ਰੁਝਾਨ ਖ਼ਬਰਾਂ
ਫੈਡਰਲ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ

ਫੈਡਰਲ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ

ਔਟਵਾ : ਕੈਨੇਡਾ ਦੀਆਂ 44ਵੀਆਂ ਫੈਡਲਰ ਚੋਣਾਂ ਨੂੰ ਤਕਰੀਬਨ 10 ਦਿਨ ਬਾਕੀ ਰਹਿ ਗਏ ਹਨ ਅਤੇ ਵੱਖ ਵੱਖ ਪਾਰਟੀਆਂ ਦੇ ਮੁੱਖ ਪਾਰਟੀਆਂ ਦੇ ਆਗੂਆਂ ‘ਚ 8 ਅਤੇ 9 ਸਤੰਬਰ ਨੂੰ ਫਰੈਂਚ ਅਤੇ ਅੰਗਰੇਜ਼ੀ ‘ਚ ਕਈ ਨੀਤੀਆਂ ‘ਤੇ ਬਹਿਸ ਵੀ ਹੋ ਚੁੱਕੀ ਹੈ। ਇਸ ਬਹਿਸ ਦਾ ਕੈਨੇਡੀਅਨਜ਼ ‘ਤੇ ਡੂੰਘਾ ਅਸਰ ਹੁੰਦਾ ਹੈ। ਇਸੇ ਬਹਿਸ ਦਾ ਕੈਨੇਡੀਅਨ ਵੋਟਰਾਂ ਦੇ ਮਨਾਂ ‘ਤੇ ਕਾਫੀ ਅਸਰ ਹੁੰਦਾ ਹੈ ਕਿ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਅਤੇ ਕਿਸ ਪਾਰਟੀ ਦੀਆਂ ਨੀਤੀਆਂ ਕੈਨੇਡੀਅਨਜ਼ ਲਈ ਭਵਿੱਖ ‘ਚ ਫਾਇਦੇਮੰਦ ਹਨ। ਇਸ ਲਈ ਵੱਖ ਵੱਖ ਪ੍ਰਮੁੱਖ ਪਾਰਟੀ ਨੇ ਆਗੂਆਂ ਨੇ ਲੋਕਾਂ ਨੂੰ ਆਪਣੀਆਂ ਨੀਤੀਆਂ ਦੱਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਦੌਰਾਨ ਕੁਝ ਮਾੜੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ ਜਿਨ੍ਹਾਂ ‘ਚ ਐਂਟੀ ਵੈਕਸੀਨੇਸ਼ਨ ਮੁਜ਼ਾਹਰਾਕਾਰੀਆਂ ਵੱਲੋਂ ਜਸਟਿਨ ਟਰੂਡੋ ‘ਤੇ ਬੱਜਰੀ ਸੁੱਟੀ ਗਈ ਜਿਸ ਦਾ ਵੱਖ ਵੱਖ ਪਾਰਟੀਆਂ ਨੇ ਨਿਖੇਧੀ ਵੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ। ਇਸ ‘ਤੇ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਪੁਲਿਸ ਆਪਣੀ ਕਾਰਵਾਈ ਕਰੇਗੀ। ਮਾਂਟਰੀਅਲ ਵਿੱਚ ਟਰੂਡੋ ਨੇ ਐਲਾਨ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਰਾਹ ਤੋਂ ਥਿੜਕਣ ਨਹੀਂ ਵਾਲੇ ਸਗੋਂ ਹੁਣ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜਿਸ ਕੋਲ ਸਕਿਊਰਿਟੀ ਗਾਰਡ ਨਹੀਂ ਹਨ, ਜਿਹੜੇ ਲੇਟ ਨਾਈਟ ਸ਼ਿਫਟ ਲਈ ਹਸਪਤਾਲ ਜਾਂਦੇ ਸਮੇਂ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਹਨ ਕਿ ਕੋਈ ਐਂਟੀ ਵੈਕਸਰ ਆ ਕੇ ਉਨ੍ਹਾਂ ਦਾ ਮਾਸਕ ਨਾ ਉਤਾਰ ਦੇਵੇ ਜਾਂ ਉਨ੍ਹਾਂ ਉੱਤੇ ਹਮਲਾ ਨਾ ਕਰ ਦੇਵੇ, ਅਜਿਹੇ ਲੋਕਾਂ ਦੀ ਹਿਫਾਜ਼ਤ ਯਕੀਨੀ ਬਣਾਈ ਜਾ ਸਕੇ।ਅਸੀਂ ਜਮਹੂਰੀ ਪ੍ਰਕਿਰਿਆ ਉੱਤੇ ਅਜਿਹੇ ਲੋਕਾਂ ਦੇ ਗੁੱਸੇ ਨੂੰ ਹਾਵੀ ਨਹੀਂ ਹੋਣ ਦੇਵਾਂਗੇ।
