Copyright & copy; 2019 ਪੰਜਾਬ ਟਾਈਮਜ਼, All Right Reserved
ਆਪਸੀ ਉਲਝਣਾ ਕਾਰਣ ਆਰਥਿਕ ਮੰਦੀ ਵੱਧ ਰਹੇ ਦੁਨੀਆ ਦੇ ਕਈ ਦੇਸ਼

ਆਪਸੀ ਉਲਝਣਾ ਕਾਰਣ ਆਰਥਿਕ ਮੰਦੀ ਵੱਧ ਰਹੇ ਦੁਨੀਆ ਦੇ ਕਈ ਦੇਸ਼

ਵਾਸ਼ਿੰਗਟਨ : ਸਾਲ 2008 ਤੋਂ ਬਾਅਦ ਆਰਥਿਕ ਮੰਦੀ ਦੀਆਂ ਖ਼ਬਰਾਂ ਨੇ ਫੇਰ ਸਾਰੀ ਦੁਨੀਆ ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਅਰਥਵਿਵਸਥਾ ਨੂੰ ਅਜੇ ਮੰਦੀ ਦਾ ਨਾਂਅ ਨਹੀਂ ਦਿੱਤਾ ਗਿਆ ਹੈ ਪਰ ਅਮਰੀਕਾ ਇਸ ਤੋਂ ਨਜਿੱਠਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਨੇ 1995 ਤੋਂ ਬਾਅਦ ਪੰਜਵੀਂ ਵਾਰ ਰੇਟ ਕੱਟ ਕੇਮਪੇਨ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ 1995, 1998, 2000 ਤੇ 2007 ਵਿੱਚ ਵਿਆਜ ਦਰਾਂ ਨੂੰ ਘਟਾਇਆ ਹੈ।
ਮਈ 2019 ਤੋਂ ਪਹਿਲੇ ਇੱਕ ਸਾਲ ‘ਚ ਅਮਰੀਕਾ ਵਿੱਚ ਕੰਜ਼ਿਊਮਰ ਪ੍ਰੋਸੈੱਸਡ ਫੂਡ ਵਿੱਚ ਡੇਢ ਫ਼ੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਜਾ ਚੁੱਕਾ ਹੈ ਜੋ 2009 ਵਿੱਚ ਵੀ ਸੀ। ਅਮਰੀਕਾ ਦਾ ਮਨਿਉਫੇਕਚਰਿੰਗ ਸੈਕਟਰ ਜੋ 10 ਫ਼ੀਸਦੀ ਹੈ ਉਸ ਤੇ ਗਲੋਬਲ ਸਲੋੜਾਉਂ ਦਾ ਸਭ ਤੋਂ ਜ਼ਿਆਦਾ ਅਸਰ ਪੀ ਹੈ।
ਉੱਥੇ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਵਧਣ ਨੂੰ ਵੀ ਅਰਥਵਿਵਸਥਾ ਚ ਆਈ ਖੜੋਤ ਦੀ ਨਿਸ਼ਾਨੀ ਮੰਨਿਆ ਜਾ ਰਿਹਾ ਹੈ।
ਚੀਨ ਦੀ ਆਰਥਕ ਵਿਕਾਸ ਦਰ ਤਿੰਨ ਦਹਾਕਿਆਂ ਚ ਸਭ ਤੋਂ ਥੱਲੇ ਹੈ। ਅਮਰੀਕਾ ਨਾਲ ਉਸ ਦੇ ਟਰੇਡ ਵਾਰ ਨੂੰ ਇਸ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ। ਚੀਨ ਦੀ ਦੇਸ਼ ਵਿੱਚ ਤਿਆਰ ਕੀਤੇ ਸਮਾਨ ਅਤੇ ਸੇਵਾਵਾਂ ਦਾ ਮੁੱਲ ਨਿਰਧਾਰਨ (ਜੀ ਡੀ ਪੀ) ਵਿੱਚ ਦੂਜੀ ਤਿਮਾਹੀ ਵਿੱਚ 6.2% ਘਟੀ ਹੈ ਤੇ 1992 ਤੋਂ ਬਾਅਦ ਚੀਨ ਨੇ ਹਰ ਤਿੰਨ ਮਹੀਨੇ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਹੁਣ ਤੱਕ ਦੇ ਸਭ ਤੋਂ ਵੱਡੀ ਗਿਰਾਵਟ ਹੈ।
ਚੀਨ ਦੀ ਇਸ ਹਾਲਤ ਦਾ ਅਸਰ ਸਾਰੀ ਦੁਨੀਆ ਤੇ ਪੈ ਸਕਦਾ ਹੈ ਕਿਉਂਕਿ ਚੀਨ ਦੁਨੀਆ ਦੀ ਅਰਥਵਿਵਸਥਾ ਦੇ ਵਿਕਾਸ ਤੇ ਇੱਕ ਤਿਹਾਈ ਯੋਗਦਾਨ ਪਾ ਰਿਹਾ ਹੈ ਪਰ ਇਸ ਦਾ ਜ਼ਿਆਦਾ ਅਸਰ ਭਾਰਤ ਤੇ ਪੈਣ ਦੀ ਉਮੀਦ ਨਹੀਂ ਹੈ।
ਇਟਲੀ ‘ਚ ਪਿਛਲੇ ਇੱਕ ਦਹਾਕੇ ‘ਚ ਤੀਜੀ ਵਾਰ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। 2013 ਤੋਂ ਬਾਅਦ ਇੱਥੇ ਪਹਿਲੀ ਵਾਰ ਮੰਦੀ ਆਈ ਹੈ। ਜੀ ਦੀ ਪੀ ਲਗਾਤਾਰ ਡਿਗ ਰਹੀ ਹੈ।
ਜਰਮਨੀ ਦੀ ਅਰਥਵਿਵਸਥਾ ਚ ਆਈ ਮੰਦੀ ਦਾ ਅਸਰ ਯੂਰੋ ਜ਼ੋਨ ਦੇ ਬਾਕੀ ਦੇਸ਼ਾਂ ਇਟਲੀ, ਫਰਾਂਸ, ਪੋਲੈਂਡ, ਤੇ ਸਪੇਨ ਤੇ ਵੀ ਪੀ ਹੈ।