ਰੁਝਾਨ ਖ਼ਬਰਾਂ
ਸੁੰਦਰਤਾ ਵਧਾਉਣ ਲਈ ਕੁਝ ਦੇਸੀ ਨੁਸਖ਼ੇ

ਸੁੰਦਰਤਾ ਵਧਾਉਣ ਲਈ ਕੁਝ ਦੇਸੀ ਨੁਸਖ਼ੇ

ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਮਿਲਾ ਕੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਤੱਕ ਚਿਹਰੇ ‘ਤੇ ਲਗਾ ਕੇ ਚਿਹਰੇ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਦਿਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ ‘ਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ।
ਕੁਲਿੰਗ ਮਾਸਕ : ਖੀਰੇ ਦੇ ਰਸ ਵਿਚ ਦੋ ਚਮਚ ਪਾਊਡਰ ਦੁੱਧ ਅਤੇ ਆਂਡੇ ਦਾ ਚਿੱਟਾ ਹਿੱਸਾ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ‘ਤੇ ਅੱਧਾ ਘੰਟਾ ਤੱਕ ਲਗਾ ਕੇ ਬਾਅਦ ਵਿਚ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲੀ ਚਮੜੀ ਲਈ ਮਾਸਕ : ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾ ਕੇ ਅੱਧਾ ਘੰਟਾ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਦਿਓ।
ਫੇਸਕ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡਾਂ ਨੂੰ ਗੁਲਾਬ ਜਲ ਵਿਚ ਭਿਉਂ ਦਿਓ ਅਤੇ ਇਨ੍ਹਾਂ ਨੂੰ ਆਈ ਪੈਡ ਦੀ ਤਰ੍ਹਾਂ ਵਰਤੋ। ਕਾਟਨਵੂਲ ਪੈਡ ਵਿਚੋਂ ਗੁਲਾਬ ਜਲ ਨਿਚੋੜ ਕੇ ਇਸ ਨੂੰ ਬੰਦ ਪਲਕਾਂ ‘ਤੇ ਰੱਖ ਕੇ ਲੰਮੇ ਪੈ ਜਾਓ ਅਤੇ ਆਰਾਮ ਕਰੋ। ਵਰਤੋਂ ਵਿਚ ਲਿਆਂਦੇ ਗਏ ਟੀ-ਬੈਗ ਵੀ ਸੁੰਦਰਤਾ ਵਿਚ ਚਾਰ ਚੰਦ ਲਾ ਸਕਦੇ ਹਨ। ਵਰਤੇ ਗਏ ਟੀ-ਬੈਗ ਨੂੰ ਕੋਸੇ ਪਾਣੀ ਵਿਚ ਭਿਉਂ ਕੇ ਪਾਣੀ ਨੂੰ ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ ਆਈ-ਪੈਡ ਦੀ ਤਰ੍ਹਾਂ ਵਰਤੋਂ ਵਿਚ ਲਿਆਓ। ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਕਰਨ ਲਈ ਕ੍ਰੀਮੀ ਹੇਅਰ ਕੰਡੀਸ਼ਨਰ ਵਿਚ ਸਾਫ਼ ਪਾਣੀ ਮਿਲਾ ਕੇ ਇਸ ਨੂੰ ਸਪਰੇਅ ਬੋਤਲ ਵਿਚ ਪਾ ਦਿਓ। ਇਸ ਮਿਸ਼ਰਣ ਨੂੰ ਵਾਲਾਂ ‘ਤੇ ਛਿੜਕਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰ ਲਓ ਤਾਂ ਕਿ ਇਹ ਵਾਲਾਂ ‘ਤੇ ਪੂਰੀ ਤਰ੍ਹਾਂ ਫੈਲ ਜਾਵੇ। ਬਾਅਦ ਵਿਚ ਇਕ ਘੰਟਾ ਬਾਅਦ ਵਾਲਾਂ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਰੱਖੜੀ ਦਾ ਤਿਉਹਾਰ ਦਿਨ ਵਿਚ ਮਨਾਇਆ ਜਾਂਦਾ ਹੈ। ਦਿਨ ਦੇ ਸਮੇਂ ਦਾ ਮੇਕਅੱਪ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਂਡੇਸ਼ਨ ਤੋਂ ਪ੍ਰਹੇਜ਼ ਕਰੋ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ ‘ਤੇ ਮਾਇਸਚਰਾਈਜ਼ਰ ਸਹਿਤ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ।
ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ ਵਿਚ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਤੇਲੀ ਚਮੜੀ ਲਈ ਮਾਇਸਚਰਾਈਜ਼ਰ ਦੀ ਜਗ੍ਹਾ ਆਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ, ਮੱਥੇ ਅਤੇ ਠੋਡੀ ਵਰਗੈ ਤੇਲੀ ਭਾਗਾਂ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਪਾਊਡਰ ਨੂੰ ਹਲਕੀ ਗਿੱਲੀ ਸਪਾਂਜ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ। ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਜੇ ਤੁਸੀਂ ਬਲਸ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਅੱਖਾਂ ਦੀ ਸੁੰਦਰਤਾ ਲਈ ਦਿਨ ਵਿਚ ਆਈ ਪੈਨਸਿਲ ਦੀ ਵਰਤੋਂ ਕਾਫੀ ਹੋਵੇਗੀ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੇ ਹੋ। ਇਸ ਨਾਲ ਕਾਫੀ ਵਧੀਆ ਪ੍ਰਭਾਵ ਦਿਖਣ ਲੱਗੇਗਾ। ਇਸ ਤੋਂ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ ਵਿਚ ਚਮਕ ਆ ਜਾਵੇਗੀ। ਲਿਪਸਟਿਕ ਲਈ ਗੂੜ੍ਹੇ ਭੂਰੇ ਰੰਗ ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਣੀ, ਹਲਕੇ ਭੂਰੇ, ਕਾਂਸਯ ਜਾਂ ਤਾਂਬੇ ਦੇ ਰੰਗ ਦੀ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ। ਲਿਪਸਟਿਕ ਦੇ ਰੰਗ ਬਹੁਤ ਤੇਜ਼ ਅਤੇ ਗੂੜ੍ਹੇ ਜਾਂ ਚਮਕੀਲੇ ਨਹੀਂ ਹੋਣੇ ਚਾਹੀਦੇ। ਪਹਿਲਾਂ ਆਪਣੇ ਬੁੱਲ੍ਹਾਂ ਨੂੰ ਲਿਪਸਟਿਕ ਨਾਲ ਸੀਮਾਂਕਿਤ ਕਰੋ ਅਤੇ ਉਸ ਤੋਂ ਬਾਅਦ ਉਸੇ ਰੰਗ ਦੀ ਲਿਪਸਟਿਕ ਬੁੱਲ੍ਹਾਂ ‘ਤੇ ਲਗਾਓ। ਬੁੱਲ੍ਹਾਂ ‘ਤੇ ਲਿਪਸਟਿਕ ਬੁਰਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ ਤੇ ਨਾਲ ਹੀ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿਪ ਜਾਂ ਆਕਰਸ਼ਕ ਰਿਬਨ ਨਾਲ ਬੰਨ੍ਹ ਸਕਦੇ ਹੋ। ਵਾਲਾਂ ਵਿਚ ਫੁੱਲ ਜੜਨ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਆਕਰਸ਼ਣ ਪੈਦਾ ਹੋ ਸਕਦਾ ਹੈ।
ਘੁੰਗਰਾਲੇ, ਲੰਬੇ ਅਤੇ ਉਛਾਲਦਾਰ ਵਾਲਾਂ ਦਾ ਖਾਸ ਮੌਕਿਆਂ ‘ਤੇ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਉਨ੍ਹਾਂ ਨੂੰ ਘੁੰਗਰਾਲੇ ਬਣਾਓ। ਵਾਲਾਂ ਦੀ ਪਰੰਪਰਾਗਤ ਗੁੱਤ ਵੀ ਮੌਕੇ ਅਨੁਸਾਰ ਚਾਰ ਚੰਦ ਲਗਾਉਂਦੀ ਹੈ। ਵਾਲਾਂ ਦੀ ਗੁੱਤ ਲਗਪਗ ਸਾਰੇ ਚਿਹਰਿਆਂ ‘ਤੇ ਆਕਰਸ਼ਕ ਲਗਦੀ ਹੈ ਅਤੇ ਕੁਝ ਚਿਹਰਿਆਂ ‘ਤੇ ਲੰਬੀ ਅਤੇ ਕੁਝ ਚਿਹਰਿਆਂ ‘ਤੇ ਛੋਟੀ ਘੁਮਾਓਦਾਰ ਗੁੱਤ ਖੂਬਸੂਰਤੀ ਨੂੰ ਵਧਾਉਂਦੀ ਹੈ। ਗੁੱਤ ਨੂੰ ਰਿਬਨ ਨਾਲ ਬੰਨ੍ਹਣ ਨਾਲ ਇਸ ਦੀ ਖਿੱਚ ਵਧ ਜਾਂਦੀ ਹੈ। ਲੰਬੇ ਚਿਹਰੇ ਲਈ ਛੋਟੀ ਗੁੱਤ ਰੱਖੋ।