ਰੁਝਾਨ ਖ਼ਬਰਾਂ
ਬੀ.ਸੀ. ‘ਚ ਵੈਕਸੀਨ ਦੇ ਨਵੇਂ ਨਿਯਮਾਂ ਵਿਰੁੱਧ ਰੋਸ ਵਿਖਾਵੇ ਜਾਰੀ 

ਬੀ.ਸੀ. ‘ਚ ਵੈਕਸੀਨ ਦੇ ਨਵੇਂ ਨਿਯਮਾਂ ਵਿਰੁੱਧ ਰੋਸ ਵਿਖਾਵੇ ਜਾਰੀ

ਵੈਨਕੂਵਰ, : ਵੈਕਸੀਨ ਪਾਸਪੋਰਟ ਦਾ ਨਿਯਮ ਕੁਝ ਕੈਨੇਡਾ ਵਾਸੀਆਂ ਨੂੰ ਬਿਲਕੁਲ ਪਸੰਦ ਨਹੀਂ ਆ ਰਿਹਾ ਅਤੇ ਉਨ੍ਹਾਂ ਵੱਲੋਂ ਮੁਲਕ ਵਿਚ ਵੱਖ-ਵੱਖ ਥਾਵਾਂ ‘ਤੇ ਰੋਸ ਵਿਖਾਵਿਆਂ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ ਹੈ। ਮਾਮਲਾ ਰੋਸ ਵਿਖਾਵਿਆਂ ਤੱਕ ਸੀਮਤ ਨਹੀਂ ਮੁਜ਼ਾਹਰਾਕਾਰੀਆਂ ਵੱਲੋਂ ਸਿਹਤ ਕਾਮਿਆਂ ਉਪਰ ਹਮਲੇ ਕਰਨ ਦੀਆਂ ਰਿਪੋਰਟਾਂ ਆ ਰਹੀਆਂ ਜਦਕਿ ਸਿਆਸਤਦਾਨਾਂ ਨੂੰ ਵੀ ਘੇਰਿਆ ਜਾ ਰਿਹਾ ਹੈ। ਵੈਨਕੂਵਰ ਵਿਖੇ ਹਸਪਤਾਲ ਦੇ ਬਾਹਰ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲਿਆਂ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਕਾਮਿਆਂ ਉਪਰ ਹਮਲੇ ਕੀਤੇ ਅਤੇ ਐਂਬੁਲੈਂਸਾਂ ਦੀ ਆਵਾਜਾਈ ਵਿਚ ਅੜਿੱਕੇ ਡਾਹੇ। ਮਰੀਜ਼ਾਂ ਨੂੰ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਅਤੇ ਪਹਿਲਾਂ ਤੋਂ ਦਾਖ਼ਲ ਮਰੀਜ਼ਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਵੈਨਵੂਕਰ ਦੇ ਮੇਅਰ ਕੈਨੇਡੀ ਸਟੀਵਰਟ ਵੱਲੋਂ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਬੀ.ਸੀ. ਦੇ ਕੈਮਲੂਪਸ, ਵਿਕਟੋਰੀਆ, ਕੈਲੋਨਾ ਅਤੇ ਪ੍ਰਿੰਸ ਜਾਰਜ ਇਲਾਕਿਆਂ ਵਿਚ ਵੀ ਰੋਸ ਵਿਖਾਵੇ ਹੋਣ ਦੀਆਂ ਰਿਪੋਰਟਾਂ ਹਨ।