ਚੰਦਰੀ ਗੋਲੀਬਾਰੀ ਦੇ ਦਰਦ ਕੌਣ ਸਮਝੇ

ਚੰਦਰੀ ਗੋਲੀਬਾਰੀ ਦੇ ਦਰਦ ਕੌਣ ਸਮਝੇ 

ਪਿੰਡ ਵਿਚ ਰੌਣਕਾਂ ਲਗੀਆ ਹੁੰਦੀਆਂ ਨੇ। ਲੋਕ ਆਪਣੇ ਆਪਣੇ ਕੰਮਾਂ ਵਿਚ ਰੁਝੇ ਹੁੰਦੇ ਨੇ। ਕੋਈ ਖੇਤ ਰੇਹ ਪਾਓਦਾ ਕੋਈ ਸਪਰੇਹ ਕਰਦਾ।ਸਾਰੇ ਕਾਮੇ ਕੰਮੀ ਲਗੇ ਨੇ। ਘਰਾਂ ਵਿਚ ਵੀ ਕਿਸੇ ਨੂੰ ਰਬ ਯਾਦ ਨਹੀਂ ਹੁੰਦਾ । ਖੁਸੀਆਂ ਚਹਿਕਦੀਆਂ ਹੁੰਦੀ ਨੇ।ਔਰਤਾਂ ਆਪੋ ਆਪਣੇ ਕੰਮੀਂ ਲਗੀਆਂ ਨੇ। ਗਲੀਆਂ ਵਿਚ ਬਚੇ ਖੇਡਦੇ ਨੇ ਰੌਲਾ ਪਾਓਂਦੇ ਨੇ।ਕੋਈ ਔਰਤ ਕੂੜੇ ਦਾ।ਬਠਲ ਚੁਕੀ ਵਾੜੇ ਨੂੰ ਜਾਂਦੀਆ। ਕੋਈ ਵਾੜੇ ਚ ਪਾਥੀਆਂ ਪਥਦੀਆ ਕੋਈ ਗਹਾਰੀ ਤੇ ਗੋਹਾ ਲਾ ਰਹੀਆ। ਇਕ ਦੂਜੀ ਨਾਲ ਗਲਾਂ ਬੜੇ ਹਾਸੋ ਹੀਣੀ ਕਰਦੀਆਂ ਨੇ।ਬਜੁਰਗ ਸਥਾਂ ਵਿਚ ਬੈਠੇ ਗਲਾਂ ਕਰਦੇ ਨੇ। ਬੜੀ ਹੀ ਖੁਸੀ ਦੀ ਲਹਿਰ ਹੁੰਦੀਆ ਪਿੰਡ ਵਿਚ, ਕਿਸੇ ਦੇ ਵਿਆਹ ਨਾਨਕਾ ਮੇਲ ਦਾਦਕਾ ਮੇਲ ਨਾਲ ਟਕਰ ਲਾਈ ਖੜਾ, ਕਿਧਰੇ ਫੇਰੀ ਆਲੇ ਗੇੜਾ ਦਿੰਦੇ ਫਿਰਦੇ ਨੇ, ਗੁਰੂ ਘਰਾਂ ਸਪੀਕਰਾਂ ਚ ਆਵਾਜ ਆਓਂਦੀਆ ਕਿ ਫਲਾਨੇ ਦੇ ਵਿਆਹ ਦੁਧ ਫੜਾ ਕੇ ਆਓ। ਪਿੰਡ ਦਾ ਮਾਹੌਲ ਬੜਾ ਹੀ ਅਜਨਬੀ ਜਿਹਾ ਹੁੰਦਾ ।
ਇਕ ਘਰ ਕਚਾ ਜਿਹਾ ਪਿੰਡ ਵਿਚ ਨਾਜਰ ਦਾ ਹੈ। ਉਸਦੀਆਂ ਤਿੰਨ ਧੀਆਂ ਕੋਠੇ ਜਿਡੀਆਂ ਜੁਆਨ ਨੇ। ਇਕ ਛਪਰ ਜੇ ਹੇਠ ਇਕ ਗਾਂ ਤੇ ਵਛਾ ਜਿਹਾ ਖੜੇ ਨੇ।ਢਹੀ ਜਿਹੀ ਖੁਰਲੀ ਉਖੜਵਾਂ ਜਿਹਾ ਫਰਸ ਲਗਿਆ। ਪੁਤ ਫੌਜੀ ,ਫੌਜ ਵਿਚ ਗਏ ਨੂੰ ਸਾਲ ਹੀ ਦੋ ਹੋਏ ਨੇ। ਫੌਜੀ ਦੀ ਕਾਣਸ ਤੇ ਪਈਆਂ ਤਸਵੀਰਾਂ । ਘਰ ਵਿਚ ਖੁਸ ਨੇ ਸਾਰੇ ਗਰੀਬੀ ਤੇ ਤੰਗੀ ਦੂਰ ਹੁੰਦੀ ਜਾਪਦੀ ਸੀ।