Copyright & copy; 2019 ਪੰਜਾਬ ਟਾਈਮਜ਼, All Right Reserved
ਸ਼ਿਲੌਂਗ ‘ਚ ਸਿੱਖ ਭਾਈਚਾਰੇ ਦੇ ਘਰਾਂ ਬਾਹਰ ਮੁੜ ਲੱਗੇ ਨੋਟਿਸ

ਸ਼ਿਲੌਂਗ ‘ਚ ਸਿੱਖ ਭਾਈਚਾਰੇ ਦੇ ਘਰਾਂ ਬਾਹਰ ਮੁੜ ਲੱਗੇ ਨੋਟਿਸ

ਸ਼ਿਲੌਂਗ : ਸ਼ਿਲੌਂਗ ਵਿਚ ਵੱਸਦੇ ਸਿੱਖਾਂ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬੀ ਲੇਨ ਵਿਚ ਰਹਿੰਦੇ ਸਿੱਖਾਂ ਨੂੰ ਫਿਰ ਨੋਟਿਸ ਜਾਰੀ ਕੀਤੇ ਗਏ ਹਨ। 200 ਸਾਲਾਂ ਤੋਂ ਸ਼ਿਲੌਂਗ ਵਿਚ ਰਹਿ ਰਿਹਾ ਸਿੱਖ ਭਾਈਚਾਰਾ ਹੁਣ ਮਹਿਫ਼ੂਜ਼ ਨਜ਼ਰ ਨਹੀਂ ਆ ਰਿਹਾ। ਨਗਰ ਨਿਗਮ ਵੱਲੋਂ ਸ਼ਿਲੌਂਗ ਵਿਚ ਮੁੜ ਸਿੱਖਾਂ ਦੇ ਘਰਾਂ ਤੇ ਦੁਕਾਨਾਂ ਦੇ ਬਾਹਰ ਨੋਟਿਸ ਲਾਏ ਗਏ ਹਨ।ਉਨ੍ਹਾਂ ਤੋਂ ਘਰਾਂ ਤੇ ਦੁਕਾਨਾਂ ਦੇ ਕਾਨੂੰਨੀ ਦਸਤਾਵੇਜ਼ ਮੰਗੇ ਗਏ ਹਨ। ਇਹ ਨੋਟਿਸ ਨਗਰ ਨਿਗਮ ਬੋਰਡ ਵੱਲੋਂ ਲਗਾਏ ਗਏ ਹਨ। ਜਿਸ ਨਾਲ ਸਿੱਧੇ ਤੌਰ ਉੱਤੇ 350 ਦੇ ਕਰੀਬ ਸਿੱਖ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ 31 ਮਈ, 2019 ਨੂੰ ਸਿੱਖ ਪਰਿਵਾਰਾਂ ਦੇ ਘਰਾਂ ਦੇ ਬਾਹਰ ਨੋਟਿਸ ਲਗਾਏ ਗਏ ਸਨ। ਉੱਧਰ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਕਮੇਟੀ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਕਿ ਸ਼ਿਲੌਂਗ ਨੂੰ ਲੈ ਕੇ 1 ਸਾਲ ਪਹਿਲਾਂ ਉਨ੍ਹਾਂ ਕੇਸ ਪਾਇਆ ਸੀ। ਉਸ ਵੇਲੇ ਕੇਸ ਦਾ ਫ਼ੈਸਲਾ ਹੱਕ ‘ਚ ਆਇਆ ਸੀ, ਪਰ ਦਿੱਲੀ ਕਮੇਟੀ ਕੋਰਟ ‘ਚ ਪੂਰੀ ਜਾਣਕਾਰੀ ਨਹੀਂ ਲੈ ਕੇ ਗਈ, ਜਿਸ ਦੇ ਚੱਲਦਿਆਂ ਸ਼ਿਲੌਂਗ ‘ਚ ਰਹਿੰਦੇ ਸਿੱਖਾਂ ਨੂੰ ਮੁੜ ਨੋਟਿਸ ਦੇ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਘਰ ਖ਼ਾਲੀ ਕਰਵਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ। ਸਿੱਖਾਂ ਨੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਸੀ ਤੇ ਪੰਜਾਬ ਸਰਕਾਰ ਸਣੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦਾ ਵਫ਼ਦ ਵੀ ਸ਼ਿਲੌਂਗ ਗਿਆ, ਪਰ ਅਜੇ ਤੱਕ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਹੋ ਸਕਿਆ।