Copyright © 2019 - ਪੰਜਾਬੀ ਹੇਰਿਟੇਜ
ਐਪਲ ਦੇ ਨਵੇਂ ਮੈਕਬੁੱਕ ਮਿਲੇਗਾ ਗਲਾਸ ਕੀਬੋਰਡ

ਐਪਲ ਦੇ ਨਵੇਂ ਮੈਕਬੁੱਕ ਮਿਲੇਗਾ ਗਲਾਸ ਕੀਬੋਰਡ

ਐਪਲ ਨੇ ਬੀਤੇ ਸਾਲ ‘ਬਟਰਫਲਾਈ’ ਕੀਬੋਰਡ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਥਰਡ ਜਨਰੇਸ਼ਨ ਕੀਬੋਰਡ ਲਾਂਚ ਕੀਤਾ ਸੀ। ਹੁਣ ਖਬਰ ਆ ਰਹੀ ਹੈ ਕਿ ਕੰਪਨੀ ਅਜਿਹੇ ਕੀਬੋਰਡਸ ਬਣਾਉਣ ਜਾ ਰਹੀ ਹੈ ਜਿਨ੍ਹਾਂ ‘ਚ ਡਸਟ ਦੀ ਕੋਈ ਸਮੱਸਿਆ ਨਹੀਂ ਆਏਗੀ। ਜਾਣਕਾਰੀ ਮੁਤਾਬਕ ਐਪਲ ਆਉਣ ਵਾਲੇ ਮੈਕਬੁੱਕ ਨੂੰ ਗਲਾਸ ਕੀਬੋਰਡ ਦੇ ਨਾਲ ਲਾਂਚ ਕਰ ਸਕਦੀ ਹੈ।
ਗਲਾਸ ਕੀਬੋਰਡ ‘ਚ ਕੀ ਹੈ ਖਾਸ
ਟਰਡੀਸ਼ਨਲ ਕੀਬੋਰਡਸ ਦੇ ਮੁਕਾਬਲੇ ਗਲਾਸ ਕੀਬੋਰਡ ਦਾ ਟ੍ਰੈਵਲ ਟਾਈਮ ਘੱਟ ਹੋਵੇਗਾ। ਇਸ ਕੀਬੋਰਡ ਦਾ ਡਿਜ਼ਾਈਨ ਐਪਲ ਦੇ ਸਮਾਰਟ ਕੀਬੋਰਡ ਵਰਗਾ ਹੋ ਸਕਦਾ ਹੈ। ਐਪਲ ਦੇ ਸਮਾਰਟ ਕੀਬੋਰਡ ‘ਚ ਸਿੰਗਲ ਕਲਾਥ ਟੈਕਸਟਚਰ ਮੌਜੂਦ ਸੀ ਜਦੋਂ ਕਿ ਨਵੇਂ ਕੀਬੋਰਡ ‘ਚ ਗਲਾਸ ਕੋਟਿੰਗ ਦਿੱਤੀ ਜਾਵੇਗੀ। ਇਹ ਡਿਜ਼ਾਈਨ ਸਿਰਫ ਕੀਅਜ਼ ਤਕ ਸੀਮਿਤ ਨਹੀਂ ਰਹੇਗੀ ਸਗੋਂ ਟੱਚਪੈਡ ‘ਚ ਵੀ ਗਲਾਸ ਕੋਟਿੰਗ ਦਿੱਤੀ ਜਾ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਐਪਲ ਦੇ ਗਲਾਸ ਕੀਬੋਰਡ ਨੂੰ ਬਾਜ਼ਾਰ ‘ਚ ਪਹੁੰਚਣ ‘ਚ ਕਾਫੀ ਸਮਾਂ ਲੱਗੇਗਾ।
ਖਬਰ ਇਹ ਵੀ ਹੈ ਕਿ ਐਪਲ ਸਾਲ 2020 ‘ਚ ਜ਼ਿਆਦਾ ਪਾਵਰਫੁੱਲ ਕੈਮਰੇ ਨਾਲ ਆਈਫੋਨਜ਼ ਲਾਂਚ ਕਰੇਗੀ। ਇਹ ਰੀਅਰ ਫੇਸਿੰਗ ਕੈਮਰਾ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਕੈਨ ਕਰਕੇ 3 ਡਾਈਮੈਂਸ਼ਨਲ ਰਿਕੰਸਟ੍ਰਕਸ਼ਨ ਕਰ ਸਕਣਗੇ। ਇਹ ਫੀਚਰ ਡਿਵਾਈਸ ਤੋਂ 15 ਫੁੱਟ ਦੀ ਦੂਰੀ ਤਕ ਕੰਮ ਕਰੇਗਾ। ਇਸ ਫੀਚਰ ਰਾਹੀਂ ਐਪਲ ਆਪਣੇ ਫੇਸ ਆਈ.ਡੀ. ਰਿਕੋਗਨੀਸ਼ਨ ਨੂੰ ਹੋਰ ਬਿਹਤਰ ਬਣਾ ਸਕੇਗਾ। ਐਪਲ ਦੇ ਮੌਜੂਦਾ ਸਿਸਟਮ ‘ਚ ਡਾਟ ਪ੍ਰੋਜੈਕਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਦ ਕਿ ਨਵੇਂ ਸਿਸਟਮ ‘ਚ ਲੇਜ਼ਰ ਸਕੈਨਰ ਦਾ ਇਸਤੇਮਾਲ ਕੀਤਾ ਜਾਵੇਗਾ। ਐਪਲ ਜਲਦੀ ਹੀ ਆਪਣੇ ਆਪਰੇਟਿੰਗ ਸਿਸਟਮ ਨੂੰ ਵੀ ਅਪਡੇਟ ਕਰੇਗੀ। ਆਈ.ਓ.ਐੱਸ. 13 ‘ਚ ਨਾਈਟ ਟਾਈਮ ਵਾਚਿੰਗ ਲਈਡਾਰਕ ਮੋਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਦੇ ਇਨ-ਵ੍ਹੀਕਲ ਸਾਫਟਵੇਅਰ ‘ਚ ਵੀ ਸੁਧਾਰ ਕੀਤਾ ਜਾਣਗੇ। ਇਸ ਤੋਂ ਇਲਾਵਾ ਆਈਪੈਡ ‘ਚ ਵੀ ਕਈ ਅਪਗ੍ਰੇਡਸ ਦੇਖਣ ਨੂੰ ਮਿਲਣਗੇ।