ਇਸ ਦੇ ਨਾਲ ਹੀ ਟਰੂਡੋ ਨੇ ਆਪਣੇ ਵਿਰੋਧੀ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਉਹ ਜਿਹੜੇ ਵਾਅਦੇ ਕਰ ਰਹੇ ਹਨ ਉਨ੍ਹਾਂ ਉੱਤੇ ਕਿੰਨਾਂ ਖਰਚਾ ਆਵੇਗਾ ਇਸ ਬਾਰੇ ਉਹ ਕੈਨੇਡੀਅਨਜ਼ ਨੂੰ ਕੁੱਝ ਨਹੀਂ ਦੱਸ ਰਹੇ। ਕੰਜ਼ਰਵੇਟਿਵਾਂ ਦੇ ਪਲੇਟਫਾਰਮ ਨੂੰ ਪਲੇਟਫਾਰਮ ਵੀ ਨਹੀਂ ਆਖਿਆ ਜਾ ਸਕਦਾ ਕਿਉਂਕਿ ਉਸ ਵਿੱਚ ਖਰਚੇ ਬਾਰੇ ਕੋਈ ਪਾਰਦਰਸ਼ਤਾ ਨਹੀਂ ਅਪਣਾਈ ਗਈ। ਲਿਬਰਲ ਪਲੇਟਫਾਰਮ ਵਾਂਗ ਉਨ੍ਹਾਂ ਵੱਲੋਂ ਇਹ ਨਹੀਂ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਕਿਸ ਅਧਾਰ ਉੱਤੇ ਬਜਟ ਨੂੰ ਸੰਤੁਲਿਤ ਕਰਨ ਦੇ ਦਾਅਵੇ ਕਰ ਰਹੇ ਹਨ। ਓਟੂਲ ਆਪਣਾ ਕੰਮ ਨਹੀਂ ਦਰਸ਼ਾ ਰਹੇ, ਉਨ੍ਹਾਂ ਵੱਲੋਂ ਇਸ ਬਾਬਤ ਕੋਈ ਹੋਮਵਰਕ ਨਹੀਂ ਕੀਤਾ ਜਾ ਰਿਹਾ।ਜੇ ਤੁਸੀਂ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋਂ ਤਾਂ ਤੁਹਾਨੂੰ ਘੱਟੋ ਘੱਟ ਕੈਨੇਡੀਅਨਜ਼ ਨਾਲ ਤਾਂ ਇਮਾਨਦਾਰ ਹੋਣਾ ਹੀ ਹੋਵੇਗਾ।
ਇਸ ਦੀ ਪ੍ਰਤੀਕਿਰਿਆ ਵਜੋਂ ਓਟੂਲ ਨੇ ਆਖਿਆ ਕਿ ਉਨ੍ਹਾਂ ਦੇ ਪਲੇਟਫਾਰਮ ਵਿੱਚ ਗੰਨ ਕੰਟਰੋਲ ਪਾਲਿਸੀ ਨੂੰ ਲੈ ਕੇ ਤਬਦੀਲੀ ਤੋਂ ਇਲਾਵਾ ਸਾਰੇ ਖਰਚਿਆਂ ਦਾ ਵੇਰਵਾ ਦਿੱਤਾ ਜਾਵੇਗਾ, ਪਰ ਉਹ ਇਹ ਨਹੀਂ ਦੱਸ ਸਕੇ ਕਿ ਇਹ ਕਦੋਂ ਉਪਲਬਧ ਹੋਵੇਗਾ।ਓਟੂਲ ਵੱਲੋਂ ਆਪਣੇ ਸਾਰੇ ਉਮੀਦਵਾਰਾਂ ਨੂੰ ਵੈਕਸੀਨੇਟ ਕਰਵਾਉਣ ਦੀ ਸ਼ਰਤ ਵੀ ਨਹੀਂ ਰੱਖੀ ਗਈ ਉਨ੍ਹਾਂ ਵੱਲੋਂ ਸਗੋਂ ਰੈਪਿਡ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਈ ਮੁੱਦਿਆਂ ਉੱਤੇ ਟਰੂਡੋ ਦੇ ਪੱਖ ਨਾਲ ਅਸਹਿਮਤੀ ਪ੍ਰਗਟਾਈ ਤੇ ਆਖਿਆ ਕਿ ਕਲਾਈਮੇਟ ਸੰਕਟ ਵੱਲ ਵੀ ਉਨ੍ਹਾਂ ਦਾ ਧਿਆਨ ਬਹੁਤ ਘੱਟ ਹੈ।ਉਨ੍ਹਾਂ ਟਰੂਡੋ ਉੱਤੇ ਮੁਜ਼ਾਹਰਾਕਾਰੀਆਂ ਵੱਲੋਂ ਬੱਜਰੀ ਸੁੱਟੇ ਜਾਣ ਵਾਲੀ ਘਟਨਾ ਦੀ ਨਿਖੇਧੀ ਕੀਤੀ।ਟੋਰਾਂਟੋ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾ ਆਖਿਆ ਕਿ ਤੁਸੀਂ ਆਪ ਵੇਖ ਚੁੱਕੇ ਹੋਂ ਕਿ ਭਾਵੇਂ ਹਾਊਸਿੰਗ, ਕਲਾਈਮੇਟ ਸੰਕਟ, ਅਫੋਰਡੇਬਿਲਿਟੀ ਜਾਂ ਹੈਲਥ ਕੇਅਰ ਵਰਗਾ ਕੋਈ ਵੀ ਮੁੱਦਾ ਹੋਵੇ, ਪਿਛਲੇ ਛੇ ਸਾਲਾਂ ਵਿੱਚ ਟਰੂਡੋ ਨੇ ਕੀ ਕੀਤਾ ਹੈ? ਉਨ੍ਹਾਂ ਅਜਿਹੇ ਮੁੱਦਿਆਂ ਨੂੰ ਆਪਣੀ ਤਰਜੀਹ ਕਦੇ ਨਹੀਂ ਬਣਾਇਆ।ਪਰ ਸਾਡੀ ਪਾਰਟੀ ਨੂੰ ਮੌਕਾ ਦੇ ਕੇ ਤੁਸੀਂ ਹਾਲਾਤ ਬਿਹਤਰ ਬਣਾ ਸਕਦੇ ਹੋਂ।