Copyright © 2019 - ਪੰਜਾਬੀ ਹੇਰਿਟੇਜ
ਪਾਸਵਰਡ ਤੇ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਚੁਰਾ ਰਹੇ ਹਨ ਬਰਾਊਜ਼ਰਜ਼

ਪਾਸਵਰਡ ਤੇ ਕ੍ਰੈਡਿਟ ਕਾਰਡ ਨਾਲ ਜੁੜੀ ਜਾਣਕਾਰੀ ਚੁਰਾ ਰਹੇ ਹਨ ਬਰਾਊਜ਼ਰਜ਼

ਇਕ ਅਜਿਹੇ ਮਾਲਵੇਅਰ ਦਾ ਪਤਾ ਲਾਇਆ ਗਿਆ ਹੈ, ਜੋ ਕ੍ਰੋਮ ਤੇ ਸਫਾਰੀ ਬਰਾਊਜ਼ਰ ਰਾਹੀਂ ਤੁਹਾਡੇ ਪਾਸਵਰਡ ਤੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਚੋਰੀ ਕਰ ਰਿਹਾ ਹੈ। ਇਸ ਮਾਲਵੇਅਰ ਦਾ ਸਭ ਤੋਂ ਪਹਿਲਾਂ ਸਾਈਬਰ ਸਕਿਓਰਿਟੀ ਕੰਪਨੀ ਪਾਲੋ ਆਲਟੋ ਨੈੱਟਵਰਕਸ ਨੇ ਪਤਾ ਲਾਇਆ ਹੈ। ਕੰਪਨੀ ਦੇ ਯੂਨਿਟ ਨੇ ਦੱਸਿਆ ਕਿ ਇਸ ਰਾਹੀਂ ਗੂਗਲ ਕ੍ਰੋਮ ਵਿਚ ਸੇਵ ਕੀਤੇ ਗਏ ਯੂਜ਼ਰਨੇਮ ਤੇ ਪਾਸਵਰਡਜ਼ ਹੈਕ ਹੋ ਸਕਦੇ ਹਨ, ਉੱਥੇ ਹੀ ਮੈਕ ਯੂਜ਼ਰਜ਼ ਨੂੰ ਵੀ ਇਸ ਤੋਂ ਖਤਰਾ ਹੈ। ਕੁਕੀਮਾਈਨਰ ਨਾਂ ਦਾ ਇਹ ਮਾਲਵੇਅਰ ਯੂਜ਼ਰਜ਼ ਨੂੰ ਨਿਸ਼ਾਨਾ ਬਣਾਉਂਦਿਆਂ ਯੂਜ਼ਰ ਦੇ ਲੌਗ-ਇਨ ਨਾਲ ਜੁੜੀ ਜਾਣਕਾਰੀ ਤਕ ਪਹੁੰਚ ਬਣਾ ਲੈਂਦਾ ਹੈ, ਜਿਸ ਤੋਂ ਬਾਅਦ ਉਸ ਦੇ ਫੰਡ ਨੂੰ ਚੋਰੀ ਕੀਤਾ ਜਾ ਸਕਦਾ ਹੈ।
ਆਈਫੋਨ ਦੇ ਟੈਕਸਟ ਮੈਸੇਜ ਚੋਰੀ ਕਰ ਰਿਹੈ ਮਾਲਵੇਅਰ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੂਗਲ ਕ੍ਰੋਮ ਵਿਚ ਸੇਵ ਪਾਸਵਰਡਜ਼ ਤੇ ਮੈਕ ‘ਤੇ ਆਈਟਿਊਨਜ਼ ਬੈਕਅੱਪਸ ਲੈਣ ਵੇਲੇ ਆਈਫੋਨਸ ਦੇ ਟੈਕਸਟ ਮੈਸੇਜ ਚੋਰੀ ਕਰਦਾ ਹੈ। ਖੋਜੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਪਹਿਲਾਂ ਹੋਏ ਹਮਲੇ ਵਿਚ ਚੋਰੀ ਕੀਤੀ ਗਈ ਲੌਗ-ਇਨ ਜਾਣਕਾਰੀ, ਵੈੱਬ ਕੁਕੀਜ਼ ਦਾ ਫਾਇਦਾ ਉਠਾ ਕੇ ਹੈਕਰ ਯੂਜ਼ਰ ਦੇ ਵਾਲਟ ‘ਤੇ ਪੂਰਾ ਕੰਟਰੋਲ ਹਾਸਲ ਕਰ ਲੈਂਦੇ ਹਨ, ਜਿਸ ਤੋਂ ਬਾਅਦ ਉਹ ਯੂਜ਼ਰ ਦੇ ਫੰਡ ਦੀ ਵਰਤੋਂ ਕਰ ਸਕਦੇ ਸਨ ਕਿਉਂਕਿ ਅਜਿਹੀ ਹਾਲਤ ਵਿਚ ਉਹ ਖੁਦ ਯੂਜ਼ਰ ਬਣ ਚੁੱਕੇ ਹੁੰਦੇ ਹਨ।