ਸੰਵਿਧਾਨ ਨੂੰ ਜਲਾਉਣ ਵਿਰੁੱਧ ਐਸਰੋ ਕੇਨੈਡਾ ਵਲੋਂ ਜ਼ਬਰਦਸਤ ਰੋਸ ਮੁਜ਼ਾਹਰਾ

ਸੰਵਿਧਾਨ ਨੂੰ ਜਲਾਉਣ ਵਿਰੁੱਧ ਐਸਰੋ ਕੇਨੈਡਾ ਵਲੋਂ ਜ਼ਬਰਦਸਤ ਰੋਸ ਮੁਜ਼ਾਹਰਾ 

ਭਾਰਤੀ ਸੰਵਿਧਾਨ  ਨੂੰ ਜਲਾਉਣਾ ਮੰਦਭਾਗੀ ਘਟਨਾ : ਰੂਪ ਲਾਲ ਗੱਡੂ

ਸਰ੍ਹੀ , 1ਠਲਕਦਾ਼ਗ 9ਅਵਕਗਅ਼ਵਜਰਅ਼; ਛਰਫਜ਼; ਞਕਰਿਗਠ +ਗਪ਼ਅਜ੍ਰ਼ਵਜਰਅ ( 1ਜਤਗਰ)  3਼ਅ਼ਦ਼ ਦੇ ਬੈਨਰ ਹੇਠ ਸਰ੍ਹੀ ਦੇ ਹੋਲੈਂਡ ਪਾਰਕ ਵਿਖੇ ਮਿੱਤੀ 19 ਅਗਸਤ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸੰਸਦ ਮਾਰਗ ਤੇ ਮੰਨੂਵਾਦੀ ਲੋਕਾਂ ਵਲੋਂ ਭਾਰਤੀ ਸੰਵਿਧਾਨ ਦੀ ਪ੍ਰਤੀ ਜਲਾਉਣਾ, ਮਨੁਖੀ ਅਧਿਕਾਰਾਂ ਦੇ ਹੀਰੋ ਅਤੇ ਕਰੌੜਾਂ ਦਲਿਤਾਂ, ਔਰਤਾਂ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਬਾਰੇ ਭੱਦੀ ਸ਼ਬਦਾਵਲੀ ਦਾ ਵਰਤਨਾ ਅਤੇ ਮੰਨੂਸਿਮ੍ਰਤੀ ਨੂੰ ਲਾਗੂ ਕਰਨ ਲਈ ਜੋ ਘਿਂਨੋਣੀ ਹਰਕਤ ਕੀਤੀ ਗਈ ਸੀ। ਉਸਦੇ ਖਿਲਾਫ ਐਸਰੋ ਕੇਨੈਡਾ ਵਲੋਂ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਮੁਜਾਹਰੇ ਦੀ ਸ਼ੁਰੂਆਤ ਸਵਰਗਵਾਸੀ ਰਾਜੂ ਕਾਂਬਲੇ ਦੀ ਆਤਮਿਕ ਸ਼ਾਤੀ ਲਈ 2 ਮਿੰਟ ਦਾ ਮੌਨ ਰਖ ਕੇ ਕੀਤੀ ਗਈ। ਉਸਤੋਂ ਬਾਦ ਬੁਲਾਰਿਆਂ ਵਲੋਂ ਭਾਰਤੀ ਸੰਵਿਧਾਨ ਸਾੜੇ ਜਾਣ ਦੀ ਸੱਖਤ ਸਬਦਾਂ ਵਿੱਚ ਨਿਦਿਆ ਕੀਤੀ ਗਈ ਇਸ ਪ੍ਰਦਰਸ਼ਨ ਵਿੱਚ 1ਜਤਗਰ 3਼ਅ਼ਦ਼, ਤਰਕਸ਼ੀਲ ਸੋਸਾਇਟੀ ਆਫ  3਼ਅ਼ਦ਼ ਅਤੇ ਸ਼੍ਰੀ ਗੁਰੂ ਰਵਿਦਾਸ ਵੈਨਕੁਵਰ ਦੇ ਕੁਝ ਮੈਂਬਰਾ ਵਲੋਂ ਸ਼ਿਰਕਤ ਕੀਤੀ ਗਈ। ਤਰਕਸ਼ੀਲ ਸੋਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਵਲੋਂ ਮੰਗ ਕੀਤੀ ਗਈ ਕਿ ਭਾਰਤ ਵਿੱਚ ਸਮਾਜਿਕ ਨਾ ਬਰਾਬਰਤਾ ਨੂੰ ਖਤਮ ਕੀਤਾ ਜਾਵੇ। ਦਰਸ਼ਨ ਬੰਗਾ ਨੇ ਕਿਹਾ ਕਿ ਸੰਵਿਧਾਨ ਨੂੰ ਜਲਾਉਣਾ ਇਹ ਸਾਬਤ ਕਰਦਾ ਹ,ੈ ਕਿ ਤਥਾਕਥਿਤ ਉਚ ਜਾਤੀ ਦੇ ਲੋਕਾਂ ਵਲੋਂ ਸੰਵਿਧਾਨ ਕਰਕੇ ਦਲਿਤਾਂ ਦੇ ਜੀਵਨ ਵਿੱਚ ਆਈ ਖੁਸ਼ਹਾਲੀ ਬਰਦਾਸ਼ਤ ਨਹੀ ਹੋ ਰਹੀ ਹੈ। 1ਜਤਗਰ 3਼ਅ਼ਦ਼ ਦੇ ਪ੍ਰਧਾਨ ਰੂਪ ਲਾਲ ਗੱਡੂ ਨੇ ਕਿਹਾ ਕਿ ਭਾਰਤ ਵਿੱਚ ਸਰਕਾਰ ਆਰ. ਐਸ.ਐਸ. ਵਲੋਂ ਚਲਾਈ ਜਾ ਰਹੀ ਹੈ  ਉਨਾਂ ਦੇ ਮੰਸ਼ੂਬੇ ਨੂੰ ਕਾਮਯਾਵ ਨਹੀ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਦਲਿਤਾਂ ਦੇ ਅਧਿਕਾਰਾਂ ਦੀ ਵਿਵਸਥਾ ਕਰਕੇ ਹੀ ਅੱਜ ਦਲਿਤ ਸਮਾਜ ਨਾ ਕੇਵਲ ਭਾਰਤ ਵਿੱਚ ਬਲਕਿ ਵਿਦੇਸ਼ਾ ਵਿੱਚ ਵੀ ਬੇਹਤਰ ਜੀਵਨ ਜੀ ਰਿਹਾ ਹੈ ਪਰ ਭਾਰਤ ਬਹੁਤੇ ਦਲਿਤਾਂ ਦਾ ਜੀਵਨ ਅਜ ਵੀ ਦੁਖਾਂ ਨਾਲ ਭਰਿਆ ਹੋਇਆ ਹੈ, ਹਰ ਰੋਜ਼ ਉਚ ਜਾਤੀ ਦੇ ਲੋਕਾਂ ਵਲੋਂ ਉਹਨਾਂ ਤੇ ਤਰ੍ਹਾਂ ਤਰ੍ਹਾਂ ਦੇ ਜੁਲਮ ਕੀਤੇ ਜਾਦੇ ਹਨ। ਉਹਨਾਂ ਭਾਰਤੀ ਸੰਵਿਧਾਨ ਦੀ ਪ੍ਰਤੀ ਜਲਾਉਣ ਦੀ ਘਟਨਾ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ।ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੁਵਰ ਦੇ ਸਾਬਕਾ ਪ੍ਰਧਾਨ ਅਮਰਜੀਤ ਲੀਹਲ ਨੇ ਇਸ ਘਟਨਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਕਿਹਾ, ਕਿ ਐਸਰੋ ਕੇਨੈਡਾ ਜਦੋਂ ਦਾ ਹੋਂਦ ਵਿੱਚ ਆਇਆ ਹੈ, ਲਗਾਤਾਰ ਭਾਰਤੀ ਦਲਿਤਾਂ ਉਪਰ ਹੋ ਰਹੇ ਜੁਲਮਾ ਦੇ ਖਿਲਾਫ ਅਪਣੀ ਅਵਾਜ ਬੁਲੰਦ ਕਰਦਾ ਆ ਰਿਹਾ ਹੈ, ਉਹਨਾਂ ਐਸਰੋ ਕੇਨੈਡਾ ਦੀ ਭਰਭੂਰ ਸ਼ਬਦਾ ਵਿੱਚ ਸ਼ਲਾਘਾ ਕੀਤੀ।