ਔਲਾਦ ਵਾਂਗ

ਔਲਾਦ ਵਾਂਗ

ਧਰਤੀ ਦੀ ਹਿੱਕ ਵਿਚ ਬੀਜਦੇ ਬੀਜ,
ਪਾਲਣ ਤੇ ਲਗਾ ਦਿੰਦੇ ਪੂਰੀ ਰੀਝ ਐ
ਸਬਰ ਦਾ ਘੁੱਟ ਕੌੜਾ ਭਰਦੇ,
ਪੱਕਣ ਤੱਕ ਦੱਬ ਕੇ ਰੱਖਦੇ ਅਰਮਾਨ ਐ
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ ਐ
ਹੜ ਮੀਂਹ ਧੁੱਪ ਤੋਂ ਕਰਦੇ ਰਾਖੀ,
ਬਣ ਕੇ ਖੜਦੇ ਨਾਲ ਹਾਕੀ ਐ
ਸਮੇਂ ਸਿਰ ਪਾਣੀ ਖਾਦ ਲਾਓਣ,
ਭੁੱਖੇ ਪੇਟ ਮਿਹਨਤ ਕਰਨੀ ਕੰਮ ਨਾ ਆਸਾਨ ਐ
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ ਐ
ਧੀਆਂ ਦੇ ਵਿਆਹ ਦਾ ਭਾਰ,
ਮਾਰ ਲੈਂਦੀ ਕਰਜੇ ਦੀ ਮਾਰ ਐ
ਹੌਲ ਸਿੱਨੇ ਠਾਲ ਦਿੰਦਾ,
ਆਏ ਵੇ ਵੱਕਤ ਵੇ ਲੋੜੇ ਮੀਂਹ ਦਾ ਅਨੁਮਾਨ ਐ
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ ਐ
ਰੱਬ ਨਾ ਕਰੇ ਆਫਾਤ ਆਵੇ
”ਜੱਸ” ਤਾਂ ਬੱਸ ਇਹੋ ਚਾਵੇ ਐ
ਸੁੱਖੀ ਵਸਣ ਅੰਨ ਦਾਤੇ,
ਦੁੱਖ ਬੜਾ ਲੱਗਦਾ ਜਦ ਹੋ ਜਾਵੇ ਨੁਕਸਾਨ ਐ
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ ਐ
ਧਰਤੀ ਦੀ ਕੁੱਖ ਰਵੇ ਹਰੀ,
ਫਸਲ ਸਦਾ ਰਵੇ ਭਰੀ ਐ
ਰੱਬ ਮਿਹਰ ਬਣਾ ਕੇ ਰੱਖੀ,
ਕਿਸਾਨਾਂ ਦੀ ਧਰਤੀ ਦੀ ਗੋਦ ਵਿਚ ਜਾਨ ਐ
ਔਲਾਦ ਵਾਂਗ ਪਾਲਦੇ ਆ ਫਸਲ ਨੂੰ ਕਿਸਾਨ ਐ

ਜੱਸ ਖੰਨੇਵਾਲਾ