ਖ਼ਤਰਨਾਕ ਹੁੰਦੇ ਹਨ ਰਸਾਇਣਾਂ ਨਾਲ ਪੱਕੇ ਫ਼ਲ

ਖ਼ਤਰਨਾਕ ਹੁੰਦੇ ਹਨ ਰਸਾਇਣਾਂ ਨਾਲ ਪੱਕੇ ਫ਼ਲ

ਅੱਜਕਲ੍ਹ ਫਲਾਂ ਦੇ ਵਪਾਰੀ ਜ਼ਿਆਦਾ ਕਮਾਉਣ ਅਤੇ ਛੇਤੀ ਪੂੰਜੀ ਵਧਾਉਣ ਲਈ ਕੱਚੇ ਫਲਾਂ ਨੂੰ ਖ਼ਰੀਦ ਕੇ ਉਨ੍ਹਾਂ ਨੂੰ ਅਨੇਕਾਂ ਰਸਾਇਣਾਂ ਨਾਲ ਪਕਾ ਕੇ ਵੇਚਦੇ ਹਨ। ਅਜਿਹੇ ਪੱਕੇ ਫਲ ਖਾਣ ਵਾਲੇ ਦੀ ਸਿਹਤ ਲਈ ਨੁਕਸਾਨਦੇਹ ਸਿੱਧ ਹੁੰਦੇ ਹਨ ਪਰ ਹੁਣ ਤਾਂ ਵਪਾਰੀ ਸੀਮਾ ਲੰਘ ਗਏ ਹਨ। ਉਹ ਕੱਚੇ ਫਲਾਂ ਨੂੰ ਪਕਾਉਣ ਲਈ ਬੇਹੱਦ ਖ਼ਤਰਨਾਕ ਚਾਈਨੀਜ਼ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ।
ਜੇ ਤੁਸੀਂ ਤੰਦਰੁਸਤੀ ਲਈ ਫਲ ਖਾਣ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਅਜਿਹੇ ਪੱਕੇ ਫਲ ਲਾਭਦਾਇਕ ਹੋਣ ਦੀ ਬਜਾਏ ਨੁਕਸਾਦਾਇਕ ਸਿੱਧ ਹੋ ਸਕਦੇ ਹਨ। ਫਲਾਂ ਨੂੰ ਪਕਾਉਣ ਲਈ ਬਾਜ਼ਾਰ ਵਿਚ ਹੁਣ ਕੈਲਸ਼ੀਅਮ ਕਾਰਬਾਈਡ ਤੇ ਗੈਸ ਤੋਂ ਇਲਾਵਾ ਖ਼ਤਰਨਾਕ ਚਾਈਨੀਜ਼ ਰਸਾਇਣ ਵੀ ਉਪਲਬਧ ਹਨ, ਜਿਨ੍ਹਾਂ ਦੀ ਵਰਤੋਂ ਫਲਾਂ ਦੇ ਵਪਾਰੀ ਕਰ ਰਹੇ ਹਨ। ਇਸ ਨਾਲ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।
ਰਸਾਇਣਾਂ ਨੂੰ ਪਾਣੀ ਵਿਚ ਮਿਲਾ ਕੇ ਉਸ ਵਿਚ ਫਲਾਂ ਨੂੰ ਡੁਬੋ ਕੇ ਬਾਹਰ ਕੱਢ ਕੇ ਢਕ ਦੇਣ ਨਾਲ ਇਹ ਫਲ ਰਾਤੋ-ਰਾਤ ਪੱਕ ਜਾਂਦੇ ਹਨ।
ਚਾਈਨੀਜ਼ ਰਸਾਇਣਾਂ ਨਾਲ ਫਲ ਹੋਰ ਵੀ ਛੇਤੀ ਪੱਕ ਜਾਂਦੇ ਹਨ। ਇਨ੍ਹਾਂ ਫਲਾਂ ਨੂੰ ਖਾਣ ਨਾਲ ਗੰਭੀਰ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ। ਇਸ ਨਾਲ ਗੰਭੀਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਰਸਾਇਣਾਂ ਨਾਲ ਪਕਾਏ ਗਏ ਫਲ ਹਰ ਪੱਖੋਂ ਸਿਹਤ ਲਈ ਖ਼ਤਰਨਾਕ ਹੁੰਦੇ ਹਨ। ਕੁਝ ਰਸਾਇਣਾਂ ਨਾਲ ਫਲ 1 ਘੰਟੇ ਦੇ ਅੰਦਰ ਪੂਰੀ ਤਰ੍ਹਾਂ ਪੱਕ ਜਾਂਦੇ ਹਨ।
ਬਾਜ਼ਾਰ ਵਿਚ ਵਪਾਰੀ ਹੁਣ ਪੱਕੇ ਅਤੇ ਅੱਧ-ਪੱਕੇ ਫਲਾਂ ਨੂੰ ਮੰਗਵਾ ਕੇ ਵੇਚਣ ਦੀ ਬਜਾਏ ਕੱਚੇ ਫਲਾਂ ਨੂੰ ਮੰਗਵਾ ਕੇ ਅਤੇ ਇਸੇ ਤਰ੍ਹਾਂ ਰਸਾਇਣਾਂ ਨਾਲ ਪਕਾ ਕੇ ਵੇਚ ਰਹੇ ਹਨ ਅਤੇ ਭਾਰੀ ਲਾਭ ਕਮਾ ਰਹੇ ਹਨ। ਅਜਿਹੇ ਵਪਾਰੀ ਆਪਣੇ ਲਾਭ ਲਈ ਆਮ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿਚ ਪਾ ਰਹੇ ਹਨ। ਰਸਾਇਣਾਂ ਦੇ ਚਲਦੇ ਫਲ ਛੇਤੀ ਪੱਕ ਜਾਂਦੇ ਹਨ ਜੋ ਅਸਧਾਰਨ ਚਮਕਦਾਰ ਦਿਸਦੇ ਹਨ।
ਰਸਾਇਣਾਂ ਨਾਲ ਪੱਕੇ ਫਲ ਖਾਣ ‘ਤੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਗੈਸਟ੍ਰਿਕ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਕੈਂਸਰ, ਲਿਵਰ ਅਤੇ ਸਾਹ ਦੀ ਬਿਮਾਰੀ ਵੀ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅਸਧਾਰਨ ਚਮਕਦਾਰ ਫਲਾਂ ਤੋਂ ਦੂਰ ਰਹੋ, ਉਨ੍ਹਾਂ ਨੂੰ ਖਾਣ ਤੋਂ ਬਚੋ। ਕੁਦਰਤੀ ਢੰਗ ਨਾਲ ਪੱਕੇ ਫਲ ਦੀ ਆਪਣੀ ਸੁੰਦਰਤਾ ਹੁੰਦੀ ਹੈ। ਉਨ੍ਹਾਂ ਦੀ ਵਰਤੋਂ ਕਰੋ।