ਸ਼੍ਰੀ ਗੁਰੂ ਰਵਿਦਾਸ ਵੈਨਕੁਵਰ ਦੇ ਹੈਡ ਕੈਸ਼ੀਅਰ ਹਰਭਜਨ ਮਹੇ ਨੇ ਵੀ ਸ਼ਰਾਰਤੀ ਲੋਕਾਂ ਦੀ ਇਸ ਘਿਂਨੋਣੀ ਹਰਕਤ ਦੀ ਨਿੰਦਿਆ ਕੀਤੀ। ਐਸਰੋ ਕੇਨੈਡਾ ਦੇ ਮੀਡੀਆ ਸਪੋਕਸਪਰਸਨ ਰਸ਼ਪਾਲ ਸਿੰਘ ਭਾਰਦਵਾਜ ਨੇ ਇਸ ਘਟਨਾ ਲਈ ਆਰ. ਐਸ. ਐਸ. ਨੂੰ ਜਿਮੇਬਾਰ ਠਹਿਰਾਇਆ ਅਤੇ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ਼ ਕੀਤਾ ਜਾਵੇ ਤਾਂਕਿ ਅਗੇ ਤੋਂ ਕੋਈ ਇਸ ਤਰਾਂ ਦੀ ਘਟਨਾ ਨੁੰ ਅੰਜਾਮ ਦੇਣ ਦੀ ਜੁਅਰਤ ਨਾ ਕਰ ਸਕੇ।ਪਿਆਰਾ ਸਿੰਘ ਚਾਹਲ ਵਲੋਂ ਇੰਨਕਲਾਬੀ ਗਜ਼ਲ ਰਾਹੀ ਮਹੌਲ ਨੂੰ ਗਰਮ ਰੱਖਿਆ ਗਿਆ। ਗੁਰਮੇਲ ਸਿੰਘ ਗਿੱਲ ਅਤੇ ਇੰਜੀਨੀਅਰ ਜੀ. ਡੀ. ਗੱਡੂ ਵਲੋਂ ਵੀ ਇਸ ਘਟਨਾ ਦੀ ਨਿਖੇਦੀ ਕੀਤੀ ਗਈ।ਮੀਡੀਆ ਕੁਆਰਡੀਨੇਟਰ ਰਤਨ ਪਾਲ ਵਲੋਂ ਇਸ ਮੁਜਾਹਰੇ ਵਿੱਚ ਹਾਜਰੀ ਲਗਾਉਣ ਲਈ ਸ਼੍ਰੀ ਗੁਰੂ ਰਵਿਦਾਸ ਸਭਾ ਵੈਨਕੁਵਰ ਦੇ ਸਾਬਕਾ ਪ੍ਰਧਾਨ, ਸਾਬਕਾ ਹੈਡ ਕੈਸ਼ੀਅਰ ਰੂਪ ਚੰਦੜ, ਗੁਰਮੇਲ ਰੌਲੀਆ, ਕੁਲਵੰਤ ਮੰਮਣ, ਅਨੀਤਾ ਤੇ ਕੁਲਦੀਪ ਕੌਲਧਾਰ, ਐਬਸਫੋਰਡ ਤੋਂ ਅਤੇ ਸਰ੍ਹੀ ਤੋਂ ਆਏ ਤਰਕਸ਼ੀਲ ਸੁਸਾਇਟੀ ਦੇ ਮੈਂਬਰਸ, ਸਸ਼ੀ ਕਪੂਰ, ਹਰਮੇਸ਼ ਚੰਦੜ, ਸੰਜੀਵ ਔਜਲਾ ਆਦਿ ਦਾ ਧੰਨਵਾਦ ਕੀਤਾ ਅਤੇ ਇਸ ਰੋਸ ਮੁਜਾਹਰੇ ਨੂੰ ਸਫਲ  ਬਨਾਊਨ ਲਈ ਮੇਹਨਤ ਕਰਨ ਵਾਸਤੇ ਐਸਰੋ ਕੇਨੈਡਾ ਦੇ ਉਪ ਪ੍ਰਧਾਨ ਗੁਰਮੇਲ ਪਾਲ, ਹੈਡ ਕੈਸ਼ੀਅਰ ਜੌਗਿੰਦਰ ਬੰਗੜ ਅਤੇ 1ਤਤਵ. ਕੈਸ਼ੀਅਰ ਜੈ ਰਾਮ ਬੈਂਸ ਐਸਰੋ ਸਪੋਰਟਸ ਕੁਲੰਬ ਦੇ ਇੰਚਾਰਜ਼ ਮਦਨ ਕਰੜ੍ਹਾ, ਮੈਂਬਰ ਕੁਲਵਿੰਦਰ ਭਾਰਦਵਾਜ, ਅੰਕਸ਼ ਗੱਡੂ, ਮੋਹਨ ਬੈਂਸ, ਆਦਿ ਦਾ ਧੰਨਵਾਦ ਕੀਤਾ, ਇਸ ਪ੍ਰੋਗਰਾਮ ਵਿੱਚ ਔਰਤਾਂ ਦੇ ਨਾਲ -ਨਾਲ ਅਨੇਕਾਂ ਲੋਕਾਂ ਨੇ ਪਹੁੰਚ ਕੇ ਭਾਰਤੀ ਸੰਵਿਧਾਨ ਨੂੰ ਜਲਾਏ ਜਾਣ ਦੀ ਨਿਖੇਦੀ ਕੀਤੀ। ਮੰਚ ਦਾ ਸੰਚਾਲਨ ਜਨਰਲ ਸੱਕਤਰ ਸੁਰਿੰਦਰ ਸੰਧੂ ਵਲੋਂ ਵਖੁਬੀ ਨਿਭਾਇਆ ਗਿਆ॥