
ਚੰਗੀ ਸਿਹਤ ਅਤੇ ਤੰਦਰੁਸਤੀ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ
- – ਭੋਜਨ ਲੈਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਜਾਂ ਰਾਖ ਨਾਲ ਧੋ ਲਓ ਅਤੇ ਮੂੰਹ ਨੂੰ ਸਾਫ਼ ਕਰ ਲਓ।
- – ਭੋਜਨ ਹਮੇਸ਼ਾ ਤਾਜ਼ਾ ਲਓ। ਚੰਗੀ ਤਰ੍ਹਾਂ ਚਬਾ ਕੇ ਖਾਓ। ਭੁੱਖ ਦੇ ਅਨੁਸਾਰ ਹੀ ਭੋਜਨ ਲਓ, ਸਵਾਦ ਦੇ ਅਨੁਸਾਰ ਨਹੀਂ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਭੋਜਨ ਸਰੀਰ ਲਈ ਲਿਆ ਜਾਂਦਾ ਹੈ ਨਾ ਕਿ ਸਵਾਦ ਲਈ।
- – ਮਿਰਚ-ਮਸਾਲੇ ਅਤੇ ਤੇਲ ਦੀ ਵਰਤੋਂ ਘੱਟ ਤੋਂ ਘੱਟ ਕਰੋ। ਜਿਥੋਂ ਤੱਕ ਹੋ ਸਕੇ, ਸਬਜ਼ੀਆਂ ਉਬਾਲ ਕੇ ਹੀ ਲਓ। ਸਲਾਦ ਭੋਜਨ ਨੂੰ ਦਿਲਚਸਪ ਬਣਾਉਂਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।
- – ਬੇਹਾ ਅਤੇ ਭਾਰੀ ਭੋਜਨ ਦਾ ਤਿਆਗ ਕਰੋ। ਹਮੇਸ਼ਾ ਅਸਾਨੀ ਨਾਲ ਪਚਣ ਵਾਲੇ ਪਦਾਰਥ ਹੀ ਖਾਓ।
- – ਭੋਜਨ ਤੋਂ ਬਾਅਦ ਫ਼ਲਾਂ ਦੀ ਵਰਤੋਂ ਸਿਹਤ ਅਤੇ ਤੰਦਰੁਸਤੀ ਲਈ ਬਹੁਤ ਵਧੀਆ ਹੈ।
- – ਆਪਣੀ ਸਮਰੱਥਾ ਮੁਤਾਬਿਕ ਹੀ ਕੰਮ ਕਰੋ।
- – ਦਿਮਾਗ ਨੂੰ ਹਰ ਰੋਜ਼ 6 ਤੋਂ 8 ਘੰਟੇ ਦਾ ਆਰਾਮ ਦਿਓ।
- – ਰਾਤ ਨੂੰ ਹੱਥ-ਪੈਰ ਧੋ ਕੇ ਹੀ ਬਿਸਤਰ ‘ਤੇ ਜਾਓ।
- – ਸੌਣ ਸਮੇਂ ਡੂੰਘੇ ਸਾਹ ਲਓ। ਇਸ ਨਾਲ ਫੇਫੜਿਆਂ ਦੇ ਹਰੇਕ ਭਾਗ ਨੂੰ ਆਕਸੀਜਨ ਮਿਲਦੀ ਹੈ।
- – ਸੌਣ ਤੋਂ 3 ਘੰਟੇ ਪਹਿਲਾਂ ਹੀ ਭੋਜਨ ਕਰ ਲਓ ਅਤੇ ਭੋਜਨ ਤੋਂ ਬਾਅਦ ਕੁਝ ਦੇਰ ਟਹਿਲੋ।
- – ਕਦੇ ਵੀ ਗੁੱਸਾ ਨਾ ਕਰੋ। ਹਮੇਸ਼ਾ ਪਿਆਰ ਅਤੇ ਆਪਣੇਪਨ ਦਾ ਵਿਵਹਾਰ ਰੱਖੋ।
- – ਕਦੇ ਕਿਸੇ ਗੱਲ ਦੀ ਚਿੰਤਾ ਨਾ ਕਰੋ। ਤੁਹਾਡੇ ਸਰੀਰ ਲਈ ਚਿੰਤਾਵਾਂ ਸਿਉਂਕ ਦਾ ਕੰਮ ਕਰਦੀਆਂ ਹਨ। ਇਸ ਲਈ ਇਨ੍ਹਾਂ ਤੋਂ ਦੂਰ ਹੀ ਰਹੋ।
- – ਚੰਗੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਕਿਸੇ ਨੇ ਕਿਹਾ ਹੈ ਕਿ ਚੰਗੀ ਨੀਂਦ ਲਈ ਘੋੜੇ ਵੇਚ ਕੇ ਸੌਵੋਂ ਅਰਥਾਤ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਜਾਓ।