ਪਹਿਲੀ ਵਰ੍ਹੇ ਗੰਢ

ਪਹਿਲੀ ਵਰ੍ਹੇ ਗੰਢ

ਸੁੱਖਾਂ ਸੁੱਖਦਿਆਂ ਵਰ੍ਹਾ ਦਿਨ ਆਇਆ,
ਜਿਹੜੇ ਦਿਨ ਸੀ ਲਿਆ ਲਪੇਟ ਬਾਬਾ।
ਇਸ ਦਿਨ ਨੂੰ ਮਨਾਉਣੀ ਖੁਸ਼ੀ ਭੁੱਲੇ,
ਭੁੱਲ ਕੱਟਣਾ ਵੀ ਗਏ ਕੇਕ ਬਾਬਾ।

ਪਹਿਲੀ ਵਰ੍ਹੇ ਨਾ ਡੰਢ ਦਾ ਰਿਹਾ ਚੇਤਾ,
ਇਹ ਵੀ ਦਿਨ ਤੇ ਤਾਰੀਖ ਸੀ ਖ਼ਾਸ ਬਾਬਾ।
ਜਿੱਦਣ ਲੈ ਗਏ ਚੜ੍ਹਾਕੇ ਜਹਾਜ਼ ਉੱਤੇ,
ਜਾ ਕੇ ਦੇ ‘ਤਾ ਵਿੱਚ ਖਰਾਸ ਬਾਬਾ।
ਜਨਮ ਦਿਨ ਤੇ ਵਿਆਹ ਦੀ ਗੰਢ ਵਰੇ,
‘ਕੱਠੇ ਹੋ ਸੀ ਮਨਾਉਂਦੇ ਡੇਰੇ ਬਾਬਾ।
ਜਿੱਦਣ ਬੰਨ੍ਹ ਸੀ ਤੋਰਿਆ ਵੀਹ ਸਾਲੀ,
ਰਹੇ ਯਾਦ ਨਾ ਕੈਦ ਦੇ ਫੇਰੇ ਬਾਬਾ।

ਚੀਕਾਂ ਮਾਰੀਆਂ ਜਹਾਜ਼ ਚੜ੍ਹਦਿਆਂ ਹੀ,
ਜਿਸ ਦਿਨ ਸੀ ਲਿਆ ਮਰੋੜ ਬਾਬਾ।
ਨੱਥ ਪਾ ਕੇ ਸਾਨ੍ਹ ਭੂਤਰੇ ਦੇ,
ਵੱਢ ਉਮਰਾਂ ਦਾ ਦਿੱਤਾ ਕੋਹੜ ਬਾਬਾ।

-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
604-751-1113