ਰੁਝਾਨ ਖ਼ਬਰਾਂ
ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ ਹੋਏ ਕੈਨੇਡਾ ਦੇ 3 ਸ਼ਹਿਰ

ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ‘ਚ ਸ਼ਾਮਿਲ ਹੋਏ ਕੈਨੇਡਾ ਦੇ 3 ਸ਼ਹਿਰ 

ਇੰਗਲੈਂਡ ਦੀ ਇਕ ਸੰਸਥਾ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਕਾਬਜ਼ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੌਰਨ ਨੂੰ ਇਸ ਸਾਲ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਵੇਖਣ ਵਿਸ਼ਵ ਦੇ 140 ਸ਼ਹਿਰਾਂ ‘ਚ ਕਰਵਾਇਆ ਗਿਆ ਅਤੇ ਇਹ ਵਧੀਆ ਸਿਹਤ ਸਹੂਲਤਾਂ, ਵਾਤਾਵਰਣ, ਉੱਚ ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੱਭਿਆਚਾਰ ‘ਤੇ ਆਧਾਰਿਤ ਸੀ। ਜਾਪਾਨ ਦੇ ਸ਼ਹਿਰ ਓਸਾਕਾ ਨੂੰ ਤੀਜਾ, ਕੈਨੇਡਾ ਦੇ ਸ਼ਹਿਰ ਕੈਲਗਰੀ ਨੂੰ ਚੌਥਾ ਅਤੇ ਸਿਡਨੀ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਇਸ ਦਰਜਾਬੰਦੀ ਵਿਚ ਵੈਨਕੂਵਰ ਨੂੰ ਛੇਵਾਂ, ਟੋਕੀਓ ਨੂੰ ਸੱਤਵਾਂ, ਟੋਰਾਂਟੋ ਨੂੰ ਅੱਠਵਾਂ ਦਰਜਾ ਪ੍ਰਾਪਤ ਹੋਇਆ ਹੈ। ਡੈਨਮਾਰਕ ਦਾ ਸ਼ਹਿਰ ਕਾਪਨਹੇਗਨ ਨੌਵੇਂ ਅਤੇ ਆਸਟ੍ਰੇਲੀਆਈ ਸ਼ਹਿਰ ਐਡੀਲੇਡ ਦਸਵੇਂ ਸਥਾਨ ‘ਤੇ ਸ਼ੁਮਾਰ ਹੋਇਆ ਹੈ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿਚ ਦਮਾਸਸ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ ਅਤੇ ਤ੍ਰਿਪੋਲੀ ਆਦਿ ਐਲਾਨੇ ਗਏ ਹਨ। ਰਹਿਣਯੋਗ ਸ਼ਹਿਰਾਂ ਦੀ ਟੌਪ-10 ਸੂਚੀ ਵਿਚ ਕੈਨੇਡਾ ਦੇ 3 ਸ਼ਹਿਰਾਂ ਨੇ ਬਾਜ਼ੀ ਮਾਰੀ ਹੈ। ਕੈਨੇਡਾ ਦੇ ਕੈਲਗਰੀ, ਵੈਨਕੂਵਰ ਅਤੇ ਟੋਰਾਂਟੋ ਨੂੰ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਮੰਨਿਆ ਗਿਆ ਹੈ। ਇਕਨਾਮਿਸਟ ਇਨਟੈਲੀਜੈਂਸ ਯੂਨਿਟ ਵਲੋਂ ਲੱਗਭਗ 140 ਸ਼ਹਿਰਾਂ ‘ਤੇ ਸਰਵੇ ਕੀਤਾ ਗਿਆ ਸੀ। ਯੂਨਿਟ ਵਲੋਂ 2018 ਦੇ ਦੁਨੀਆ ਦੇ ਸਭ ਤੋਂ ਵਧ ਰਹਿਣਯੋਗ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਸਰਵੇ ਵਿਚ 5 ਮਹੱਤਵਪੂਰਨ ਫੈਕਟਰ ਸਿਹਤ ਸਹੂਲਤਾਂ, ਸੱਭਿਆਚਾਰ, ਵਾਤਾਵਰਣ, ਸਿੱਖਿਆ ਅਤੇ ਇਨਫਰਾਸਟਕਚਰ ਆਦਿ ਦੇ ਆਧਾਰ ‘ਤੇ ਸਰਵੇ ਕੀਤਾ ਗਿਆ। ਇਸ ਸੂਚੀ ‘ਚ ਕੈਲਗਰੀ ਨੂੰ ਚੌਥਾ, ਵੈਨਕੂਵਰ ਨੂੰ ਛੇਵਾਂ ਅਤੇ ਟੋਰਾਂਟੋ ਨੂੰ ਸੱਤਵਾਂ ਸਥਾਨ ਮਿਲਿਆ ਹੈ। ਇਸ ਤੋਂ ਇਲਾਵਾ ਟੌਪ-10 ਸ਼ਹਿਰਾਂ ਦੀ ਸੂਚੀ ਵਿਚ ਆਸਟ੍ਰੇਲੀਆ ਦੇ ਮੈਲਬੌਰਨ ਨੂੰ ਦੂਜਾ, ਸਿਡਨੀ ਨੂੰ ਪੰਜਵਾਂ ਅਤੇ ਐਡੀਲੇਡ ਨੂੰ ਦੱਸਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿਚ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਪਹਿਲੇ ਨੰਬਰ ‘ਤੇ ਰਿਹਾ। ਦੱਸਣਯੋਗ ਹੈ ਕਿ ਇਕਨਾਮਿਸਟ ਇਨਟੈਲੀਜੈਂਟ ਯੂਨਿਟ ਹਰ ਸਾਲ ਦੁਨੀਆ ਦੇ ਰਹਿਣਯੋਗ ਸ਼ਹਿਰਾਂ ਦੀ ਸੂਚੀ ਜਾਰੀ ਕਰਦੀ ਹੈ। ਇਸ ਵਿਚ ਜੀਵਨ ਪੱਧਰ, ਸਿੱਖਿਆ, ਸਿਹਤ ਸਹੂਲਤਾਂ, ਵਾਤਾਵਰਣ, ਆਵਾਜਾਈ, ਸੱਭਿਆਚਾਰ ਆਦਿ ਦੇ ਆਧਾਰ ‘ਤੇ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਦੁਨੀਆ ਦੇ 10 ਸਭ ਤੋਂ ਖੂਬਸੂਰਤ ਸ਼ਹਿਰ

1. ਵਿਆਨਾ (ਆਸਟ੍ਰੀਆ)
2. ਮੈਲਬੌਰਨ (ਆਸਟ੍ਰੇਲੀਆ)
3. ਓਸਾਕਾ (ਜਾਪਾਨ)
4. ਕੈਲਗਰੀ (ਕੈਨੇਡਾ)
5. ਸਿਡਨੀ (ਆਸਟ੍ਰੇਲੀਆ)
6. ਵੈਨਕੂਵਰ (ਕੈਨੇਡਾ)
7. ਟੋਕੀਓ (ਜਾਪਾਨ)
8. ਟੋਰਾਂਟੋ (ਕੈਨੇਡਾ)
9. ਕਾਪਨਹੇਗਨ (ਡੈਨਮਾਰਕ)
10. ਐਡੀਲੇਡ (ਆਸਟ੍ਰੇਲੀਆ)