ਨਾਜਰ ਸਿਓ ਆਪ ਵੀ ਕਮਜੋਰ ਜਿਹਾ ਖੇਤੋਂ ਕਖ ਖੋਤ ਕੇ ਲੈ ਕੇ ਆ? ਰਿਹਾ ਸੀ। ਖੌਰੇ ਕਿਸ ਕੋਲ ਕਿਵੇ ਕੀ ਗਲ ਹੋਈਆ। ਕਿਵੇਂ ਪਤਾ ਲਗਿਆ ਨਾਜਰ ਸਿਓਂ ਦਾ ਬੇਟਾ ਫੌਜੀ ਗੋਲੀਬਾਰੀ ਵਿਚ ਸਹੀਦ ਹੋ ਗਿਆ। ਇਹ ਖਬਰ ਬਚੇ ਬਚੇ ਤਕ ਪਾਹੁੰਚ ਗੀ। ਨਾਜਰ ਸਿਓਂ ਦੇ ਘਰ ਵੀ ਆ ਗੀ। ਇਕ ਦਮ ਮਾਤਮ ਜਿਹਾ ਸਾ ਗਿਆ।ਸਾਰੇ ਹੀ ਪਿੰਡ ਵਿਚ ਹਰ ਇਕ ਦੀ ਅਖ ਚੋਂ ਹੰਝੂ ਵਹਿ ਤੁਰਿਆ। ਸਥਾਂ ਖਾਲੀ ਹੋ ਗਿਆ।ਨਾਜਰ ਸਿਓਂ ਖੇਤ ਨੂੰ ਗਿਆ ਸੀ। ਓਹਨੂੰ ਬੁਲਾਇਆ ਗਿਆ। ਕਿਥੇ ਤੁਰ ਹੁੰਦਾ।ਗਲੀਆਂ ਘਰਾਂ ਚੋਂ ਰੋਣੇ ਦੀਆਂ ਆਵਾਜਾਂ ।ਨਾਜਰ ਦੇ ਘਰੋਂ ਵੈਣਾਂ ਦੀਆਂ ਆਵਾਜਾਂ। ਵੇਖ ਵੇਖ ਝਲਿਆ ਨਾ ਜਾਵੇ।ਓ ਬੋਲ ਸੁਨਣੇ ਕਿੰਨੇ ਹੀ ਔਖੇ ਪਏ ਸੀ। ਜਦ ਮਾਂ ਰੌਂਦੀ ਕਹਿੰਦੀ ਸੀ ਲਾਡਲਿਆ ਦਿਹਾੜੀਆਂ ਕਰ ਕਰ ਫੀਸਾਂ ਭਰਦੀ ਸੀ।ਵੇ ਪੁਤ ਤੇਰੀ ਮਾਂ ਤੇਰੇ ਕਰਕੇ ਜਿਓਂਦੀ ਸੀ। ਵੇ ਪੁਤ ਆਜਾ ਅਪਦੀ ਮਾਂ ਨੂੰ ਗਲ ਨਾਲ ਲਾ ਲਾ ਵੇ ਪੁਤ ਸੋਹਣਿਆ ਆਜਾ ਵੇ ਕੌਣ ਆਊ ਹੁਣ ਵੇ ਗਲ ਲਾਓਂਣ ਵਾਲਾ ਤੇਰੀ ਕਮਲੀ ਮਾਂ ਨੂੰ।ਭੈਣਾਂ ਰੌਂਦੀਆਂ ਨੇ ਵੀਰਿਆ ਆਜਾ ਕਹਿੰਦਾ ਸੀ ਵੇ ਤੇਰਾ ਵਿਆਹ ਕਰਨਾ ਜੀਤੀ ਪੂਰਾ ਵਧੀਆ। ਵੇ ਵੀਰਿਆ ਆਜਾ ਬਾਈ ਵੇ ਆਜਾ। ਇਕਠੇ ਖੇਡੇ ਖਾਂਦੇ ਇਕਠੇ ਸੀ। ਇਕਠੇ ਬੈਠਦੇ ਸੀ । ਬਚਪਨ ਵੇਲੇ ਸਾਰਾ ਦਿਨ ਵੀਰਿਆ ਇਕਠੇ ਰਹਿੰਦੇ ਸੀ। ਅਜ ਕਾਹਤੋਂ ਛਡ ਗਿਆ ਸੋਹਣਿਆ ਵੀਰਿਆ। ਮਾਂ ਰੌਦੀ ਕਹਿ ਰਹੀਆ ਵੇ ਪੁਤ ਰੋਟੀ ਖਾਂਦੀ ਸੀ ਵੇ ਜਾ ਨਾ ਕਿਵੇ ਕੀ ਹੋਇਆ। ਖੌਰੇ ਕਿਵੇਂ ਹਾਏ ਹਾਏ।
