ਅਦਾਲਤ ਦੇ ਫੈਸਲੇ ਤੋਂ ਬਾਅਦ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਉਸਾਰੀ ਤੇ ਲੱਗੀ ਰੋਕ

ਅਦਾਲਤ ਦੇ ਫੈਸਲੇ ਤੋਂ ਬਾਅਦ ਟਰਾਂਸ ਮਾਊਂਟੇਨ ਪਾਈਪਲਾਈਨ
ਦੀ ਉਸਾਰੀ ਤੇ ਲੱਗੀ ਰੋਕ 

ਵੈਨਕੂਵਰ : (ਪਰਮਜੀਤ ਸਿੰਘ ਕੈਨੇਡੀਅਨ ਪੰਜਾਬ ਟਾਇਮਜ਼): ਕੈਨੇਡੀਅਨ ਨਿਆਂਪਾਲਿਕਾ ਵਲੋਂ ਟਰਾਂਸ ਮਾਊਂਟੇਨ ਪਾਈਪਲਾਈਨ  ਦੇ ਹੱਕ ‘ਚ ਫੈਸਲਾ ਆਉਂਣ ਦੀ ਉਮੀਦ ਲਗਾਈ ਬੈਠਿਆਂ ਦੇ ਵਿਰੁੱਧ ਫੈਸਲਾ ਸੁਣਾਇਆ ਗਿਆ।  ਟਰੂਡੋ ਦੀ ਅਗਵਾਈ ਹੇਠ ਲਿਬਰਲ ਸਰਕਾਰ  ਵਲੋਂ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਉਸਾਰੀ ਸਮੇਂ ਦਰਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਸਬੰਧੀ ਨਿਆਂਪਾਲੀਕਾ ਸਾਹਮਣੇ ਕੋਈ  ਠੋਸ ਤਰਕ ਪੇਸ਼ ਕਰਨ ‘ਚ ਅਸਫਲ ਰਹੀ ਜਿਸ ਤੋਂ ਬਾਅਦ ਨਿਆਂਪਾਲਿਕਾ  ਵਲੋਂ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਉਸਾਰੀ ‘ਤੇ ਰੋਕ  ਲਗਾ ਦਿੱਤੀ ਗਈ ਹੈ। ਹਾਂਲਿਕ ਪਿਛਲੇ ਲੰਮੇ ਸਮੇਂ ਤੋਂ ਇਸ ਵਿਵਾਦਤ  ਪਾਈਪਲਾਈਨ ਤੇ ਲਗਾਤਾਰ ਵਿਚਾਰ-ਵਟਾਂਦਰਾ ਕੀਤਾ ਜਾਂਦਾ ਰਿਹਾ ਹੈ।  ਪਰ ਇਸ ਦੀ ਉਸਾਰੀ ਸਮੇਂ ਆਉਣ ਵਾਲੀਆਂ ਮੁਸ਼ਕਲਾਂ, ਵਾਤਾਵਰਣ  ਦੀ ਚਿੰਤਾ, ਟ੍ਰੈਫਿਕ ਦੀ ਸਮੱਸਿਆ ਅਤੇ ਕਈ ਹੋਰ ਮੁਸ਼ਕਲਾਂ ਦੇ ਸਬੰਧੀ  ਲਿਬਰਲ ਸਰਕਾਰ ਅਦਾਲਤ ‘ਚ ਆਪਣਾ ਪੱਖ ਪੇਸ਼ ਕਰਨ ‘ਚ ਅਸਫਲ ਰਹੀ।  ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ਸਮੇਂ ਟਰੂਡੋ ਸਰਕਾਰ ਨੇ  ਐਲਾਨ ਕੀਤਾ ਸੀ ਕਿ ਉਹ 4.5 ਅਰਬ ਡਾਲਰ ‘ਚ ਕਿੰਡਰ ਮੌਰਗਨ ਤੋਂ  ਇਸ ਪਾਈਪਲਾਈਨ ਨੂੰ ਖਰੀਦੇਗੀ ਅਤੇ ਇਸ ਦਾ ਵਿਸਥਾਰ ਜਲਦ  ਕਰੇਗੀ ਪਰ ਅਦਾਲਤ ਨੇ ਕਿਹਾ ਕਿ ਇਹ ਇੱਕ ਲੰਬੀ ਪ੍ਰਕਿਰਿਆ  ਹੈ ਅਤੇ ਜਿਸ ‘ਚ ਕਈ ਸਾਲ ਵੀ ਲੱਗ ਸਕਦੇ ਹਨ ਇਸ ਲਈ  ਇਸ ਸਬੰਧੀ ਫੈਸਲਾ ਜਲਦਬਾਜ਼ੀ ‘ਚ ਨਹੀਂ ਲਿਆ ਜਾ ਸਕਦਾ । ਉਧਰ  ਵੈਨਕੂਵਰ ਦੇ ਮੇਅਰ ਗ੍ਰੇਗਰ ਰੌਬਰਟਸਨ ਨੇ ਨਿਆਂਪਾਲੀਕਾ ਦੇ ਇਸ ਫੈਸਲਾ  ਦਾ ਸੁਆਗਤ ਕੀਤਾ ਅਤੇ ਆਪਣੇ ਟਵੀਟੱਰ ਅਕਾਊਂਟ ‘ਤੇ  ਅਦਾਲਤ ਦੇ ਇਸ ਫੈਸਲੇ ਨੂੰ ਆਦਿਵਾਸੀ ਲੋਕਾਂ ਦੇ  ਹੱਕਾਂ ਲਈ ਸ਼ਾਨਦਾਰ ਜਿੱਤ ਦੱਸਿਆ। ਉਨ੍ਹਾਂ ਲਿਖਿਆ ਕਿ ਅਸੀਂ  ਇਸ ਪ੍ਰੋਜੈਕਟ ਦੀ ਅਲੋਚਨਾ ਕਰਦੇ ਆ ਰਹੇ ਹਾਂ ਅਤੇ ਇਸ ਦੇ ਵਿਰੋਧ ਵਿੱਚ ਤੁਹਾਡੇ ਨਾਲ ਖੜ੍ਹੇ ਹਾਂ।