ਬੱਚਿਆਂ ਨੂੰ ਸਿਖਾਓ ਖਾਣਾ ਖਾਣ ਦੇ ਸਹੀ ਤੌਰ-ਤਰੀਕੇ

ਬੱਚਿਆਂ ਨੂੰ ਸਿਖਾਓ ਖਾਣਾ ਖਾਣ ਦੇ ਸਹੀ ਤੌਰ-ਤਰੀਕੇ

ਮੇਜ਼-ਕੁਰਸੀ ‘ਤੇ ਬੈਠ ਕੇ ਜਾਂ ਜ਼ਮੀਨ ‘ਤੇ ਬੈਠ ਕੇ ਖਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਨੈਪਕਿਨ ਨੂੰ ਆਪਣੇ ਗੋਡਿਆਂ ‘ਤੇ ਵਿਛਾਓ ਅਤੇ ਗੋਡੇ ਮੇਜ਼ ਦੇ ਅੰਦਰ। ਆਪਣਾ ਖਾਣਾ ਆਰਾਮ ਨਾਲ ਇਕ-ਇਕ ਹੋਰ ਲੈ ਕੇ ਖਾਓ ਅਤੇ ਹੌਲੀ-ਹੌਲੀ ਚਬਾ ਕੇ ਖਾਓ। ਚਾਹੇ ਭੁੱਖ ਜਿੰਨੀ ਮਰਜ਼ੀ ਤੇਜ਼ ਹੋਵੇ, ਖਾਣਾ ਜਿੰਨਾ ਮਰਜ਼ੀ ਸਵਾਦ ਹੋਵੇ, ਖਾਣੇ ਦਾ ਮਜ਼ਾ ਲਓ।
ਜੂਠ ਨਾ ਛੱਡੋ
ਵੱਡੇ ਹੋਣ ਜਾਂ ਬੱਚੇ, ਪਲੇਟ ਵਿਚ ਓਨਾ ਹੀ ਖਾਣਾ ਲਓ ਜਿੰਨਾ ਤੁਸੀਂ ਖਾਣਾ ਹੈ। ਸਬਜ਼ੀ ਇਕ-ਇਕ ਕਰਕੇ ਦੋ ਤੋਂ ਜ਼ਿਆਦਾ ਪਲੇਟਾਂ ਵਿਚ ਨਾ ਪਾਓ। ਸਬਜ਼ੀ ਦੀ ਮਾਤਰਾ ਘੱਟ ਲਓ। ਖ਼ਤਮ ਹੋਣ ‘ਤੇ ਹੀ ਦੁਬਾਰਾ ਲਓ। ਕਈ ਵਾਰ ਬੱਚੇ ਨੇ ਪਲੇਟ ਵਿਚ ਖਾਣਾ ਪਾ ਲਿਆ ਹੈ ਅਤੇ ਉਸ ਨੂੰ ਮਜ਼ਾ ਨਹੀਂ ਆ ਰਿਹਾ ਤਾਂ ਬੱਚੇ ਨੂੰ ਅਜਿਹੀ ਹਾਲਤ ਵਿਚ ਛੋਟ ਦੇ ਦਿਓ ਕਿ ਉਹ ਖਾਣਾ ਛੱਡ ਸਕਦਾ ਹੈ।
ਸਭ ਦੇ ਨਾਲ ਖਾਣ ਲੱਗੇ
ਵੱਡੇ ਗਰੁੱਪ ਵਿਚ ਜੇ ਤੁਸੀਂ ਖਾਣਾ ਖਾ ਰਹੇ ਹੋ ਤਾਂ ਬੱਚਿਆਂ ਨੂੰ ਦੱਸੋ ਕਿ ਆਪਣਾ ਖਾਣਾ ਖ਼ਤਮ ਹੋਣ ‘ਤੇ ਇਕਦਮ ਨਾ ਉੱਠ ਜਾਣ। ਦੂਜਿਆਂ ਦੇ ਖਾਣੇ ਦੇ ਖ਼ਤਮ ਹੋਣ ਦੀ ਉਡੀਕ ਕਰੋ। ਵਿਚੋਂ ਹੀ ਉੱਠ ਜਾਣਾ ਗ਼ਲਤ ਆਦਤ ਹੈ। ਖਾਣੇ ਦੀ ਖਾਲੀ ਪਲੇਟ ਮੇਜ਼ ‘ਤੇ ਨਾ ਖਿਸਕਾਓ। ਆਪਣੀ ਗੋਦੀ ‘ਤੇ ਹੀ ਰੱਖੋ। ਨੈਪਕਿਨ ਵੀ ਵਿਛਿਆ ਰਹਿਣ ਦਿਓ। ਜੇ ਤੁਸੀਂ ਜ਼ਰੂਰੀ ਉੱਠਣਾ ਹੋਵੇ ਤਾਂ ‘ਐਕਸਕਿਊਜ ਮੀ’ ਕਹਿ ਕੇ ਉੱਠੋ। ਘਰ ਹੀ ਹੋ ਤਾਂ ਪਲੇਟ ਰਸੋਈ ਵਿਚ ਰੱਖੋ। ਬਾਹਰ ਕਿਸੇ ਦੇ ਘਰ ਖਾਣੇ ‘ਤੇ ਗਏ ਹੋ ਤਾਂ ਪਲੇਟ ਰਸੋਈ ਵਿਚ ਜੂਠੇ ਭਾਂਡਿਆਂ ਵਾਲੀ ਜਗ੍ਹਾ ‘ਤੇ ਰੱਖੋ।
ਪੀਣ ਵਾਲੇ ਪਦਾਰਥਾਂ ਦਾ ਕਿਵੇਂ ਕਰੀਏ ਸੇਵਨ
ਖਾਣੇ ਦੇ ਨਾਲ ਬੱਚੇ ਅਕਸਰ ਸਾਫਟ ਡ੍ਰਿੰਕ ਲੈਣਾ ਪਸੰਦ ਕਰਦੇ ਹਨ, ਖਾਸ ਕਰਕੇ ਸਮਾਰੋਹਾਂ ‘ਤੇ, ਰੇਸਤਰਾਂ ਵਿਚ ਆਦਿ। ਉਨ੍ਹਾਂ ਨੂੰ ਸਿਖਾਓ ਕਿ ਖਾਣੇ ਦੇ ਨਾਲ-ਨਾਲ ਡ੍ਰਿੰਕਸ ਦਾ ਘੁੱਟ ਵੀ ਭਰਦੇ ਰਹਿਣ। ਸਿਪ ਆਰਾਮ-ਆਰਾਮ ਨਾਲ ਲਓ। ਇਕ ਹੀ ਵਾਰ ਵਿਚ ਬਹੁਤ ਜ਼ਿਆਦਾ ਡ੍ਰਿੰਕ ਨਾ ਪੀਓ। ਜੇ ਖਾਣਾ ਬੁੱਲ੍ਹਾਂ ਦੇ ਆਸ-ਪਾਸ ਜਾਂ ਕੋਨਿਆਂ ‘ਤੇ ਲੱਗਾ ਮਹਿਸੂਸ ਹੋਵੇ ਤਾਂ ਉਸ ਨੂੰ ਨੈਪਕਿਨ ਨਾਲ ਸਾਫ਼ ਕਰੋ। ਜੀਭ ਅਤੇ ਹੱਥ ਦੀ ਵਰਤੋਂ ਨਾ ਕਰੋ। ਖਾਣਾ ਜੇ ਮੇਜ਼ ‘ਤੇ ਤੁਹਾਡੀ ਪਹੁੰਚ ਤੋਂ ਦੂਰ ਹੈ ਤਾਂ ਖੁਦ ਉਸ ਬਾਉਲ ਨੂੰ ਆਪਣੇ ਵੱਲ ਨਾ ਘੜੀਸੋ। ਕਿਸੇ ਵੱਡੇ ਨੂੰ ਕਹੋ ਕਿ ‘ਕਿਰਪਾ ਕਰਕੇ ਉਹ ਖਾਣਾ ਮੇਰੇ ਕੋਲ ਕਰ ਦਿਓ’ ਅਤੇ ਬਾਅਦ ਵਿਚ ‘ਧੰਨਵਾਦ’ ਬੋਲਣਾ ਨਾ ਭੁੱਲੋ।
ਆਪਣੀ ਪਲੇਟ ਵਿਚੋਂ ਉਸ ਦੀ ਪਸੰਦ ਦੀ ਚੀਜ਼ ਦਾ ਸਵਾਦ ਦਿਖਾ ਕੇ ਹੀ ਦੁਬਾਰਾ ਪਲੇਟ ਵਿਚ ਖਾਣਾ ਪਾਉਣ ਨੂੰ ਕਹੋ। ਖਾਣੇ ਦੀ ਪਲੇਟ ਨੂੰ ਵੱਖ-ਵੱਖ ਪਦਾਰਥਾਂ ਨਾਲ ਨਾ ਭਰੋ, ਨਹੀਂ ਤਾਂ ਤੁਸੀਂ ਖਾਣੇ ਦੇ ਸਵਾਦ ਦਾ ਮਜ਼ਾ ਨਹੀਂ ਲੈ ਸਕੋਗੇ। ਖਾਣੇ ਦੀ ਪਲੇਟ ਨੂੰ ਕਦੇ ਨੈਪਕਿਨ ਨਾਲ ਨਾ ਢਕੋ। ਖਾਣਾ ਜੇ ਹੱਥਾਂ ਨਾਲ ਖਾ ਰਹੇ ਹੋ ਤਾਂ ਵਿਚ-ਵਿਚ ਉਂਗਲੀਆਂ ਨੈਪਕਿਨ ਨਾਲ ਸਾਫ਼ ਕਰਦੇ ਰਹੋ। ਇਨ੍ਹਾਂ ਸਭ ਸੱਭਿਅਕ ਆਦਤਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਧਿਆਨ ਰੱਖਣ ਲਈ ਹੁੰਦਾ ਹੈ, ਜਿਵੇਂ ਤੁਸੀਂ ਰੇਸਤਰਾਂ ਵਿਚ ਖਾਣਾ ਖਾ ਰਹੇ ਹੋ ਅਤੇ ਜੇ ਖਾਣੇ ਵਿਚ ਵਾਲ ਆ ਜਾਵੇ ਤਾਂ ਤੁਰੰਤ ਵੇਟਰ ਨੂੰ ਬੁਲਾ ਕੇ ਦਿਖਾਓ। ਜੇ ਤੁਸੀਂ ਕਿਸੇ ਦੇ ਘਰ ਖਾਣਾ ਖਾਣ ਗਏ ਹੋ ਤਾਂ ਵਾਲ ਨੂੰ ਹੌਲੀ ਜਿਹੇ ਖਾਣੇ ਨਾਲੋਂ ਅਲੱਗ ਕਰ ਦਿਓ। ਸ਼ੋਰ ਨਾ ਮਚਾਓ, ਨਹੀਂ ਤਾਂ ਹੋਸਟ ਮਾੜਾ ਮਹਿਸੂਸ ਕਰੇਗਾ। ਕਿਸੇ ਦੇ ਘਰ ਖਾਣੇ ‘ਤੇ ਗਏ ਹੋ ਜਾਂ ਬਾਹਰ, ਗੱਲ ਆਰਾਮ ਨਾਲ ਕਰੋ। ਹੱਸੋ ਵੀ ਸੀਮਤ। ਬਹੁਤ ਸ਼ੋਰ-ਸ਼ਰਾਬਾ ਨਾ ਕਰੋ। ਬੱਚਿਆਂ ਨੂੰ ਕਿਸੇ ਗ਼ਲਤ ਗੱਲ ‘ਤੇ ਟੋਕਣਾ ਪਵੇ ਤਾਂ ਪਿਆਰ ਨਾਲ ਟੋਕੋ। ਖਾਣਾ ਆਵਾਜ਼ ਕਰਦੇ ਹੋਏ ਨਾ ਖਾਓ। ਖਾਂਦੇ ਸਮੇਂ ਗੱਲਾਂ ਘੱਟ ਕਰੋ, ਨਹੀਂ ਤਾਂ ਖਾਣੇ ਦੇ ਕਣ ਦੂਜਿਆਂ ‘ਤੇ ਡਿੱਗ ਸਕਦੇ ਹਨ। ਬੱਚਿਆਂ ਤੋਂ ਵੀ ਖਾਣੇ ਦੀ ਇੱਛਾ ਪੁੱਛੋ ਅਤੇ ਧਿਆਨ ਦਿਓ ਕਿ ਉਨ੍ਹਾਂ ਦੀ ਪਸੰਦ ਪੂਰੀ ਹੋਵੇ ਪਰ ਬੱਚਿਆਂ ਦੀ ਨਾਜਾਇਜ਼ ਮੰਗ ਪੂਰੀ ਨਾ ਕਰੋ। ਅੰਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਡੇਜ਼ਰਟ ਵੀ ਖਿਲਾਓ।

-ਸੁਨੀਤਾ ਗਾਬਾ