ਪਿਓ ਦਰਵੇਸ ਕਰਜੇ ਦੀ ਮਾਰ ਦਾ ਰਗੜਿਆ। ਬੈਠਾ ਬੰਦਿਆਂ ਵਿਚ ਹੰਝੂ ਵਹਾ ਰਿਹਾ। ਆਂਢ ਗੁਆਂਢ ਵਿਚ ਉਦਾਸੀ ਵਾਲਾ ਮਾਹੌਲ ਆ।ਐਨੇ ਨੂੰ ਕੁਝ ਬੰਦੇ ਸਿਵਿਆਂ ਚ ਸਫਾਈ ਕਰਦੇ ਨੇ।ਕੋਈ ਲਕੜਾਂ ਲੈ ਕੇ ਆਓਂਦਾ। ਬੁਝੇ ਬੁਝੇ ਜਿਹੇ ਚੇਹਰੇ ਘੁੰਮਦੇ ਨੇ। ਅਧੇ ਲੋਕ ਪਿੰਡ ਦੀ ਫਿਰਨੀ ਤੇ ਖੜੇ ਨੇ। ਫੌਜੀਆਂ ਵਾਲੀ ਗਡੀ ਦੀ ਉਡੀਕ ਵਿਚ। ਐਨੇ ਨੂੰ ਫੌਜੀ ਆ ਜਾਂਦੇ ਨੇ ਗਡੀ ਲੈ ਕੇ। ਜਿਸ ਵਿਚ ਸਹੀਦ ਫੌਜੀ ਹੁੰਦਾ। ਫਿਰ ਕੀ ਗਲੀਆਂ ਗਲੀਆਂ ਵਿਚ ਦੀ ਘਰ ਲੈ ਜਾਂਦੇ ਨੇ ਨਾਜਰ ਸਿਓਂ ਦੇ। ਓਹੋ ਬੜਾ ਖੜਣਾ ਔਖਾ ਹੋ ਜਾਂਦਾ । ਰੌਣ ਦੀਆਂ ਆਵਾਜਾਂ ਵਧ ਜਾਂਦੀਆਂ ਨੇ। ਮਾਂ ਰੌਦੀਆਂ ਨੀ ਮੈਂਨੂੰ ਪੁਤ ਵਿਖਾ ਦਿਓ। ਹਾਏ ਮੇਰਿਆ ਪੁਤ ਉਠ ਖੜ ਵੇ। ਤੇਰੀ ਮਾਸੀ ਕੋਲ ਜਾਣਾ। ਕਹਿੰਦੀ ਵੇ ਜਦ ਤੂੰ ਛੁਟੀ ਆਓਂਦਾ ਨਾਨੀ ਕੋਲ ਜਾਣਾ ਮਾਸੀ ਕੋਲ ਜਾਂਦਾ ਸੀ।ਮਾਸੀ ਨਾਨੀ ਦਾ ਰੋ ਰੋ ਬੁਰਾ ਹਾਲ ਸੀ। ਕਿਥੇ ਜਿਸਦਾ ਸੰਸਾਰ ਉਜੜ ਗਿਆ ਹੋਵੇ। ਓਹਨਾਂ ਕੋਲੋਂ ਪੁਛਕੇ ਵੇਖੋ।
ਫੋਜੀ ਆਪਣੀ ਕਾਰਵਾਈ ਕਰਦੇ ਸੀ। ਸਹੀਦ ਫੌਜੀ ਨੂੰ ਫਿਰ ਸਮਸਾਨ ਘਾਟ ਲਿਜਾਣ ਲੀ ਕਿਹਾ ਗਿਆ। ਹਾਏ ਮਾਂ ਭੈਣਾਂ ਕਿਥੇ ਜਾਣ ਦਿੰਦੀਆਂ ਨੇ।ਮਾਂ ਰੌਂਦੀ ਕਹਿੰਦੀਆ ਨਾ ਲੈਕੇ ਜਾਓ ਮੇਰੇ ਪੁਤ ਨੂੰ ਨਾ ਲੈਕੇ ਜਾਓ ਲੋਕੋ ਨਾ ਓਏ । ਮਸਾਂ ਆਇਆ ਏਹ ਅਜ ਨਾ ਲਿਜਾਓ । ਭੈਣਾਂ ਹੋਰ ਅੰਗੀ ਸਾਕੀ ਤੜਫਦੇ ਨੇ।
