Copyright © 2019 - ਪੰਜਾਬੀ ਹੇਰਿਟੇਜ
ਵੀਅਤਨਾਮ ‘ਚ 27-28 ਫਰਵਰੀ ਨੂੰ ਹੋਵੇਗੀ ਟਰੰਪ-ਕਿਮ ਦੂਜੀ ਮੁਲਾਕਾਤ

ਵੀਅਤਨਾਮ ‘ਚ 27-28 ਫਰਵਰੀ ਨੂੰ ਹੋਵੇਗੀ ਟਰੰਪ-ਕਿਮ ਦੂਜੀ ਮੁਲਾਕਾਤ

ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਸਰਬ ਉੱਚ ਨੇਤਾ ਕਿਮ ਜੋਂਗ ਉਨ ਦਰਮਿਆਨ ਹੋਣ ਵਾਲੀ ਦੂਜੀ ਮੁਲਾਕਾਤ ਦੀ ਥਾਂ ਅਤੇ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਟਰੰਪ ਨੇ ਮੰਗਲਵਾਰ ਨੂੰ ਸਟੇਟ ਆਫ ਦ ਯੂਨੀਅਨ ਸੰਬੋਧਨ ਦੌਰਾਨ ਖ਼ੁਦ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਮ ਨਾਲ ਉਨ੍ਹਾਂ ਦੀ ਦੂਜੀ ਸਿਖਰ ਵਾਰਤਾ 27 ਅਤੇ 28 ਫਰਵਰੀ ਨੂੰ ਵੀਅਤਨਾਮ ‘ਚ ਹੋਵੇਗੀ। ਟਰੰਪ ਅਤੇ ਕਿਮ ਦੀ ਪਹਿਲੀ ਸਿਖਰ ਵਾਰਤਾ ਪਿਛਲੇ ਸਾਲ 12 ਜੂਨ ਨੂੰ ਸਿੰਗਾਪੁਰ ‘ਚ ਹੋਈ ਸੀ। ਇਸ ਵਿਚ ਕੋਰੀਆਈ ਖਿੱਤੇ ਨੂੰ ਪਰਮਾਣੂ ਮੁਕਤ ਬਣਾਉਣ ‘ਤੇ ਸਹਿਮਤੀ ਬਣੀ ਸੀ ਪਰ ਇਸ ਮਸਲੇ ‘ਤੇ ਕੋਈ ਖ਼ਾਸ ਪ੍ਰਤੀ ਨਹੀਂ ਹੋਈ। ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਕੋਰੀਆਈ ਖਿੱਤੇ ‘ਚ ਸ਼ਾਂਤੀ ਹਾਸਲ ਕਰਨ ਦੀ ਕੋਸ਼ਿਸ਼ ‘ਚ ਮੇਰੇ ਪਝਸ਼ਾਸਨ ਨੇ ਪਝਗਤੀ ਕੀਤੀ ਹੈ। ਅਸੀਂ ਇਸ ਖਿੱਤੇ ‘ਚ ਸ਼ਾਂਤੀ ਨੂੰ ਲਗਾਤਾਰ ਇਤਿਹਾਸਕ ਬੜ੍ਹਾਵਾ ਦੇ ਰਹੇ ਹਾਂ। ਇਸੇ ਦਾ ਨਤੀਜਾ ਹੈ ਕਿ ਪਿਛਲੇ 15 ਮਹੀਨੇ ਤੋਂ ਕੋਈ ਪਰਮਾਣੂ ਅਤੇ ਮਿਜ਼ਾਈਲ ਪ੍ਰੀਖਣ ਨਹੀਂ ਕੀਤਾ ਗਿਆ। ਕਿਮ ਦੇ ਨਾਲ ਮੇਰੇ ਚੰਗੇ ਸਬੰਧ ਹਨ। ਕਿਮ ਅਤੇ ਮੈਂ 27 ਅਤੇ 28 ਫਰਵਰੀ ਨੂੰ ਵੀਅਤਨਾਮ ‘ਚ ਦੁਬਾਰਾ ਮਿਲਾਂਗੇ।