ਰੁਝਾਨ ਖ਼ਬਰਾਂ
ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ‘ਚ ਫਿਲਹਾਲ ਵਾਧਾ ਨਾ ਕਰਨ ਦਾ ਫੈਸਲਾ

ਬੈਂਕ ਆਫ਼ ਕੈਨੇਡਾ ਵਲੋਂ ਵਿਆਜ਼ ਦਰਾਂ ‘ਚ ਫਿਲਹਾਲ ਵਾਧਾ ਨਾ ਕਰਨ ਦਾ ਫੈਸਲਾ

ਔਟਵਾ: ਕੈਨੇਡਾ ‘ਚ ਕੋਵਿਡ-19 ਮਹਾਂਮਾਰੀ ਦੀ ਅਗਲੀ ਲਹਿਰ ਦੌਰਾਨ ਸਪਲਾਈ ਵਿੱਚ ਵਿਘਨ ਪੈਣ ਨਾਲ ਆਰਥਿਕ ਰਿਕਵਰੀ ਵਿੱਚ ਅੜਿੱਕਾ ਪੈਣ ਦਾ ਹਵਾਲਾ ਦਿੰਦਿਆਂ ਬੈਂਕ ਆਫ਼ ਕੈਨੇਡਾ ਵਲੋਂ ਇੱਕ ਵਾਰ ਫਿਰ ਆਪਣੀਆਂ ਵਿਆਜ਼ ਦਰਾਂ ‘ਚ ਕੀਤਾ ਜਾਣ ਵਾਲਾ ਵਾਧਾ ਰੋਕ ਦਿੱਤਾ ਗਿਆ ਹੈ ਅਤੇ ਬੈਂਕ ਆਫ਼ ਕੈਨੇਡਾ ਵਲੋਂ ਆਪਣੀਆਂ ਵਿਆਜ਼ ਦਰਾਂ ਪਹਿਲਾਂ ਜਿੰਨੀਆਂ 0.25 ਫੀਸਦੀ ‘ਤੇ ਹੀ ਰੱਖੀਆਂ ਗਈਆਂ ਹਨ।
ਬੈਂਕ ਨੇ ਆਪਣੇ ਫੈਸਲੇ ਵਿੱਚ ਆਖਿਆ ਕਿ ਹਾਲ ਦੀ ਘੜੀ ਰਿਕਵਰੀ ਜਾਰੀ ਹੈ ਜਿਸ ਲਈ ਮੁੱਦਰਾ ਸਬੰਧੀ ਵਿਲੱਖਣ ਨੀਤੀ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਅਰਥਸ਼ਾਸਤਰੀਆਂ ਨੇ ਪਹਿਲਾਂ ਹੀ ਇਹ ਅਨੁਮਾਨ ਲਗਾ ਲਿਆ ਸੀ ਕਿ ਉਮੀਦ ਹੈ ਕਿ ਬੈਂਕ ਆਪਣੀਆਂ ਵਿਆਜ ਦਰਾਂ ਵਾਧਾ ਨਾ ਕਰਦੇ ਹੋਏ ਵਿਆਜ਼ ਦਰਾਂ 0.25 ਫੀਸਦੀ ਉੱਤੇ ਹੀ ਸਥਿਰ ਰੱਖੀਆਂ ਜਾਣਗੀਆਂ। ਪਰ ਬੈਂਕ ਦੀ ਅਰਥਚਾਰੇ ਬਾਰੇ ਕੀ ਰਾਇ ਹੈ ਇਹ ਜਾਨਣ ਦੀ ਸਾਰੇ ਤਾਂਘ ਲਾਈ ਬੈਠੇ ਹਨ। ਵਿਆਜ ਦਰਾਂ ਬਾਰੇ ਫੈਸਲਾ ਵੀਰਵਾਰ ਨੂੰ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲੈਮ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਪਹਿਲਾਂ ਆ ਰਿਹਾ ਹੈ।