ਸਮਸਾਨ ਘਾਟ ਚ ਲੈ ਜਾਂਦੇ ਨੇ। ਦਾਹ ਸੰਸਕਾਰ ਵਾਲੀ ਰਸਮ ਪਿਓ ਨੂੰ ਕਰਨੀ ਪਈ । ਪਿਓ ਕਹਿੰਦਾ ਪੁਤਾ ਪਹਿਲਾ ਵਾਗਿਆ ਓਏ ਧੋਖਾ ਕਰਗਿਆ ਵਾਰੀ ਮੇਰੀ ਸੀ। ਸਾਰਾ ਹੀ ਪਿੰਡ ਸਮਸਾਨ ਘਾਟ ਵਿਚ ਸੀ। ਪਰਿਵਾਰ ਦੇ ਮੈਬਰਾਂ ਨੂੰ ਸੰਭਾਲਣਾ ਬੜਾ ਔਖਾ ਸੀ। ਫੌਜ ਦੇ ਰਸਮਾਂ ਅਨਸਾਰ ਦਾਹ ਸੰਸਕਾਰ ਕੀਤਾ ਗਿਆ। ਪਿੰਡ ਤੇ ਘਰ ਵਿਚ ਮਾਤਮ ਹੀ ਰਿਹਾ।
ਸਾਰਾ ਪਿੰਡ ਪਲ ਚ ਹੀ ਗਮੀ ਚ ਬਦਲ ਗਿਆ। ਕਿਤੇ ਬੈਠੇ ਚਾਰ ਬੰਦੇ ਨਾਜਰ ਦੀ ਤਰੀਫ ਕਰਦੇ ਨੇ, ਕੋਈ ਫੌਜੀ ਦੇ ਚੰਗੇ ਗੁਣਾ ਦੀ, ਪਤਾ ਹੀ ਨਹੀਂ ਲਗਦਾ ਕਦੋਂ ਕੀ ਹੋਜੇ।ਪਰਿਵਾਰ ਖੁਸੀਆਂ ਵਿਚ ਸੀ। ਪਰਿਵਾਰ ਦੀਆਂ ਸਾਰੀ ਹੀ ਉਮਰ ਦੀਆਂ ਖੁਸੀਆਂ ਲੁਟੀਆਂ ਗਈਆਂ, ਪੁਤ ਦੇ ਆਓਂਣ ਦੀਆਂ ਉਡੀਕਾ ਰਹਿਣਗੀਆਂ ਮਾਂ ਨੂੰ ਪੁਤ ਆਊ।
ਐਨੇ ਵੱਡੀ ਉਮਰ ਦਾ ਬਜੁਰਗ ਬਾਬਾ ਜਾਗਰ ਸਿਓਂ ਆਓਂਦਾ ਓਹ ਲੋਕਾਂ ਦੀਆਂ ਗਲਾਂ ਸੁਣ ਕਹਿੰਦਾ, ਕਿ ਦੁਨੀਆਂ ਦਾਰੀਆ ਲੋਕਾਂ ਦੀਆਂ ਤਾਂ ਗਲਾਂ ਨੇ, ਓਹਨਾਂ ਨੂੰ ਪੁਛਕੇ ਵੇਖੋ ਜਿੰਨਾਂ ਤੇ ਕਹਿਰ ਢਹਿਆ,ਜਿੰਨਾਂ ਦੀਆਂ ਸਾਰੀ ਉਮਰ ਦੀਆਂ ਖੁਸ਼ੀਆਂ ਹੀ ਖਤਮ ਹੋ ਗਈਆਂ, ਮੇਰਾ ਵੀ ਇਕਲਾ ਪੁਤ ਸੀ, ਛੋਟੀ ਉਮਰੇ ਚੰਦਰੀ ਬਿਮਾਰੀ ਨੇ ਸਾਥੋਂ ਖੋਹ ਲਿਆ,ਅਜੇ ਤਕ ਘਾਟਾ ਨਹੀਂ ਪੂਰਾ ਹੋਇਆ, ਜਿਸ ਤੇ ਬੀਤਦੀਆ ਓਹਨਾਂ ਨੂੰ ਪਤਾ ਏਹ ਕਹਿੰਦਾ ਬਾਬਾ ਜਾਗਰ ਸੋਟੀ ਘਸੀਟਦਾ ਲੋਕਾਂ ਵਲ ਵੇਖਦਾ ਅਗੇ ਚਲਾ ਜਾਂਦਾ।
-ਮੱਖਣ ਸ਼ੇਰੋਂ ਵਾਲਾ