ਰੁਝਾਨ ਖ਼ਬਰਾਂ
ਇੰਡੋ-ਕੈਨੇਡੀਅਨ ਯੂਥ ਕਲੱਬ ਵੀ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਦੀ ਹਮਾਇਤ ‘ਚ ਆਇਆ ਅੱਗੇ

ਇੰਡੋ-ਕੈਨੇਡੀਅਨ ਯੂਥ ਕਲੱਬ ਵੀ ਕੰਸਰਵੇਟਿਵ ਉਮੀਦਵਾਰ ਬਰੈਡ ਵਿਸ ਦੀ ਹਮਾਇਤ ‘ਚ ਆਇਆ ਅੱਗੇ

ਕਲੱਬ ਨੇ ਕਈ ਥਾਈਂ ਮੀਟਿੰਗਾਂ ਕਰਕੇ ਲੋਕਾਂ ਨੂੰ ਬਰੈਡ ਨਾਲ ਜੋੜਿਆ

ਐਬਟਸਫੋਰਡ, (ਬਰਾੜ-ਭਗਤਾ ਭਾਈ ਕਾ): ਕੈਨੇਡਾ ‘ਚ ਹੋਣ ਵਾਲੀਆਂ ਮੱਧ-ਕਾਲੀ ਚੋਣਾਂ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਭ ਤੋਂ ਵੱਡੇ ਹਲਕੇ ਮਿਸ਼ਨ ਮਾਸਕੀ ਫਰੇਜਰ ਕੈਨੀਅਨ ਤੋਂ ਕੰਸਰਵੇਟਿਵ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਬਰੈਡ ਵਿਸ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਥਾਨਿਕ ਸ਼ਹਿਰ ਦੀ ‘ਇੰਡੋ-ਕੈਨੇਡੀਅਨ ਯੂਥ ਕਲੱਬ’ ਨਾਂ ਦੀ ਸੱਭਿਆਚਾਰਕ ਪ੍ਰਸਿੱਧ ਸੰਸਥਾ ਵੱਲੋਂ ਇੱਕ ਇੱਕ ਦਿਨ ਵਿੱਚ ਕਈ ਕਈ ਥਾਂਵਾਂ ‘ਤੇ ਇਕੱਤਰਤਾਵਾਂ ਕਰਕੇ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਬਰੈਡ ਵਿਸ ਨਾਲ ਜੋੜਿਆ ਜਿਹੜੇ ਕਿ ਸਿਰਫ਼ ਵੋਟਾਂ ਹੀ ਪਾਉਂਦੇ ਆ ਰਹੇ ਸਨ ਪਰ ਉਨ੍ਹਾਂ ਦਾ ਕਿਸੇ ਪਾਰਟੀ ਜਾਂ ਕਿਸੇ ਖ਼ਾਸ ਉਮੀਦਵਾਰ ਨਾਲ ਸੰਬੰਧ ਨਹੀਂ ਸੀ। ਕਲੱਬ ਨੇ ਅਜਿਹੇ ਲੋਕਾਂ ਦੀ ਅਗਵਾਈ ਕਰਕੇ ਉਨ੍ਹਾਂ ਨੂੰ ਹਮੇਸ਼ਾ ਲਈ ਬਰੈਡ ਵਿਸ ਨਾਲ ਜੋੜ ਦਿੱਤਾ। ਵੱਡੀ ਗਿਣਤੀ ਵਿੱਚ ਇਕੱਤਰ ਲੋਕਾਂ ਨੇ ਆਪਣੇ ਵੱਲੋਂ ਪੂਰਨ ਹਮਾਇਤ ਦਿੰਦਿਆਂ ਕਿਹਾ ਕਿ ਉਹ ਹਰ ਸਮੇਂ ਬਰੈਡ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹਿਣਗੇ।

ਇਸ ਮੌਕੇ ਕਲੱਬ ਵੱਲੋਂ ਬਰੈਡ ਵਿਸ ਨੂੰ ਹਮਾਇਤ ਦਿੰਦਿਆਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ ਅਤੇ ਉਹ ਬਰੈਡ ਵਿਸ ਦੀ ਚੋਣ ਵਿੱਚ ਹਰ ਪਲੇਟਫ਼ਾਰਮ ‘ਤੇ ਉਨ੍ਹਾਂ ਦੇ ਨਾਲ ਰਹਿ ਕੇ ਜਿੱਤ ਲਈ ਪੂਰੇ ਸਹਿਯੋਗ ਨਾਲ ਕੰਮ ਕਰਨਗੇ। ਉਨ੍ਹਾਂ ਬਰੈਡ ਨਾਲ ਵਾਅਦਾ ਕੀਤਾ ਕਿ ਕਲੱਬ ਵੱਲੋਂ ਵੱਧ ਤੋਂ ਵੱਧ ਸਮੂਹ ਲੋਕਾਂ ਨੂੰ ਬੇਨਤੀ ਕਰਕੇ ਬਰੈਡ ਦੇ ਨਾਲ ਜੋੜਣ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਕਲੱਬ ਦੇ ਪ੍ਰਧਾਨ ਜੋਧਾ ਚਕਰ ਦੀ ਅਗਵਾਈ ਹੇਠ ਚੱਲ ਰਹੇ ਯੂਥ ਕਲੱਬ ਦੇ ਸਾਰੇ ਮੈਂਬਰਾਂ ਆਪਣੇ ਵੱਲੋਂ ਨਿੱਜੀ ਤੌਰ ‘ਤੇ ਵੀ ਲੋਕਾਂ ਨਾਲ ਰਾਬਤਾ ਰੱਖ ਰਹੇ ਹਨ ਤਾਂ ਕਿ ਬਰੈਡ ਵਿਸ ਨੂੰ ਜਿੱਤ ਦਿਵਾਉਣ ਵਿੱਚ ਸਫਲ ਹੋ ਸਕਣ।