿੱਚ ਚੱਕਰਵਾਤੀ ਤੂਫਾਨ ‘ਡੋਰੀਅਨ’ ਬਹੁਤ ਤਬਾਹੀ ਮਚਾ ਰਿਹਾ ਹੈ । ਇਹ ਚਕਰਵਾਤੀ ਤੂਫ਼ਾਨ ਬਹਾਮਾਸ ਵਿੱਚ ਬੁਰੀ ਤਰ੍ਹਾਂ ਤਬਾਹੀ ਮਚਾ ਰਿਹਾ ਹੈ । ਸੋਮਵਾਰ ਨੂੰ ਡੋਰੀਅਨ ਨੇ ਕੈਰੀਬੀਆਈ ਦੇਸ਼ ਬਹਾਮਾਸ ਵਿੱਚ ਜੰਮ ਕੇ ਤਬਾਹੀ ਮਚਾਈ ਅਤੇ 5 ਲੋਕਾਂ ਦੀ ਜਾਨ ਲੈ ਲਈ । ਇਸ ਮਾਮਲੇ ਵਿੱਚ ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਰਟ ਮਿਨੀਸ ਨੇ ਕਿਹਾ ਕਿ ਅਬਾਕੋ ਟਾਪੂ ਵਿੱਚ ਇਸ ਤੂਫਾਨ ਨੇ ਕਾਫ਼ੀ ਤਬਾਹੀ ਮਚਾਈ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਧਿਆਨ ਬਚਾਅ ਕੰਮ ‘ਤੇ ਹੈ । ਇਸ ਮਾਮਲੇ ਵਿੱਚ ਰਾਇਲ ਬਹਾਮਾਸ ਪੁਲਿਸ ਬਲ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਅਬਾਕੋ ਵਿੱਚ 21 ਲੋਕਾਂ ਦੀ ਮੌਤ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਤੂਫਾਨ ਕਾਰਨ ਬਹਾਮਾਸ ਵਿੱਚ 13,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਰੀਬ 2 ਕਰੋੜ ਲੋਕ ਪ੍ਰਭਾਵਿਤ ਹੋਏ ਹਨ । ਦੱਸਿਆ ਜਾ ਰਿਹਾ ਹੈ ਕਿ ਅਬਾਕੋ ਟਾਪੂ ਦਾ ਇੱਕ ਹਿੱਸਾ ਪਾਣੀ ਵਿੱਚ ਡੁੱਬਿਆ ਹੋਇਆ ਹੈ । ਇਸ ਤੂਫ਼ਾਨ ਕਾਰਨ ਹਵਾ 297 ਕਿਮੀ. ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲ ਰਹੀ ਹੈ । ਜਿਸ ਕਾਰਨ ਗ੍ਰਾਂਡ ਬਹਾਮਾ ਦੇ ਮੰਤਰੀ ਕਵਾਸੀ ਥਾਮਪਸਨ ਨੇ ਦੱਸਿਆ ਕਿ ਤੂਫ਼ਾਨ ਕਾਰਨ ਹਾਲਾਤ ਬੇਹੱਦ ਖ਼ਰਾਬ ਹਨ ।