ਪੀਂਘਾਂ ਨੂੰ ਗਲਵਕੜੀ

ਪੀਂਘਾਂ ਨੂੰ ਗਲਵਕੜੀ

ਸੋਹਣੇ ਸੋਹਣੇ ਰੁੱਖ ਸੀ ਡਾਹਢੇ
ਟਾਹਲੀਆਂ -ਟਾਹਲੀਆਂ ‘ਤੇ ਕਿੱਕਰ ਦੀਆਂ ਛਾਵਾਂ
ਮੈਂ ਸਕੀਆਂ ਤੋਂ ਗਈ ਹੋ ਪਰਾਈ
ਖੋਰੇ ਤਰਸਣ ਪਿੰਡ ਦੀਆਂ ਰਾਹਾਂ
ਸਾਵਣ ਮਹੀਨੇ ਪੈਂਦੀਆਂ ਬੋਲੀਆਂ
ਮੈ ਯਾਦ ਕਰ ਕਰ ਮਰੀ ਜਾਵਾਂ
ਸੋਚਾਂ ਦੇ ਵਿੱਚ ਕੋਈ ਮਿਹਲ ਬਣਾ ਕੇ
ਪੀਂਘਾ ਨੂੰ ਗਲਵਕੜੀ ਪਾਵਾਂ ।
ਨਿੱਕੀਆਂ ਹੁੰਦੀਆਂ ਸੀ ਜਿੱਥੇ ਖੇਡ ਦੀਆਂ ਸਕੀਆਂ
ਕਿੰਨੀ ਸੋਹਣੀ ਸੀ ਉਦੋਂ ਸੀ ਰੁੱਤ ਸਹੇੜੀ
ਡਾਹਢੀਆਂ ਵਗਣ ਸਾਵਣ ਦੀਆ ਹਵਾਵਾਂ
ਕੱਚੇ ਵਿਹੜੇ ਸੀ ਮਿੱਟੀ ਮੱਲੀ
ਬੜੇ ਮਿੱਟੀ ਦੇ ਖਿਡੌਣੇ ਨਾਲ ਖੇਡ ਦੀਆਂ
ਖੋਰੇ ਰੋਦੀਆਂ ਅੱਜ ਮੈਂ ਨਾ ਜਾਣਾ
ਸੋਚਾਂ ਦੇ ਵਿੱਚ ਮਹਿਲ ਬਣਾ ਕੇ
ਪੀਂਘਾ ਨੂੰ ਗਲਵਕੜੀ ਪਾਵਾਂ ।

ਵਿਆਹ ਵੇਲੇ ਵੀ ਮੋਹ ਬੜਾ ਸੀ ਕਰਦੀਆਂ
ਮੇਰੇ ਵਿਹੜੇ ਹੀ ਮੇਰੇ ਘਰ ਆ ਮਿੱਟੀ ਲਾਵਣ
ਗੁੱਤਾ ਗੁੰਦ ਦੀਆਂ ਨੇ ਖੇਡੀ ਜਾਣਾ
ਵੱਡੇ ਦਰਵਾਜ਼ੇ ਜਾਂਦੀ ਹੁਣ ਕਿਹੜੀ ਰੀਸ ਕਰਦੀ
ਮੈ ਕਰਦੀ ਅੱਜ ਵੀ ਯਾਦ ਬੜਾ
ਉਦੋਂ ਸੀ ਸਿਫਤਾਂ ਕਰਦੀਆਂ ਦਾਦੇ ਦੀਆਂ ਜਾਣਾ
ਸੋਚਾਂ ਦੇ ਵਿੱਚ ਕੋਈ ਮਿਹਲ ਬਣਾ ਕੇ
ਪੀਂਘਾ ਨੂੰ ਗਲਵਕੜੀ ਪਾਵਾਂ ।
ਪੋਹ ਮਹੀਨੇ ਸੀ ਰੋਣਕਾ ਲਾਉਦੀਆਂ
ਉਦੋਂ ਸੀ ਮਿੱਟੀ ਦਾ ਕੱਚਾ ਘਰ
ਦਾਦੀ ਨੇ ਚੋਲਾਂ ਦੀਆਂ ਪਿੰਨੀਆਂ ਖਵਾਉਣੀਆਂ
ਕੱਚੇ ਵੇਲੇ ਧੁੰਦਾ ‘ਚ ਠੰਡੀਆਂ ਹਵਾਵਾਂ
ਫੁਲਕਾਰੀਆਂ ‘ਚ ਸਭ ਸੀ ਫੁੱਲਾਂ ਵਰਗੀਆਂ
ਮੇਰੇ ਲਈ ਕਰਦੀਆਂ ਸੀ ਸਕੀਆਂ ਦੁਆਵਾਂ
ਸੋਚਾ ਦੇ ਵਿੱਚ ਮਹਿਲ ਬਣਾ ਕੇ
ਪੀਂਘਾ ਨੂੰ ਗਲਵਕੜੀ ਪਾਵਾਂ

ਅੱਜ ਫੇਰ ਬੈਠੀ ਯਾਦਾਂ ਫਰੋਲਾ
ਆਉਦੀਆਂ ਸਕੀਆਂ ਯਾਦ ਕੁੱਝ ਨਾ ਕਰ ਪਾਵਾਂ
ਉਨ੍ਹਾ ਕੱਚਿਆਂ ਘਰਾਂ ਤੋ ਵੀ ਬੜੀ ਦੂਰ ਖੜ੍ਹੀ
ਅੱਜ ਵੀ ਤੜਫਣ ਦੇ ਵਾਂਗਰ ਹੋਈ
ਰੱਬਾ ਮਿਲਾ ਦੇ ਉਨ੍ਹਾ ਨਾਲ ਰਾਹਾਂ
ਸੋਚਾਂ ਦੇ ਵਿੱਚ ਅੱਜ ਵੀ ਸਾਵਣ ਵੇਲੇ
ਪੀਂਘਾ ਨੂੰ ਗਲਵਕੜੀ ਪਾਵਾਂ ।

-ਜਮਨਾ ਸਿੰਘ ਗੋਬਿੰਦਗੜ੍ਹੀਆਂ
ਸੰਪਰਕ : 98724-62794