ਬਾਬਲੇ ਦੇ ਵਿਹੜੇ ਵਿਚ

ਬਾਬਲੇ ਦੇ ਵਿਹੜੇ ਵਿਚ

ਸੰਧਾਰੇ ਲਈ ਸੀ ਵੀਰ ਨੂੰ ਉਡੀਕ ਦੀ
ਰੱਖੜੀਆਂ ਵੇਲੇ ਉਡੀਕਣਗੇ ਮੈਨੂੰ
ਮੀਂਹ ਸਾਵਣ ਦੇ ਹਾਲੇ ਪੈਂਦੇ ਨੇ
ਰਾਹ ਪਿੰਡ ਦੇ ਦੇਖਣਗੇ ਮੈਨੂੰ
ਸੰਧਾਰੇ ਲਈ ਸੀ ਵੀਰ ਨੂੰ ਉਡੀਕ ਦੀ
ਰੱਖੜੀਆਂ ਵੇਲੇ ਉਡੀਕਣਗੇ ਮੈਨੂੰ

ਤੀਆਂ ਲੱਗੀਆਂ ਸਾਵਣ ਦੀਆ ਰੱਜ ਰੱਜ ਉੱਥੇ
ਸਹੁਰੇ ਘਰ ਤੋਂ ਚੱਲ ਮੈਂ ਪੇਕੇ ਜਾਣਾ
ਨਾਲ ਦੀਆਂ ਵੀ ਖੋਰੇ ਮਿਲ ਪੈਣ
ਰੱਖੜੀ ਬੰਨ੍ਹ ਅਸਾਂ ਸਾਉਣ ਮਕਾਉਣਾ
ਬਾਬਲੇ ਦੇ ਘਰ ਜਾਵਾਂਗੀ ਮੈ
ਸਭ ਦੁਆਵਾਂ ਦਿੰਦੇ ਦੇਖਣਗੇ ਮੈਂਨੂੰ
ਸੰਧਾਰੇ ਲਈ ਸੀ ਵੀਰ ਨੂੰ ਉਡੀਕ ਦੀ
ਰੱਖੜੀਆਂ ਵੇਲੇ ਉਡੀਕਣਗੇ ਮੈਨੂੰ

ਉਸ ਦਿਨ ਹੀ ਚੰਨ ਨੇ ਪੂਰਾ ਹੋਣਾ
ਰੱਖੜੀ ਪੁੰਨਿਆਂ ਦਾ ਦਿਨ ਚੜ ਪੈਣਾ
ਕੱਚਿਆਂ ਘਰਾਂ ‘ਚ ਉਥੇ ਰੌਣਕ ਲੱਗਣੀ
ਖੁਸ਼ੀ ਨਾਮੇ ਬੇਬੇ ਨੇ ਗਲ ਲੱਗ ਰੌਣਾ
ਖੁਆਣੇ ਵੀਰ ਨੂੰ ਮਿੱਠੇ ਲੱਡੂ
ਮਿੱਠੇ ਜਿਹੇ ਬਣ ਦੇਖਣਗੇ ਮੈਨੂੰ
ਸੰਧਾਰੇ ਲਈ ਸੀ ਵੀਰ ਨੂੰ ਉਡੀਕ ਦੀ
ਰੱਖੜੀਆਂ ਵੇਲੇ ਉਡੀਕਣਗੇ ਮੈਨੂੰ

ਦੀਵਾਲੀ ਵਾਂਗੂੰ ਚਾਅ ਚੜ੍ਹ ਜਾਣਾ
ਜਦੋ ਸਕੀਆਂ ਨੇ ਦੇਖਣਾ ਮੈਨੂੰ
ਫੁਲਕਾਰੀਆਂ ਦੇ ਵਿੱਚ ਮੜੀਆਂ ਦੇ
ਵਾਂਗੂੰ ਬੋਲੇ ਬੋਲ ਕੋਸਣਗੇ ਮੈਨੂੰ
ਸੰਧਾਰੇ ਲਈ ਸੀ ਵੀਰ ਨੂੰ ਉਡੀਕ ਦੀ
ਰੱਖੜੀਆਂ ਵੇਲੇ ਉਡੀਕਣਗੇ ਮੈਨੂੰ

ਜਮਨਾ ਸਿੰਘ ਗੋਬਿੰਦਗੜ੍ਹ 98724-62794