ਬਹੁਤ ਮਹੱਤਵਪੂਰਨ ਹੈ ਅਮਰੀਕਾ ਨਾਲ ‘ਨਾਫਟਾ’ ਗੱਲਬਾਤ : ਕੈਨੇਡਾ

ਬਹੁਤ ਮਹੱਤਵਪੂਰਨ ਹੈ ਅਮਰੀਕਾ ਨਾਲ ‘ਨਾਫਟਾ’ ਗੱਲਬਾਤ : ਕੈਨੇਡਾ

ਔਟਵਾ : ਕੈਨੇਡਾ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ (ਨਾਫਟਾ) ਨੂੰ ਲੈ ਕੇ ਗੱਲਬਾਤ ਬਹੁਤ ਹੀ ਮਹੱਤਵਪੂਰਨ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਅਮਰੀਕਾ ਨਾਲ ਹੋਣ ਵਾਲੀ ਨਾਫਟਾ ਗੱਲਬਾਤ ਦੋਹਾਂ ਦੇਸ਼ਾਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਕੈਨੇਡਾ ਦੋਹਾਂ ਪੱਖਾਂ ਲਈ ਫਾਇਦੇਮੰਦ ਵਾਲਾ ਸਮਝੌਤਾ ਕਰਨਾ ਚਾਹੁੰਦਾ ਹੈ।
ਫਰੀਲੈਂਡ ਨੇ ਅਮਰੀਕੀ ਵਪਾਰ ਪ੍ਰਤੀਨਿਧੀ ਰੋਬਰਟ ਲਾਈਟਿਜ਼ਰ ਨਾਲ ਗੱਲਬਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਡੇ ਅਧਿਕਾਰੀ ਅਜੇ ਗੱਲਬਾਤ ਕਰ ਰਹੇ ਹਨ ਅਤੇ ਇਹ ਬੈਠਕ ਦੇਰ ਤਕ ਚਲੇਗੀ। ਸੰਭਵ ਹੈ ਕਿ ਗੱਲਬਾਤ ਥੋੜੀ ਲੰਬੀ ਚਲੇ। ਗੱਲਬਾਤ ਵਿਚ ਇਹ ਬਹੁਤ ਹੀ ਮਹੱਤਵਪੂਰਨ ਪਲ ਹੈ ਅਤੇ ਅਸੀਂ ਬਹੁਤ ਛੇਤੀ ਬਹੁਤ ਸਾਰੀਆਂ ਗੱਲਾਂ ‘ਤੇ ਸਹਿਮਤੀ ਬਣਾਉਣਾ ਚਾਹੁੰਦੇ ਹਾਂ।

ਨਾਫਟਾ ਸਬੰਧੀ ਸਕਾਰਾਤਮਕ ਫੈਸਲੇ ਦੀ ਉਮੀਦ
ਕੈਨੇਡਾ ਸਰਕਾਰ ਨੇ ਕਿਹਾ ਕਿ ਉਸ ਨੂੰ ਉੱਤਰ ਅਮਰੀਕੀ ਮੁਫਤ ਵਪਾਰ ਸਮਝੌਤੇ (ਨਾਫਟਾ) ਨੂੰ ਲੈ ਕੇ ਸਕਾਰਾਤਮਕ ਗੱਲਬਾਤ ਦੀ ਉਮੀਦ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਨੇ ਕਿਹਾ ਕਿ ਅਮਰੀਕਾ ਤੇ ਮੈਕਸੀਕੋ ਵਪਾਰ ਮਤਭੇਦਾਂ ਨੂੰ ਦੂਰ ਕਰਨ ਦੀ ਦਿਸ਼ਾਂ ‘ਚ ਅੱਗੇ ਵਧੇ ਹਨ। ਇਸ ਨਾਲ ਨਾਫਟਾ ਨੂੰ ਨਵਾਂ ਸਵਰੂਪ ਪ੍ਰਧਾਨ ਕਰਨ ਲਈ ਸਕਾਰਾਤਮਕ ਗੱਲਬਾਤ ਦੀ ਬੁਨਿਆਦ ਤਿਆਰ ਹੋਈ ਹੈ। ਫ੍ਰੀਲੈਂਡ ਨੇ ਅਮਰੀਕੀ ਵਪਾਰ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪੱਤਰਕਾਰ ਨੂੰ ਕਿਹਾ, ‘ਅਸੀਂ ਇਸ ਹਫਤੇ ਚੰਗੀ ਤੇ ਸਕਾਰਾਤਮਕ ਗੱਲਬਾਤ ਨੂੰ ਲੈ ਕੇ ਅਸ਼ਾਵਾਦੀ ਹਾਂ।’